ਪਣਜੀ-ਗੋਆ 'ਚ ਇਕ ਵਾਰ ਫਿਰ ਮੁੱਖ ਮੰਤਰੀ ਮਨੋਹਰ ਪਾਰੀਕਰ ਨੂੰ ਬਦਲਣ ਦੀ ਚਰਚਾ ਸ਼ੁਰੂ ਹੋ ਗਈ ਹੈ। ਪਾਰਟੀ ਦੇ ਸੀਨੀਅਰ ਨੇਤਾ ਅਤੇ ਡਿਪਟੀ ਸਪੀਕਰ ਮਾਈਕਲ ਲੋਬੋ ਨੇ ਕਿਹਾ ਹੈ ਕਿ ਸੀ. ਐੱਮ. ਮਨੋਹਰ ਪਾਰੀਕਰ ਦੀ ਤਬੀਅਤ ਨੂੰ ਲੈ ਕੇ ਪਾਰਟੀ ਦੇ ਨੇਤਾ ਅਤੇ ਵਿਧਾਇਕ ਕਾਫੀ ਫਿਕਰਮੰਦ ਹਨ। ਇਸ ਸੰਬੰਧੀ ਫੈਸਲਾ ਅੱਜ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਧਾਇਕਾਂ ਦੀ ਹੋਣ ਵਾਲੀ ਬੈਠਕ 'ਚ ਲਿਆ ਜਾਵੇਗਾ। ਇਸ ਬੈਠਕ 'ਚ ਗੋਆ ਫਾਰਵਡ ਪਾਰਟੀ ਅਤੇ ਮਹਾਰਾਸ਼ਟਰਵਾਦੀ ਗੋਮੰਕਤ ਪਾਰਟੀ ਨਾਲ ਗਠਜੋੜ 'ਤੇ ਵੀ ਚਰਚਾ ਹੋਵੇਗੀ। ਪਾਰਟੀ ਦੇ ਕਿਸੇ ਨੇਤਾ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।
ਮਾਈਕਲ ਲੋਬੋ ਨੇ ਦੱਸਿਆ ਹੈ ਕਿ ਸ਼ਨੀਵਾਰ ਨੂੰ ਸਰਦੇਸਾਈ ਗੋਆ ਦੇ ਪੰਜ ਵਿਧਾਇਕਾਂ ਨਾਲ ਪਾਰੀਕਰ ਦੇ ਘਰ ਮਿਲਣ ਪਹੁੰਚੇ। ਉਨ੍ਹਾਂ ਦੇ ਘਰੋਂ ਨਿਕਲਦੇ ਸਮੇਂ ਸਰਦੇਸਾਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੁੱਖ ਮੰਤਰੀ ਦੀ ਸਿਹਤ ਖਰਾਬ ਹੈ, ਪਰ ਸਥਿਰ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਨੇ ਗੋਆ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦੇ ਹੋਏ ਸੂਬੇ ਦੇ ਰਾਜਪਾਲ ਮ੍ਰਿਦੁੱਲਾ ਸਿਨਹਾਂ ਨੂੰ ਪੱਤਰ ਵੀ ਲਿਖਿਆ ਹੈ। ਕਾਂਗਰਸ ਨੇ ਭਾਜਪਾ ਕੋਲ ਗਠਜੋੜ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਕੋਲ ਬਹੁਮਤ ਨਹੀਂ ਹੈ।
ਓਡੀਸ਼ਾ ਵਿਧਾਨ ਸਭਾ ਚੋਣਾਂ : ਟਰਾਂਸਜੈਂਡਰ ਨੂੰ ਬਸਪਾ ਨੇ ਦਿੱਤੀ ਟਿਕਟ
NEXT STORY