ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਦੇਸ਼ ਭਰ 'ਚ ਪ੍ਰਦਰਸ਼ਨ ਹੋ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਥਾਂਵਾਂ 'ਤੇ ਲੋਕ ਸੜਕਾਂ 'ਤੇ ਉਤਰ ਆਏ ਹਨ। ਉੱਥੇ ਹੀ ਅੱਜ ਯਾਨੀ ਸ਼ੁੱਕਰਵਾਰ ਨੂੰ ਭੀਮ ਆਰਮੀ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ.ਆਰ.ਸੀ. ਦੇ ਵਿਰੋਧ 'ਚ ਮਾਰਚ ਕਰਨ ਵਾਲੀ ਹੈ। ਅੱਜ ਦਿੱਲੀ 'ਚ ਸੀ.ਏ.ਏ. ਅਤੇ ਐੱਨ.ਆਰ.ਸੀ. ਵਿਰੁੱਧ ਪ੍ਰਦਰਸ਼ਨਾਂ ਦੇ ਲਿਹਾਜ ਨਾਲ ਅਹਿਮ ਦਿਨ ਹੈ। ਜਾਮੀਆ ਅਤੇ ਸ਼ਾਹੀਨ ਬਾਗ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਾਮਾ ਮਸਜਿਦ ਦੇ ਨੇੜੇ-ਤੇੜੇ ਵੀ ਖਾਸ ਸੁਰੱਖਿਆ ਹੈ।
ਪੁਲਸ ਨੇ ਨਹੀਂ ਦਿੱਤੀ ਮਾਰਚ ਦੀ ਮਨਜ਼ੂਰੀ
ਦੂਜੇ ਪਾਸੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਦੁਪਹਿਰ ਇਕ ਵਜੇ ਸੀ.ਏ.ਏ. ਵਿਰੁੱਧ ਜਾਮਾ ਮਸਜਿਦ ਤੋਂ ਮਾਰਚ ਕੱਢਣਗੇ। ਸੰਵੇਦਨਸ਼ੀਲ ਇਲਾਕਿਆਂ 'ਚ 13 ਹਜ਼ਾਰ ਪੁਲਸ ਦੇ ਐਡੀਸ਼ਨਲ ਜਵਾਨ ਹਨ। ਗਾਜ਼ੀਆਬਾਦ ਅਤੇ ਨੋਇਡਾ 'ਚ ਧਾਰਾ 144 ਲੱਗੀ ਹੈ। ਭੀਮ ਆਰਮੀ ਅੱਜ ਯਾਨੀ ਸ਼ੁੱਕਰਵਾਰ ਨੂੰ ਦਿੱਲੀ ਦੀ ਜਾਮਾ ਮਸਜਿਦ ਤੋਂ ਲੈ ਕੈ ਜੰਤਰ-ਮੰਤਰ ਤੱਕ ਮਾਰਚ ਕੱਢਣ ਦੀ ਤਿਆਰੀ 'ਚ ਹੈ। ਭੀਮ ਆਰਮੀ ਮੁਖੀ ਚੰਦਰਸ਼ੇਖਰ ਨੇ ਸੀ.ਏ.ਏ. ਅਤੇ ਐੱਨ.ਆਰ.ਸੀ. ਦੇ ਵਿਰੋਧ 'ਚ ਮਾਰਚ ਦਾ ਐਲਾਨ ਕੀਤਾ ਸੀ। ਹਾਲਾਂਕਿ ਪੁਲਸ ਨੇ ਚੰਦਰਸ਼ੇਖਰ ਨੂੰ ਮਾਰਚ ਦੀ ਮਨਜ਼ੂਰੀ ਨਹੀਂ ਦਿੱਤੀ ਹੈ।
ਕਾਂਗਰਸ ਦਾ ਮਿਲਿਆ ਸਮਰਥਨ
ਉੱਥੇ ਹੀ ਹੁਣ ਇਸ ਮਾਰਚ ਨੂੰ ਕਾਂਗਰਸ ਦਾ ਸਮਰਥਨ ਮਿਲਿਆ ਹੈ। ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਕਿਹਾ ਕਿ ਉਹ ਭੀਮ ਆਰਮੀ ਦੇ ਮਾਰਚ ਦਾ ਸਪੋਰਟ ਕਰਦੇ ਹਨ। ਦਿਗਵਿਜੇ ਨੇ ਟਵੀਟ ਕਰਦੇ ਹੋਏ ਲਿਖਿਆ,''ਮੈਂ ਚੰਦਰਸ਼ੇਖਰ ਦੀ ਭੀਮ ਆਰਮੀ ਦੀ ਜਾਮਾ ਮਸਜਿਦ ਤੋਂ ਲੈ ਕੇ ਜੰਤਰ-ਮੰਤਰ ਤੱਕ ਕੱਢੀ ਜਾ ਰਹੀ ਸੀ.ਏ.ਏ. ਅਤੇ ਐੱਨ.ਆਰ.ਸੀ. ਵਿਰੁੱਧ ਮਾਰਚ ਦਾ ਸਮਰਥਨ ਕਰਦਾ ਹਾਂ।''
ਕਈ ਸਿਆਸੀ ਦਲ ਸਰਕਾਰ ਵਿਰੁੱਧ
ਦੱਸਣਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਕਈ ਸਿਆਸੀ ਦਲ ਸਰਕਾਰ ਵਿਰੁੱਧ ਆ ਗਏ ਹਨ। ਵਿਰੋਧੀ ਨੇਤਾਵਾਂ ਨੇ ਇਨ੍ਹਾਂ ਕਾਨੂੰਨ ਵਿਰੁੱਧ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਨੂੰ ਹਟਾਉਣ ਦੀ ਮੰਗ ਕੀਤੀ। ਉੱਥੇ ਹੀ ਵਿਰੋਧੀ ਧਿਰ ਲਗਾਤਾਰ ਨਾਗਰਿਕਤਾ ਕਾਨੂੰਨ 'ਤੇ ਵਿਰੋਧ ਦਰਜ ਕਰਵਾ ਰਿਹਾ ਹੈ।
ਜਾਮੀਆ ਹਿੰਸਾ ਦੀ ਸੁਣਵਾਈ ਦੌਰਾਨ ਨਾਅਰੇ ਲਗਾਉਣ ਵਾਲੇ ਵਕੀਲਾਂ 'ਤੇ ਹਾਈ ਕੋਰਟ ਸਖਤ
NEXT STORY