ਨਸੀਰਾਬਾਦ- ਬੱਸ ਸਟੈਂਡ 'ਤੇ ਮੰਗਲਵਾਰ ਸਵੇਰੇ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਰੋਡਵੇਜ਼ ਬੱਸ ਅਚਾਨਕ ਭਿਆਨਕ ਅੱਗ ਦੀਆਂ ਲਪਟਾਂ 'ਚ ਆ ਗਈ। ਅੱਗ ਇੰਨੀ ਤੇਜ਼ੀ ਫੈਲੀ ਕਿ ਕੁਝ ਹੀ ਦੇਰ 'ਚ ਪੂਰੀ ਬੱਸ ਸੜ ਕੇ ਸੁਆਹ ਹੋ ਗਈ। ਸ਼ੁਕਰ ਹੈ ਕਿ ਘਟਨਾ ਦੇ ਸਮੇਂ ਬੱਸ ਸਟੈਂਡ 'ਤੇ ਕੋਈ ਯਾਤਰੀ ਜਾਂ ਹੋਰ ਬੱਸਾਂ ਮੌਜੂਦ ਨਹੀਂ ਸੀ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਇਹ ਹਾਦਸਾ ਅਜਮੇਰ ਜ਼ਿਲ੍ਹੇ ਦੇ ਨਸੀਰਾਬਾਦ ਰੋਡਵੇਜ਼ ਬੱਸ ਸਟੈਂਡ 'ਤੇ ਵਾਪਰਿਆ। ਚਸ਼ਮਦੀਦ ਅਨੁਸਾਰ, ਅੱਗ ਲੱਗਦੇ ਹੀ ਬੱਸ ਬਿਨਾਂ ਡਰਾਈਵਰ ਦੇ ਖ਼ੁਦ ਹੀ ਅੱਗੇ ਵਧਣ ਲੱਗੀ। ਇਹ ਦ੍ਰਿਸ਼ ਦੇਖ ਕੇ ਲੋਕ ਹੈਰਾਨ ਰਹਿ ਗਏ। ਬੱਸ ਸਟੈਂਡ 'ਤੇ ਮੌਜੂਦ ਆਜ਼ਾਦ ਹੋਟਲ ਦੇ ਸੰਚਾਲਕ ਨਵਾਬ ਕੁਰੈਸ਼ੀ ਨੇ ਤੁਰੰਤ ਨਸੀਰਾਬਾਦ ਸਿਟੀ ਥਾਣਾ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਸਿਟੀ ਥਾਣਾ ਪੁਲਸ ਦੇ ਹੈੱਡ ਕਾਂਸਟੇਬਲ ਸੁਲੇਮਾਨ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਸ਼੍ਰੀਨਗਰ ਸਥਿਤ ਗੇਲ ਇੰਡੀਆ ਲਿਮਟਿਡ ਨੂੰ ਵੀ ਅੱਗ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਗੇਲ ਇੰਡੀਆ ਲਿਮਟਿਡ ਦੀ ਫਾਇਰ ਬ੍ਰਿਗੇਡ ਟੀਮ ਮੌਕੇ 'ਤੇ ਪਹੁੰਚੀ ਅਤੇ ਲਗਭਗ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਘਟਨਾ ਤੋਂ ਬਾਅਦ ਰੋਡਵੇਜ਼ ਬੱਸ ਸਟੈਂਡ ਦੇ ਨਾਈਟ ਇੰਚਾਰਜ ਸ਼ਿਵ ਸ਼ੰਕਰ ਸ਼ਰਮਾ ਨੇ ਦੱਸਿਆ ਕਿ ਇਸ ਹਾਦਸੇ 'ਚ ਬੱਸ ਪੂਰੀ ਤਰ੍ਹਾਂ ਸੜ ਗਈ ਪਰ ਚੰਗੀ ਕਿਸਮਤ ਨਾਲ ਕੋਈ ਜਨਹਾਨੀ ਨਹੀਂ ਹੋਈ। ਪ੍ਰਸ਼ਾਸਨ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Gold ਨੂੰ ਲੈ ਕੇ ਆਈ ਵੱਡੀ ਖ਼ਬਰ, ਨਹੀਂ ਮਿਲੇਗਾ ਸਸਤਾ ਸੋਨਾ!
NEXT STORY