ਨਵੀਂ ਦਿੱਲੀ– ਪੈਗੰਬਰ ਮੁਹੰਮਦ ਦਾ ਇਸਲਾਮ ਧਰਮ ’ਚ ਅੱਲਾ ਤੋਂ ਬਾਅਦ ਸਰਵਉੱਚ ਸਥਾਨ ਹੈ। ਦੁਨੀਆਭਰ ਦੇ 1.8 ਬਿਲੀਅਨ ਮੁਸਲਮਾਨਾਂ ਲਈ ਪੈਗੰਬਰ ਮੁਹੰਮਦ ਦਾ ਸਨਮਾਨ ਇਕ ਭਾਵਨਾਤਮਕ ਮੁੱਦਾ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਪੈਗੰਬਰ ਮੁਹੰਮਦ ’ਤੇ ਕੀਤੀਆਂ ਜਾਣ ਵਾਲੀਆਂ ਵਿਵਾਦਪੂਰਨ ਟਿੱਪਣੀਆਂ, ਉਨ੍ਹਾਂ ਬਾਰੇ ਦਿੱਤੇ ਜਾਣ ਵਾਲੇ ਵਿਵਾਦਪੂਰਨ ਬਿਆਨ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਆਬਾਦੀ ਨੂੰ ਸਿੱਧੇ ਪ੍ਰਭਾਵਿਤ ਕਰਦੇ ਹਨ ਜਿਸਦਾ ਸਿੱਧਾ ਅਸਰ ਦੁਨੀਆ ਦੀ ਸਿਆਸਤ ’ਤੇ ਵੀ ਪੈਂਦਾ ਹੈ।
ਫਰਾਂਸ ਦੇ ਰਸਾਲੇ ਚਾਰਲੀ ਹੇਬਦੋ ਅਤੇ ਡੇਨਮਾਰਕ ਦੇ ਅਖਬਾਰ ਜੀਲੈਂਡਸ-ਪੋਸਟੇਨ ਵਲੋਂ ਛਾਪੇ ਗਏ ਵਿਵਾਦਪੂਰਨ ਕਾਰਟੂਨ ਕਾਰਨ ਦੋਨੋਂ ਦੇਸ਼ਾਂ ਨੂੰ ਚੰਗਾ ਵਿਰੋਧ ਝੱਲਣਾ ਪਿਆ ਸੀ। ਭਾਜਪਾ ਦੀ ਸਾਬਕਾ ਬੁਲਾਰਣ ਨੂਪੁਰ ਸ਼ਰਮਾ ਦੇ ਪੈਗੰਬਰ ਮੁਹੰਮਦ ’ਤੇ ਦਿੱਤੇ ਗਏ ਬਿਆਨ ਤੋਂ ਬਾਅਦ ਭਾਰਤ ਵਿਚ ਵੀ ਚੰਦਾ ਵਿਵਾਦ ਹੋਇਆ। ਇਸ ਵਿਵਾਦ ਤੋਂ ਬਾਅਦ ਭਾਰਤ ਨੂੰ ਸਦੀਆਂ ਤੋਂ ਦੋਸਤੀ ਰੱਖਣ ਵਾਲੇ ਅਰਬ ਅਤੇ ਮੁਸਲਿਮ ਦੇਸ਼ਾਂ ਦੀ ਸਖਤ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ।
ਅਸਲੀਅਤ ਇਹ ਹੈ ਕਿ ਇਹ ਪੂਰਾ ਮਾਮਲਾ ਵਰਗਾ ਪ੍ਰਤੀਤ ਹੁੰਦਾ ਹੈ, ਉਂਝ ਹੈ ਨਹੀਂ। ਪੈਗੰਬਰ ਦੀ ਆੜ ਵਿਚ ਇਕ ਸਪਾਂਸਰ ਭਾਰਤ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ। ‘ਇੰਟਰਨੈਸ਼ਨਲ ਆਰਗੇਨਾਈਜੇਸ਼ਨ ਟੂ ਸਪੋਰਟ ਦਿ ਪ੍ਰਾਫੇਟ ਆਫ ਇਸਲਾਮ’ ਪੈਗੰਬਰ ਮੁਹੰਮਦ ਦੇ ਸਮਰਥਨ ਵਿਚ ਚਲਾਈ ਜਾਣ ਵਾਲੀ ਮੁਹਿੰਮ ਹੈ ਜੋ ਕੌਮਾਂਤਰੀ ਪੱਧਰ ’ਤੇ ਪੈਗੰਬਰ ਦੇ ਸਨਮਾਨ ਅਤੇ ਇਸਲਾਮੋਫੋਬਿਕ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਚੁੱਕਣ ਦਾ ਦਾਅਵਾ ਕਰਦਾ ਹੈ। ਇਸ ਸੰਗਠਨ ਦੇ ਜ਼ਿਆਦਾਤਰ ਮੈਂਬਰਾਂ ਦਾ ਧਾਰਿਮਕ ਲਗਾਅ ਮੁਸਲਿਮ ਬ੍ਰਦਰਹੁੱਡ ਨਾਲ ਹੈ। ਇਹ ਸਈਅਦ ਕੁਤੁਬ, ਅਬੁਲ ਆਲਾ ਮੌਦੂਜੀ ਦੇ ਸਿਆਸੀ ਇਸਲਾਮ ਅਤੇ ਇਬਨ ਅਬਦਲ ਵਹਾਬ ਦੇ ਸਲਾਫੀ ਵਿਚਾਰਧਾਰਾ ’ਤੇ ਆਧਾਰਿਤ ਕੌਮਾਂਤਰੀ ਸੰਗਠਨ ਹੈ।
ਇਬਨ ਅਬਦਲ ਵਹਾਬ ’ਤੇ ਇਸਲਾਮ ਦੀ ਕੱਟੜ ਵਿਚਾਰਧਾਰਾ ਨੂੰ ਵਧਾਉਣ ਅਤੇ ਪੈਗੰਬਰ ਮੁਹੰਮਦ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਅਪਮਾਨ ਕਰਨ ਦਾ ਦੋਸ਼ ਹੈ। ਅਜਿਹੇ ਵਿਚ ਇਹ ਗੱਲ ਬਹੁਤ ਹਾਸੋਹੀਣੀ ਹੈ ਕਿ ਜਿਸ ਵਿਚਾਰਧਾਰਾ ਦੇ ਜਨਮਦਾਤਾ ਨੇ ਹੀ ਪੈਗੰਬਰ ਦਾ ਅਪਮਾਨ ਕੀਤਾ ਹੋਵੇ, ਉਸ ਵਿਚਾਰਧਾਰਾ ਦੇ ਲੋਕ ਆਖਿਰ ਕਿਉਂ ਪੈਗੰਬਰ ਦੇ ਸਮਰਥਨ ਵਿਚ ਖੜ੍ਹੇ ਹੋ ਰਹੇ ਹਨ?
ਦੁਨੀਆ ਭਰ ਦੇ 50 ਤੋਂ ਜ਼ਿਆਦਾ ਉਲੇਮਾਓਂ ਨੂੰ ਜੋੜਕੇ ਇਸ ਸੰਗਠਨ ਦਾ ਗਠਨ ਕੀਤਾ ਗਿਆ ਜਿਸਦਾ ਸੰਚਾਲਨ ਤੁਰਕੀ ਦੇ ਇਸਤਾਂਬੁਲ ਤੋਂ ਹੁੰਦਾ ਹੈ। ਸੰਗਠਨ ਵਿਚ ਟਰੱਸਟੀ ਬੋਰਡ ਦੇ ਮੈਂਬਰ ਦੇ ਰੂਪ ਵਿਚ ਭਾਰਤ ਨਾਲ ਸ਼ੇਖ ਸਲਮਾਨ ਹੁਸੈਨ ਅਲ ਹੁਸੈਨੀ ਅਲ ਨਦਵੀ ਵੀ ਸ਼ਾਮਲ ਹਨ। ਨਦਵੀ ’ਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਪ੍ਰਮੁੱਖ ਅਬੂ ਬਕਰ ਅਲ ਬਗਦਾਦੀ ਨੂੰ ਪੱਤਰ ਲਿੱਖ ਕੇ ਸਮਰਥਨ ਕਰਨ ਦਾ ਦੋਸ਼ ਹੈ।
ਨੂਪੁਰ ਸ਼ਰਮਾ ਦੇ ਬਿਆਨ ਤੋਂ ਬਾਅਦ ਸੰਗਠਨ ਵਲੋਂ ਦੁਨੀਆ ਭਰ ਖਾਸ ਤੌਰ ’ਤੇ ਖਾੜੀ ਅਤੇ ਅਰਬ ਮੁਲਕਾਂ ਵਿਚ ਭਾਰਤ ਦੇ ਵਿਰੁੱਧ ਗਲਤ ਪ੍ਰਚਾਰ ਮੁਹਿੰਮ ਚਲਾਈ ਗਈ। ਇਹ ਮੁਹਿੰਮ ਸ਼ੁਰੂ ਵਿਚ ਪੈਗੰਬਰ ਦੇ ਸਨਮਾਨ ਨਾਲ ਜੁੜੀ ਦਿਖਾਈ ਦਿੰਦੀ ਸੀ ਪਰ ਬਾਅਦ ਵਿਚ ਸਪਸ਼ਟ ਹੋ ਗਿਆ ਕਿ ਗਲਤ ਪ੍ਰਚਾਰ ਦੀ ਇਹ ਮੁਹਿੰਮ ਪੈਗੰਬਰ ਦੇ ਸਮਾਨ ਲਈ ਨਹੀਂ, ਭਾਰਤ ਨੂੰ ਕੌਮਾਂਤਰੀ ਪੱਧਰ ’ਤੇ ਨਿਸ਼ਾਨਾ ਬਣਾਉਣ ਨਾਲ ਜੁੜੀ ਹੈ। ਸੰਗਠਨ ਵਲੋਂ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਸਿੱਧੀ ਦਖਲਅੰਦਾਜ਼ੀ ਦੀ ਕੋਸ਼ਿਸ਼ ਕੀਤੀ ਗਈ।
ਦੇਸ਼ ਦੇ 49ਵੇਂ ਚੀਫ਼ ਜਸਟਿਸ ਬਣੇ ਜਸਟਿਸ ਲਲਿਤ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਚੁਕਾਈ ਸਹੁੰ
NEXT STORY