ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬੁੱਧਵਾਰ (10 ਜੁਲਾਈ) ਨੂੰ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਈਆਂ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤਕ ਚੱਲੀ। ਛੋਟੀਆਂ-ਮੋਟੀਆਂ ਘਟਨਾਵਾਂ ਤੋਂ ਇਲਾਵਾ ਕੁੱਲ ਮਿਲਾ ਕੇ ਵੋਟਿੰਗ ਸ਼ਾਂਤੀਪੂਰਨ ਰਹੀ। ਚੋਣਾਂ ਦੇ ਨਤੀਜੇ 13 ਜੁਲਾਈ ਨੂੰ ਆਉਣਗੇ।
ਬਿਹਾਰ ਦੀ 1, ਪੱਛਮੀ ਬੰਗਾਲ ਦੀਆਂ 4, ਤਾਮਿਲਨਾਡੂ ਦੀ 1, ਮੱਧ ਪ੍ਰਦੇਸ਼ ਦੀ 1, ਉੱਤਰਾਖੰਡ ਦੀਆਂ 2, ਪੰਜਾਬ ’ਚ ਜਲੰਧਰ ਪੱਛਮੀ ਦੀ 1 ਤੇ ਹਿਮਾਚਲ ਦੀਆਂ 3 ਸੀਟਾਂ ਲਈ ਵੋਟਿੰਗ ਹੋਈ।
ਇਹ ਵੀ ਪੜ੍ਹੋ- ਹੈਰਾਨੀਜਨਕ ਅੰਕੜਾ; ਬੀਤੇ 6 ਮਹੀਨਿਆਂ 'ਚ 557 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ
ਹੁਣ ਤਕ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਦਾ ਹਾਲ
ਬਿਹਾਰ ਦੀ ਰੂਪੌਲੀ - 52.75 ਫੀਸਦੀ
ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ - 67.50 ਫੀਸਦੀ
ਹਿਮਾਚਲ ਪ੍ਰਦੇਸ਼ ਦਾ ਨਾਲਾਗੜ੍ਹ - 78.82 ਫੀਸਦੀ
ਹਿਮਾਚਲ ਪ੍ਰਦੇਸ਼ ਦਾ ਦੇਹਰਾ - 65.42 ਫੀਸਦੀ
ਮੱਧ ਪ੍ਰਦੇਸ਼ ਦਾ ਅਮਰਵਾੜਾ - 78.71 ਫੀਸਦੀ
ਪੰਜਾਬ ਜਲੰਧਰ ਪੱਛਮੀ - 54.90 ਫੀਸਦੀ
ਤਾਮਿਲਨਾਡੂ ਦੀ ਵਿਕ੍ਰਾਵੰਡੀ - 82.48 ਫੀਸਦੀ
ਉੱਤਰਾਖੰਡ ਦੇ ਬਦਰੀਨਾਥ - 49.80 ਫੀਸਦੀ
ਮੰਗਲੌਰ, ਉੱਤਰਾਖੰਡ - 68.24 ਫੀਸਦੀ
ਪੱਛਮੀ ਬੰਗਾਲ ਦੇ ਰਾਏਗੰਜ - 71.29 ਫੀਸਦੀ
ਪੱਛਮੀ ਬੰਗਾਲ ਦੀ ਮਾਨਿਕਤਲ - 53.70 ਫੀਸਦੀ
ਪੱਛਮੀ ਬੰਗਾਲ ਦਾ ਰਾਨਾਘਾਟ ਦੱਖਣ- 70.56 ਫੀਸਦੀ
ਪੱਛਮੀ ਬੰਗਾਲ ਦਾ ਬਗਦਾ - 68.01 ਫੀਸਦੀ
ਇਹ ਵੀ ਪੜ੍ਹੋ- 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਜ਼ਿਮਨੀ ਚੋਣਾਂ 'ਚ ਸਖ਼ਤ ਮੁਕਾਬਲਾ
ਦੱਸ ਦੇਈਏ ਕਿ ਵੋਟਿੰਗ ਦੌਰਾਨ ਛੋਟੀਆਂ-ਮੋਟੀਆਂ ਝੜਪ ਦੀਆਂ ਘਟਨਾਵਾਂ ਸਾਹਮਣੇ ਆਈਆਂ। ਉੱਤਰੀ ਦਿਨਾਜਪੁਰ, ਪੱਛਮੀ ਬੰਗਾਲ ਵਿੱਚ, ਬੀ.ਜੇ.ਪੀ.-ਟੀ.ਐੱਮ.ਸੀ. ਸਮਰਥਕ ਬੂਥ 'ਤੇ ਗੜਬੜ ਦਾ ਦੋਸ਼ ਲਗਾਉਂਦੇ ਹੋਏ ਇੱਕ ਦੂਜੇ ਨਾਲ ਟਕਰਾ ਗਏ। ਪੁਲਸ ਨੇ ਮਾਮਲਾ ਸ਼ਾਂਤ ਕੀਤਾ। ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਦੋਸ਼ ਲਾਇਆ ਕਿ ਟੀ.ਐੱਮ.ਸੀ. ਦੇ ਗੁੰਡਿਆਂ ਨੇ ਚੌਰਾਹੇ 'ਤੇ ਖੜ੍ਹੇ ਹੋ ਕੇ ਵੋਟ ਪਾਉਣ ਜਾ ਰਹੇ ਲੋਕਾਂ ਨੂੰ ਰੋਕਿਆ।
ਉੱਤਰਾਖੰਡ ਦੀ ਮੰਗਲੌਰ ਸੀਟ 'ਤੇ ਝੜਪ ਤੋਂ ਬਾਅਦ ਪੁਲਸ ਬਲ ਤਾਇਨਾਤ ਕਰਨਾ ਪਿਆ। ਬਿਹਾਰ ਦੇ ਪੂਰਨੀਆ ਦੀ ਰੂਪੌਲੀ ਸੀਟ 'ਤੇ ਪੁਲਿਸ ਅਤੇ ਪਿੰਡ ਵਾਸੀਆਂ ਵਿਚਾਲੇ ਝੜਪ ਹੋ ਗਈ। ਪੁਲਸ ਮੁਤਾਬਕ ਬੂਥ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਹਟਣ ਲਈ ਕਿਹਾ ਤਾਂ ਆਪਸੀ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਭੀੜ ਨੇ ਪੁਲਸ 'ਤੇ ਪਥਰਾਅ ਕੀਤਾ। ਇੱਕ ਐੱਸ.ਐੱਚ.ਓ. ਅਤੇ ਕਾਂਸਟੇਬਲ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਮਕਾਨ ਦੀ ਛੱਤ ਡਿੱਗਣ ਨਾਲ ਤਿੰਨ ਭੈਣ-ਭਰਾਵਾਂ ਦੀ ਮੌਤ, ਘੱਟ ਕਿਰਾਏ 'ਤੇ ਖਸਤਾਹਾਲ ਘਰ 'ਚ ਰਹਿੰਦਾ ਸੀ ਪਰਿਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
NIA ਨੇ 18 ਮਹੀਨਿਆਂ 'ਚ 100 ਤੋਂ ਵੱਧ ਦੋਸ਼ੀਆਂ ਖ਼ਿਲਾਫ਼ ਦੋਸ਼ ਕੀਤਾ ਸਾਬਿਤ
NEXT STORY