ਵਾਰਾਣਸੀ- ਵਾਰਾਣਸੀ ਪੁਲਸ ਨੇ ਵਿਆਹ ਦਾ ਝਾਂਸਾ ਦੇ ਕੇ ਇਕ ਕੁੜੀ ਨਾਲ ਚਾਰ ਸਾਲਾਂ ਤੱਕ ਜਿਨਸੀ ਸ਼ੋਸ਼ਣ ਕਰਨ ਅਤੇ ਗਰਭਪਾਤ ਕਰਵਾਉਣ ਦੇ ਦੋਸ਼ 'ਚ ਉੱਤਰ ਪ੍ਰਦੇਸ਼ ਸਰਕਾਰ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਰਾਜਭਰ ਦੇ ਗਨਰ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਸਾਰਨਾਥ ਥਾਣਾ ਮੁਖੀ ਪੰਕਜ ਕੁਮਾਰ ਤ੍ਰਿਪਾਠੀ ਨੇ ਦੱਸਿਆ ਕਿ ਥਾਣਾ ਖੇਤਰ ਦੀ ਰਹਿਣ ਵਾਲੀ ਇਕ ਕੁੜੀ ਨੇ ਮਿਰਜਾਪੁਰ ਵਾਸੀ ਕਾਂਸਟੇਬਲ ਅਤੇ ਪ੍ਰਦੇਸ਼ ਦੇ ਪੰਚਾਇਤੀ ਰਾਜ ਅਤੇ ਘੱਟ ਗਿਣਤੀ ਕਲਿਆਣ ਮੰਤਰੀ ਓਮ ਪ੍ਰਕਾਸ਼ ਰਾਜਭਰ ਦੇ ਗਨਰ ਪ੍ਰਸ਼ਾਂਤ ਰਾਏ 'ਤੇ ਵਿਆਹ ਦਾ ਝਾਂਸਾ ਦੇ ਕੇ ਜਿਨਸੀ ਸ਼ੋਸ਼ਣ ਅਤੇ ਗਰਭਪਾਤ ਕਰਵਾਏ ਜਾਣ ਦਾ ਦੋਸ਼ ਲਗਾਇਆ ਹੈ।
ਤ੍ਰਿਪਾਠੀ ਅਨੁਸਾਰ, ਕੁੜੀ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਸਾਰਨਾਥ ਦੇ ਬੇਨੀਪੁਰ 'ਚ ਕਿਰਾਏ 'ਤੇ ਰਹਿਣ ਵਾਲੇ ਰਾਏ ਨਾਲ ਉਸ ਦੇ ਪਿਛਲੇ 4 ਸਾਲਾਂ ਤੋਂ ਪ੍ਰੇਮ ਸੰਬੰਧ ਸਨ ਅਤੇ ਇਸ ਦੌਰਾਨ ਉਸ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ। ਤ੍ਰਿਪਾਠੀ ਅਨੁਸਾਰ, ਕੁੜੀ ਦਾ ਕਹਿਣਾ ਹੈ ਕਿ ਉਹ 2 ਸਾਲ ਪਹਿਲਾਂ ਰਾਏ ਨਾਲ ਰਹਿਣ ਲੱਗੀ ਅਤੇ ਇਸ ਦੌਰਾਨ ਉਹ 2 ਵਾਰ ਗਰਭਵਤੀ ਵੀ ਹੋਈ ਪਰ ਦੋਵੇਂ ਵਾਰ ਉਸ ਦਾ ਗਰਭਪਾਤ ਕਰਵਾ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਕੁੜੀ ਦਾ ਦੋਸ਼ ਹੈ ਕਿ ਇਸ ਵਿਚ ਪ੍ਰਸ਼ਾਂਤ ਨੇ ਅਪ੍ਰੈਲ ਮਹੀਨੇ ਗੁਪਤ ਤਰੀਕੇ ਨਾਲ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਲਿਆ। ਤ੍ਰਿਪਾਠੀ ਨੇ ਦੱਸਿਆ ਕਿ ਦੋਸ਼ੀ ਕਾਂਸਟੇਬਲ ਪ੍ਰਸ਼ਾਂਤ ਰਾਏ ਗਾਜੀਪੁਰ 'ਚ ਤਾਇਨਾਤ ਹੈ ਅਤੇ 2 ਸਾਲਾਂ ਤੋਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਰਾਜਭਰ ਦੀ ਸੁਰੱਖਿਆ ਡਿਊਟੀ 'ਤੇ ਹੈ। ਉਨ੍ਹਾਂ ਦੱਸਿਆ ਕਿ ਰਾਏ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
UAE 'ਤੇ ਹੋਏ ਡਰੋਨ ਅਟੈਕ 'ਚ 3 ਭਾਰਤੀ ਜ਼ਖ਼ਮੀ ! ਭਾਰਤ ਨੇ ਹਮਲੇ ਨੂੰ ਦੱਸਿਆ Unacceptable
NEXT STORY