ਨਾਦੌਨ— ਹਿਮਾਚਲ ਖੇਤਰ ਦੇ ਨਾਦੌਨ ਦੇ ਤਹਿਤ ਭੁੰਪਲ 'ਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ 2 ਧਿਰਾਂ ਦੀ ਆਪਸ 'ਚ ਖੂਬ ਮਾਰਕੁੱਟ ਹੋਈ। ਜਿਸ 'ਤੇ ਨਜ਼ਦੀਕੀ ਥਾਣੇ ਮੁੱਖੀ ਨਾਦੌਨ ਰਾਜੇਸ਼ ਸ਼ਰਮਾ ਨੇ ਦੱਸਿਆ ਕਿਸ ਭੁੰਪਲ ਦੇ ਇਨ੍ਹਾਂ 2 ਪਰਿਵਾਰਾਂ 'ਚ ਕਾਫੀ ਦਿਨਾਂ 'ਚ ਜ਼ਮੀਨੀ ਵਿਵਾਦ ਹੋ ਰਿਹਾ ਸੀ, ਇਹ ਹੀ ਨਹੀਂ ਬੀਤੇਂ ਦਿਨ ਸੋਮਵਾਰ ਨੂੰ ਇਹ ਵਿਵਾਦ ਗੱਲਬਾਤ ਤੋਂ ਵੱਧ ਕੇ ਮਾਰਕੁੱਟ ਤੱਕ ਪਹੁੰਚ ਗਿਆ। ਦੋਵਾਂ ਧਿਰਾਂ ਚ ਆਪਸ 'ਚ ਹੋਈ ਬਹਿਸ ਤੋਂ ਬਾਅਦ ਮਾਰਕੁੱਟ 'ਚ 8 ਲੋਕ ਜ਼ਖਮੀ ਹੋਏ, ਜਿਨਾਂ 'ਚ ਕੇਹਰ ਸਿੰਘ, ਸੁਮਨ, ਅਨੀਤਾ, ਸਵਰਨ ਲਤਾ, ਆਰਤੀ, ਪ੍ਰੇਮੀ ਦੇਵੀ, ਮੇਲਾ ਰਾਮ ਅਤੇ ਆਰਤੀ ਦੇਵੀ ਆਦਿ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਜ਼ਖਮੀ ਦਾ ਮੈਡੀਕਲ ਕਰਵਾਇਆ ਹੈ ਅਤੇ ਮਾਮਲੇ ਦੀ ਛਾਣਬੀਨ ਕਰਨੀ ਸ਼ੁਰੂ ਕਰ ਦਿੱਤੀ ਹੈ।
ਰੁਪਇਆਂ ਦਾ ਲਾਲਚ ਦੇ ਕੇ ਲੜਕੇ ਤੋਂ ਕਰਵਾਉਂਦੇ ਰਹੇ ਦਿਲ ਕੰਬਾਉ ਸਟੰਟ, ਨਾਬਾਲਗ ਲੜਕੇ ਨੂੰ ਤੜਫਾ ਕੇ ਮਾਰਿਆ
NEXT STORY