ਨਵੀਂ ਦਿੱਲੀ- ਪੁਲਸ ਸੜਕਾਂ 'ਤੇ ਬੇਵਜ੍ਹਾ ਹਾਰਨ ਵਜਾਉਣ ਵਾਲੇ ਬੱਸ ਡਰਾਈਵਰਾਂ ਨੂੰ ਸਬਕ ਸਿਖਾਉਣ ਲਈ ਨਵਾਂ ਤਰੀਕਾ ਅਪਣਾ ਰਹੀ ਹੈ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ। ਡਰਾਈਵਰਾਂ ਨੂੰ ਸਬਕ ਸਿਖਾਉਣ ਦਾ ਅਨੋਖਾ ਤਰੀਕਾ ਕਰਨਾਟਕ ਪੁਲਸ ਨੇ ਅਪਣਾਇਆ ਹੈ।
ਪੁਲਸ ਬੇਵਜ੍ਹਾ ਹਾਰਨ ਵਜਾਉਣ ਵਾਲੇ ਡਰਾਈਵਰਾਂ ਨੂੰ ਸੜਕ ਕਿਨਾਰੇ ਰੋਕ ਕੇ ਫਿਰ ਉਨ੍ਹਾਂ ਨੂੰ ਉਨ੍ਹਾਂ ਦੀ ਬੱਸ ਸਾਹਮਣੇ ਖੜ੍ਹਾ ਕਰ ਕੇ ਤੇਜ਼ ਆਵਾਜ਼ ਵਿਚ ਹਾਰਨ ਵਜਾ ਰਹੀ ਹੈ ਅਤੇ ਅਹਿਸਾਸ ਕਰਵਾ ਰਹੀ ਹੈ ਕਿ ਜ਼ਿਆਦਾ ਹਾਰਨ ਵਜਾਉਣ ਨਾਲ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੈ। ਕਰਨਾਟਕ ਪੁਲਸ ਦੇ ਬੱਸ ਡਰਾਈਵਰਾਂ ਨੂੰ ਸਬਕ ਸਿਖਾਉਣ ਦੇ ਇਸ ਨਵੇਂ ਤਰੀਕੇ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਐਕਸ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਜਿਹੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਨੂੰ ਟ੍ਰੈਫਿਕ ਪ੍ਰਬੰਧਨ ਵਿਚ ਇਕ ਸੰਭਾਵੀ ਗੇਮ-ਚੇਂਜਰ ਵਜੋਂ ਵੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਪੁਲਸ ਨੂੰ ਹੋਰ ਥਾਵਾਂ 'ਤੇ ਵੀ ਇਸ ਤਰ੍ਹਾਂ ਦੇ ਉਪਾਅ ਕਰਨ ਦੀ ਅਪੀਲ ਕੀਤੀ ਹੈ।
ਭਾਰਤ ਦੇ ਰੀਅਲ ਅਸਟੇਟ 'ਚ "ਬਬਲ" ਬਣਨ ਦੇ ਸੰਕੇਤ, ਵਿਕਰੀ 'ਚ ਆਈ ਗਿਰਾਵਟ
NEXT STORY