ਲਖਨਊ—ਭਾਰਤੀ ਜਨਤਾ ਪਾਰਟੀ ਦੇ ਖਿਲਾਫ ਧਰਮ ਦੇ ਆਧਾਰ 'ਤੇ ਭੇਦਭਾਵ ਕਰਨ ਦਾ ਦੋਸ਼ ਲਗਾਉਂਦੇ ਹੋਏ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਬੁੱਧਵਾਰ ਨੂੰ ਕਿਹਾ ਕਿ ਨਾ ਸਿਰਫ ਉਨ੍ਹਾਂ ਦੀ ਪਾਰਟੀ ਸਗੋਂ ਦੇਸ਼ ਦੀ ਆਤਮਾ ਨੂੰ ਸਮਝਣ ਵਾਲੇ ਸਾਰੇ ਲੋਕ ਸੰਸ਼ੋਧਿਤ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਅਖਿਲੇਸ਼ ਨੇ ਕਿਹਾ ਕਿ ਜਿਥੇ ਤੱਕ ਸੀ.ਏ.ਏ. ਦਾ ਸਵਾਲ ਹੈ ਸਿਰਫ ਸਪਾ ਹੀ ਨਹੀਂ ਸਗੋਂ ਦੇਸ਼ ਦੀ ਆਤਮਾ ਨੂੰ ਸਮਝਣ ਵਾਲਾ ਹਰ ਵਿਅਕਤੀ ਇਸ ਦਾ ਵਿਰੋਧ ਕਰ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਔਰਤਾਂ ਨੇ ਵਾਧਾ ਲਿਆ ਅਤੇ ਵੱਡੀ ਗਿਣਤੀ 'ਚ ਨੌਜਵਾਨ ਵੀ ਪ੍ਰਦਰਸ਼ਨ ਕਰ ਰਹੇ ਹਨ।
ਪਾਰਟੀ ਨੇਤਾ ਜਨੇਸ਼ਵਰ ਮਿਸ਼ਰ ਦੀ ਬਰਸੀ 'ਤੇ ਉਨ੍ਹਾਂ ਦੀ ਪ੍ਰਤਿਮਾ 'ਤੇ ਮੱਥਾ ਟੇਕਣ ਤੋਂ ਬਾਅਦ ਅਖਿਲੇਸ਼ ਨੇ ਕਿਹਾ ਕਿ ਮਹਾਤਮਾ ਗਾਂਧੀ ਅਤੇ ਭੀਮਰਾਓ ਅੰਬੇਦਕਰ ਭੇਦਭਾਵ ਦੇ ਖਿਲਾਫ ਸਨ। ਉਨ੍ਹਾਂ ਨੇ ਭਾਸ਼ਾ ਅਤੇ ਧਰਮ ਦੇ ਨਾਂ 'ਤੇ ਭੇਦਭਾਵ ਨਹੀਂ ਕੀਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਧਰਮ ਦੇ ਨਾਂ 'ਤੇ ਭੇਦਭਾਵ ਕਰ ਰਹੀ ਹੈ ਅਤੇ ਸਮਾਜ ਨੂੰ ਵੰਡ ਰਹੀ ਹੈ। ਭਾਜਪਾ ਸੰਵਿਧਾਨ ਨਾਲ ਖਿਲਵਾੜ ਕਰ ਰਹੀ ਹੈ ਕਿਉਂਕਿ ਉਸ ਦੇ ਕੋਲ ਬਹੁਮਤ ਹੈ ਪਰ ਬਹੁਮਤ ਨਾਲ ਉਹ ਆਮ ਆਦਮੀ ਦੀ ਆਵਾਜ਼ ਨੂੰ ਦਬਾ ਨਹੀਂ ਪਾਉਣਗੇ।
ਮੁੱਖ ਮੰਤਰੀ ਯੋਗੀ ਆਦਿਤਯਨਾਥ ਦੇ ਬਾਰੇ 'ਚ ਅਖਿਲੇਸ਼ ਨੇ ਕਿਹਾ ਕਿ ਯੋਗੀ ਆਪਣੇ ਭਾਸ਼ਣਾਂ 'ਚ ਕਹਿੰਦੇ ਹਨ 'ਠੋਕ ਦਿੱਤਾ ਜਾਵੇਗਾ'। ਇਹ ਕਿਸੇ ਰਾਜਨੇਤਾ ਦੀ ਭਾਸ਼ਾ ਨਹੀਂ ਹੋ ਸਕਦੀ। ਭਾਜਪਾ ਨੇ ਵੋਟ ਦੀ ਖਾਤਿਰ ਚੁਣਾਵੀਂ ਰੈਲੀਆਂ ਦੇ ਦੌਰਾਨ ਕਬਰੀਸਤਾਨ ਅਤੇ ਸ਼ਮਸ਼ਾਨ ਅਤੇ ਦੀਵਾਲੀ ਅਤੇ ਰਮਜ਼ਾਨ ਦਾ ਮੁੱਦਾ ਚੁੱਕਿਆ।
ਪੁਲਵਾਮਾ 'ਚ ਮੁਕਾਬਲੇ ਦੌਰਾਨ ਐੱਸ.ਓ.ਜੀ. ਜਵਾਨ ਸ਼ਹੀਦ, 2 ਹੋਰ ਜ਼ਖਮੀ
NEXT STORY