ਫਿਰੋਜ਼ਾਬਾਦ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ 'ਚ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਲੈ ਲਿਆ। ਕਈ ਥਾਂਵਾਂ 'ਤੇ ਪੁਲਸ ਅਤੇ ਭੀੜ ਦਰਮਿਆਨ ਹਿੰਸਾ ਹੋਈ, ਜਿਸ 'ਚ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋ ਗਏ ਅਤੇ ਕਈਆਂ ਦੀ ਜਾਨ ਚੱਲੀ ਗਈ। ਹਾਲਾਂਕਿ ਫਿਰੋਜ਼ਾਬਾਦ ਦੇ ਇਕ ਪੁਲਸ ਕਰਮਚਾਰੀ ਦੀ ਕਿਸਮਤ ਚੰਗੀ ਸੀ ਕਿ ਭੀੜ ਦੇ ਹੱਥੋਂ ਜਾਨ ਗਵਾਉਣ ਤੋਂ ਪਹਿਲਾਂ ਹੀ ਉਸ ਨੂੰ ਇਕ ਫਰਿਸ਼ਤਾ ਮਿਲ ਗਿਆ, ਜੋ ਉਸ ਨੂੰ ਸੁਰੱਖਿਅਤ ਬਚਾ ਲੈ ਗਿਆ।
ਇਸ ਤਰ੍ਹਾਂ ਬਚਾਈ ਹਾਜੀ ਕਾਦਿਰ ਨੇ ਜਾਨ
ਫਿਰੋਜ਼ਾਬਾਦ 'ਚ ਤਾਇਨਾਤ ਪੁਲਸ ਕਰਮਚਾਰੀ ਅਜੇ ਕੁਮਾਰ ਹਿੰਸਕ ਭੀੜ ਦਰਮਿਆਨ ਫਸ ਗਏ ਸਨ ਪਰ ਹਾਜੀ ਕਾਦਿਰ ਨੇ ਉਨ੍ਹਾਂ ਦੀ ਜਾਨ ਬਚਾ ਲਈ। ਅਜੇ ਨੇ ਦੱਸਿਆ,''ਭੀੜ ਨੇ ਮੈਨੂੰ ਘੇਰ ਲਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਹਾਜੀ ਸਾਹਿਬ ਨੇ ਆ ਕੇ ਮੈਨੂੰ ਬਚਾਇਆ। ਉਹ ਮੈਨੂੰ ਆਪਣੇ ਘਰ ਲੈ ਗਏ। ਮੇਰੀ ਉਂਗਲੀਆਂ ਅਤੇ ਸਿਰ 'ਤੇ ਸੱਟ ਲੱਗੀ ਸੀ। ਉਨ੍ਹਾਂ ਨੇ ਮੈਨੂੰ ਪਾਣੀ ਅਤੇ ਕੱਪੜੇ ਦਿੱਤੇ ਅਤੇ ਯਕੀਨੀ ਕੀਤਾ ਕਿ ਮੈਂ ਸੁਰੱਖਿਅਤ ਹਾਂ। ਉਹ ਬਾਅਦ 'ਚ ਮੈਨੂੰ ਪੁਲਸ ਸਟੇਸ਼ਨ ਲੈ ਗਏ। ਉਹ ਮੇਰੀ ਜ਼ਿੰਦਗੀ 'ਚ ਫਰਿਸ਼ਤਾ ਬਣ ਕੇ ਆਏ। ਜੇਕਰ ਉਹ ਨਹੀਂ ਹੁੰਦੇ ਤਾਂ ਮੈਨੂੰ ਮਾਰ ਦਿੱਤਾ ਜਾਂਦਾ।''
ਉਸ ਸਮੇਂ ਪੜ੍ਹ ਰਹੇ ਸਨ ਨਮਾਜ
ਮੁਸੀਬਤ ਦੇ ਸਮੇਂ ਇਨਸਾਨੀਅਤ ਦੀ ਮਿਸਾਲ ਕਾਇਮ ਕਰਨ ਵਾਲੇ ਹਾਜੀ ਕਾਦਿਰ ਨੇ ਦੱਸਿਆ,''ਮੈਂ ਨਮਾਜ ਪੜ੍ਹ ਰਿਹਾ ਸੀ, ਜਦੋਂ ਮੈਨੂੰ ਦੱਸਿਆ ਗਿਆ ਕਿ ਇਕ ਪੁਲਸ ਵਾਲੇ ਨੂੰ ਭੀੜ ਨੇ ਘੇਰ ਲਿਆ ਹੈ। ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੈਂ ਉਨ੍ਹਾਂ ਨੂੰ ਬਚਾਵਾਂਗਾ। ਮੈਨੂੰ ਉਸ ਸਮੇਂ ਉਨ੍ਹਾਂ ਦਾ ਨਾਂ ਨਹੀਂ ਪਤਾ ਸੀ, ਜੋ ਮੈਂ ਕੀਤਾ ਉਹ ਮਨੁੱਖਤਾ ਲਈ ਸੀ।''
ਡਰੋਨ ਕੈਮਰੇ ਨਾਲ ਕੀਤੀ ਗਈ ਇਲਾਕਿਆਂ ਦੀ ਨਿਗਰਾਨੀ
ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ 20 ਦਸੰਬਰ ਨੂੰ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਹਾਲਾਤ ਆਮ ਹੋ ਰਹੇ ਹਨ। ਪੁਲਸ ਸੰਵੇਦਨਸ਼ੀਲ ਇਲਾਕਿਆਂ ਦੀ ਡਰੋਨ ਕੈਮਰੇ ਨਾਲ ਨਿਗਰਾਨੀ ਕਰ ਰਹੀ ਹੈ। ਇਸ ਦੌਰਾਨ ਕੁਝ ਇਲਾਕਿਆਂ 'ਚ 57 ਘਰਾਂ ਦੀਆਂ ਛੱਤਾਂ 'ਤੇ ਇੱਟ-ਪੱਥਰ ਦੇਖੇ ਗਏ। ਪੁਲਸ ਨੇ ਇਨ੍ਹਾਂ ਘਰਾਂ ਦੇ ਮਾਲਕਾਂ ਨੂੰ ਤੁਰੰਤ ਇੱਟ-ਪੱਥਰ ਹਟਾਉਣ ਲਈ ਕਿਹਾ।
ਇਸ ਸਾਲ ਭਾਰਤੀ ਪਰਿਵਾਰਾਂ 'ਚ ਘਟੀ ਗ੍ਰਾਸਰੀ ਦੀ ਖਪਤ
NEXT STORY