ਨਵੀਂ ਦਿੱਲੀ– ਜ਼ੰਜ਼ੀਰ ਵਧਾ ਕੇ ਸਾਧ ਮੈਨੂੰ, ਹਾਂ-ਹਾਂ ਦੁਰਯੋਧਨ! ਬੰਨ੍ਹ ਮੈਨੂੰ। ਬੰਨ੍ਹਣ ਤਾਂ ਆਇਆਂ ਹੈਂ, ਕੀ ਵੱਡੀ ਜ਼ੰਜ਼ੀਰ ਲੈ ਕੇ ਆਇਆ ਹੈਂ? ਰਾਮਧਾਰੀ ਸਿੰਘ ਦਿਨਕਰ ਦੀ ਇਸ ਕਵਿਤਾ ਦੇ ਨਾਲ ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਹੁਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਨਾਲ ਲਿਖਿਆ ਹੈ ਕਿ ਇਤਿਹਾਸ ਦੁਹਰਾ ਰਿਹਾ ਹੈ...।

ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਸਾਂਝੀਆਂ ਹੋਈਆਂ ਇਨ੍ਹਾਂ ਤਸਵੀਰਾਂ ਜ਼ਰੀਏ ਪਾਰਟੀ ਇਤਹਾਸ ਵਿਚ ਹੋਏ ਘਟਨਾਕ੍ਰਮ ਨੂੰ ਯਾਦ ਕਰ ਰਹੀ ਹੈ। ਇੰਦਰਾ ਗਾਂਧੀ ਦੀ ਧਰਨੇ ’ਤੇ ਬੈਠਿਆਂ ਜੋ ਤਸਵੀਰ ਸਾਂਝੀ ਕੀਤੀ ਗਈ ਹੈ, ਉਹ 1977 ਦੀਆਂ ਆਮ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਦੀ ਹੈ। ਕਾਂਗਰਸ ਉਹ ਚੋਣ ਹਾਰ ਗਈ ਸੀ।
ਹਰਿਆਣਾ ਦੀ ਧੀ ਨੇ ਫਤਿਹ ਕੀਤੀਆਂ ਦੋ ਚੋਟੀਆਂ, 70 ਘੰਟਿਆਂ ’ਚ ਚੜ੍ਹਾਈ ਕਰ ਲਹਿਰਾਇਆ ‘ਤਿਰੰਗਾ’
NEXT STORY