ਨਵੀਂ ਦਿੱਲੀ (ਭਾਸ਼ਾ)- ਕੇਰਲ ਅਤੇ ਉੱਤਰ ਪ੍ਰਦੇਸ਼ ਸਮੇਤ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ 5 ਸਤੰਬਰ ਨੂੰ ਜ਼ਿਮਨੀ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਇਨ੍ਹਾਂ ਵਿਚ ਸੀਨੀਅਰ ਕਾਂਗਰਸੀ ਆਗੂ ਓਮਨ ਚਾਂਡੀ ਦੇ ਦਿਹਾਂਤ ਕਾਰਨ ਖਾਲੀ ਹੋਈ ਸੀਟ ਵੀ ਸ਼ਾਮਲ ਹੈ। ਚਾਂਡੀ ਕੇਰਲ ਦੀ ਪੁਥੁਪੱਲੀ ਸੀਟ ਤੋਂ ਵਿਧਾਇਕ ਸਨ। ਉਨ੍ਹਾਂ ਨੇ 5 ਦਹਾਕਿਆਂ ਤੋਂ ਵੱਧ ਸਮੇਂ ਤੱਕ ਇਸ ਸੀਟ ਦੀ ਨੁਮਾਇੰਦਗੀ ਕੀਤੀ।
ਇਹ ਵੀ ਪੜ੍ਹੋ : ਹੁਣ CCTV ਨਾਲ ਹੋਵੇਗੀ ਟਮਾਟਰ ਦੀ ਨਿਗਰਾਨੀ, ਚੋਰੀ ਤੋਂ ਅੱਕੇ ਕਿਸਾਨ ਨੇ ਲਾਇਆ ਇਹ ਜੁਗਾੜ
ਕਮਿਸ਼ਨ ਮੁਤਾਬਕ ਤ੍ਰਿਪੁਰਾ ਦੀਆਂ ਦੋ ਸੀਟਾਂ ਅਤੇ ਕੇਰਲ, ਝਾਰਖੰਡ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀ ਇਕ-ਇਕ ਸੀਟ ਲਈ ਉਪ ਚੋਣਾਂ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 8 ਸਤੰਬਰ ਨੂੰ ਹੋਵੇਗੀ। ਝਾਰਖੰਡ ਦੀ ਡੁਮਰੀ ਵਿਧਾਨ ਸਭਾ ਸੀਟ ’ਤੇ ਮੌਜੂਦਾ ਵਿਧਾਇਕ ਜਗਰਨਾਥ ਮਹਤੋ ਦੀ ਮੌਤ ਤੋਂ ਬਾਅਦ ਉਪ ਚੋਣ ਕਰਵਾਉਣੀ ਜ਼ਰੂਰੀ ਹੋ ਗਈ ਸੀ। ਚੋਣ ਕਮਿਸ਼ਨ ਮੁਤਾਬਕ ਵਿਧਾਇਕ ਸ਼ਮਸ਼ੁਲ ਹੱਕ ਦੀ ਮੌਤ ਅਤੇ ਪ੍ਰਤਿਮਾ ਭੌਮਿਕ ਦੇ ਅਸਤੀਫ਼ੇ ਕਾਰਨ ਤ੍ਰਿਪੁਰਾ ਦੀ ਬਾਕਸਨਗਰ ਅਤੇ ਧਨਪੁਰ ਸੀਟਾਂ ’ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਪੱਛਮੀ ਬੰਗਾਲ ਦੀ ਧੂਪਗੁੜੀ ਵਿਧਾਨ ਸਭਾ ਸੀਟ ਵਿਧਾਇਕ ਵਿਸ਼ਨੂੰ ਪਦ ਰਾਏ ਦੀ ਮੌਤ ਤੋਂ ਬਾਅਦ ਖ਼ਾਲੀ ਹੋ ਗਈ ਸੀ, ਜਦਕਿ ਉੱਤਰ ਪ੍ਰਦੇਸ਼ ’ਚ ਸਪਾ ਵਿਧਾਇਕ ਦਾਰਾ ਸਿੰਘ ਚੌਹਾਨ ਦੇ ਅਸਤੀਫ਼ਾ ਦੇਣ ਅਤੇ ਭਾਜਪਾ ’ਚ ਸ਼ਾਮਲ ਹੋਣ ਕਾਰਨ ਘੋਸੀ ਸੀਟ ’ਤੇ ਜ਼ਿਮਨੀ ਚੋਣ ਹੋ ਰਹੀ ਹੈ। ਉੱਤਰਾਖੰਡ ਦੀ ਬਾਗੇਸ਼ਵਰ ਸੀਟ ਵਿਧਾਇਕ ਚੰਦਨ ਰਾਮ ਦਾਸ ਦੇ ਦਿਹਾਂਤ ਤੋਂ ਬਾਅਦ ਖ਼ਾਲੀ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਸ਼ਮੀਰੀ ਪੰਡਤਾਂ ਦੇ ਕਤਲੇਆਮ ਨਾਲ ਜੁੜੀ ਜਾਣਕਾਰੀ ਸਾਂਝੀ ਕਰੋ : ਆਰ. ਪੀ. ਸਿੰਘ
NEXT STORY