ਓਟਾਵਾ — 2014 'ਚ ਮਲਟੀਪਲ ਐਂਟਰੀ ਵੀਜ਼ਾ ਯੋਜਨਾ ਸ਼ੁਰੂ ਹੋਣ ਪਿੱਛੋਂ ਦੁਨੀਆ ਦੇ 30 ਲੱਖ ਲੋਕ ਕੈਨੇਡਾ ਦਾ 10 ਸਾਲਾਂ ਵੀਜ਼ਾ ਲੈ ਚੁੱਕੇ ਹਨ। ਜਿਨ੍ਹਾਂ 'ਚ ਭਾਰਤੀਆਂ ਦੀ ਗਿਣਤੀ 7.16 ਲੱਖ ਹੈ। ਇਹ ਅੰਕੜਾ ਵੇਖ ਕੇ ਲੱਗਦਾ ਹੈ ਕਿ ਲੋਕਾਂ 'ਚ ਕੈਨੇਡਾ ਆਉਣ ਦੀ ਚਾਹਤ ਲਗਾਤਾਰ ਵਧਦੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ 'ਚ ਸੈਰ ਸਪਾਟੇ ਲਈ ਆਉਣ ਵਾਲੇ ਵਿਦੇਸ਼ੀ ਲੋਕਾਂ ਦੀ ਗਿਣਤੀ 'ਚ ਰਿਕਾਰਡ ਵਾਧੇ ਪਿੱਛੇ ਇਸੇ ਯੋਜਨਾ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਮਲਟੀਪਲ ਐਂਟਰੀ ਯੋਜਨਾ ਤਹਿਤ ਸਭ ਤੋਂ ਜ਼ਿਆਦਾ ਵੀਜ਼ਾ ਚੀਨ ਦੇ ਲੋਕ ਨੂੰ ਮਿਲੇ ਅਤੇ ਹੁਣ ਤੱਕ 14 ਲੱਖ ਚੀਨੀ ਲੋਕ ਨੇ 10 ਸਾਲਾਂ ਦਾ ਵੀਜ਼ਾ ਹਾਸਲ ਕੀਤਾ ਹੈ। ਦੂਜੇ ਨੰਬਰ 'ਤੇ ਭਾਰਤ ਅਤੇ ਤੀਜ਼ੇ ਨੰਬਰ 'ਤੇ ਬ੍ਰਾਜ਼ੀਲ ਹੈ। ਜਿਸ ਦੇ 2.73 ਲੱਖ ਨਾਗਰਿਕਾਂ ਨੇ ਮਲਟੀਪਲ ਐਂਟਰੀ ਵੀਜ਼ਾ ਹਾਸਲ ਕੀਤਾ। ਫਿਲੀਪੀਨਜ਼ ਦੇ 1.40 ਲੱਖ ਲੋਕ 10 ਸਾਲਾਂ ਦਾ ਵੀਜ਼ਾ ਹਾਸਲ ਕਰਨ 'ਚ ਸਫਲ ਰਹੇ। ਫੈਡਰਲ ਸਰਕਾਰ ਦੇ ਅੰਕੜਿਆਂ ਮੁਤਾਬਕ ਚੀਨ ਤੋਂ ਆਉਣ ਵਾਲੇ ਲੋਕ ਕੈਨੇਡਾ 'ਚ ਇਕ ਅਰਬ ਡਾਲਰ ਸਾਲਾਨਾ ਖਰਚ ਕਰਦੇ ਹਨ। ਇਸੇ ਤਰ੍ਹਾਂ ਸੈਲਾਨੀਆਂ ਦੀ ਆਮਦ ਦੇ ਮਾਮਲੇ 'ਚ ਚੀਨ ਤੀਜਾ ਪ੍ਰਮੁੱਖ ਦੇਸ਼ ਬਣ ਗਿਆ ਹੈ। ਪਹਿਲੇ ਨੰਬਰ 'ਤੇ ਅਮਰੀਕਾ ਅਤੇ ਦੂਜਾ ਨੰਬਰ 'ਤੇ ਬਰਤਾਨੀਆ ਦਾ ਕਬਜ਼ਾ ਹੈ।
ਬਰਨਾਬੀ ਦੇ ਇਮੀਗ੍ਰੇਸ਼ਨ ਵਕੀਲ ਨੇ ਦੱਸਿਆ ਕਿ ਚੀਨ ਤੋਂ ਮਲਟੀਪਲ ਵੀਜ਼ਾ 'ਤੇ ਕੈਨੇਡਾ ਆਉਣ ਵਾਲੇ ਅਮੀਰ ਲੋਕ ਮੈਟਰੋ ਵੈਨਕੂਵਰ ਅਤੇ ਵੈਨਕੂਵਰ ਆਇਲੈਂਡ 'ਚ ਹੋਟਲ, ਰਿਜ਼ਾਰਟ ਅਤੇ ਰਿਹਾਇਸ਼ੀ ਇਮਾਰਤਾਂ ਖਰੀਦ ਰਹੇ ਹਨ। ਵਕੀਲ ਦਾ ਕਹਿਣਾ ਸੀ ਕਿ ਵੈਨਕੂਵਰ ਇਕ ਕੌਂਮਾਤਰੀ ਪਿੰਡ ਦਾ ਦਰਜਾ ਹਾਸਲ ਕਰ ਚੁੱਕਾ ਹੈ। ਜਿਥੇ ਵੱਡੀ ਗਿਣਤੀ 'ਚ ਸੈਲਾਨੀ ਆ ਰਹੇ ਹਨ ਅਤੇ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕਿਆ 'ਚ ਵਾਧਾ ਹੋ ਰਿਹਾ ਹੈ।
ਇਕ ਹੋਰ ਇਮੀਗ੍ਰੇਸ਼ਨ ਵਕੀਲ ਦਾ ਮੰਨਣਾ ਹੈ ਕਿ 10 ਸਾਲ ਦੇ ਵੀਜ਼ੇ ਰਾਹੀਂ ਨਾ ਸਿਰਫ ਭਾਰਤ, ਚੀਨ, ਬ੍ਰਾਜ਼ੀਲ ਅਤੇ ਹੋਰਨਾਂ ਦੇਸ਼ਾਂ ਤੋਂ ਸੈਲਾਨੀਆਂ ਦੀ ਆਮਦ 'ਚ ਵਾਧਾ ਹੋ ਰਿਹਾ ਹੈ। ਸਗੋਂ ਕੈਨੇਡਾ 'ਚ ਵਸਦੇ ਲੋਕਾਂ ਦੇ ਰਿਸ਼ਤੇਦਾਰ ਲੰਮਾ ਸਮਾਂ ਇਥੇ ਰਹਿ ਸਕਦੇ ਹਨ ਅਤੇ ਉਨ੍ਹਾਂ ਨੇ ਪੀ. ਆਰ. ਦਾ ਦਰਜਾ ਹਾਸਲ ਕਰਨ ਦੀ ਜ਼ਰੂਰਤ ਵੀ ਨਹੀਂ।
ਇਮੀਗ੍ਰੇਸ਼ਨ ਵਕੀਲ ਨੇ ਉਨ੍ਹਾਂ ਪ੍ਰਵਾਸੀਆਂ ਦੀ ਮਿਸਾਲ ਪੇਸ਼ ਕੀਤੀ ਜੋ ਪਿਛਲੇ 2 ਦਹਾਕਿਆਂ ਦੌਰਾਨ ਕੈਨੇਡਾ 'ਚ ਵਸ ਗਏ ਅਤੇ ਇਨ੍ਹਾਂ ਦੇ ਮਾਪੇ ਅਤੇ ਰਿਸ਼ਤੇਦਾਰ ਹੁਣ ਕੈਨੇਡਾ ਆਉਣ ਲਈ 10 ਸਾਲਾਂ ਵੀਜ਼ੇ ਨੂੰ ਹੀ ਤਰਜੀਹ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ, ਬਰਤਾਨੀਆ, ਫਰਾਂਸ, ਆਸਟਰੇਲੀਆ ਅਤੇ ਮੈਕਸੀਕੋ ਦੇ ਲੋਕਾਂ ਨੂੰ ਲੰਮੀ ਪ੍ਰਕਿਰਿਆ 'ਚ ਲੰਘਣਾ ਪੈਂਦਾ ਹੈ।
ਹਰ ਵਿਦੇਸ਼ੀ ਨਾਗਰਿਕਾਂ ਨੂੰ 10 ਸਾਲ ਦਾ ਵੀਜ਼ਾ ਹਾਸਲ ਕਰਨ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਸਾਬਤ ਕਰਨਾ ਪੈਂਦਾ ਹੈ ਕਿ ਉਸ ਦੇ ਆਪਣੀ ਜੱਦੀ ਮੁਲਕ ਨਾਲ ਰਿਸ਼ਤਾ ਕੈਨੇਡਾ ਤੋਂ ਕਿਤੇ ਜ਼ਿਆਦਾ ਡੂੰਘੇ ਹਨ। ਇਹ ਹਲਫਨਾਮਾ ਇਸ ਕਰਕੇ ਲਿਆ ਜਾਂਦਾ ਹੈ ਕਿ ਕਿਤੇ ਬਾਅਦ 'ਚ ਸਬੰਧਤ ਵਿਅਕਤੀ ਕੈਨੇਡਾ ਪੁੱਜ ਕੇ ਰਫਿਊਜ਼ੀ ਵੱਜੋਂ ਅਰਜ਼ੀ ਦਾਖਲ ਨਾ ਕਰ ਦੇਵੇ। ਮਲਟੀਪਲ ਵੀਜ਼ਾ ਯੋਜਨਾ ਦੇ ਅੰਕੜੇ ਦਰਸਾਉਂਦੇ ਹਨ ਕਿ 2016 'ਚ 2.15 ਲੱਖ ਭਾਰਤੀਆਂ ਨੂੰ 10 ਸਾਲ ਦਾ ਵੀਜ਼ਾ ਮਿਲਿਆ। ਜਿਨ੍ਹਾਂ 'ਚੋਂ 71 ਹਜ਼ਾਰ ਇਕੱਲੇ ਬ੍ਰਿਟਿਸ਼ ਕੋਲੰਬੀਆ 'ਚ ਗਏ।
ਇਮੀਗ੍ਰੇਸ਼ਨ ਵਕੀਲ ਨੇ ਕਿਹਾ ਕਿ ਕੈਨੇਡੀਅਨ ਟੈਕਸ ਕਾਨੂੰਨ 'ਚ ਚੋਰ ਮੋਰੀਆਂ ਹੋਣ ਕਾਰਨ ਅਮੀਰ ਵਿਦੇਸ਼ੀ ਨਾਗਰਿਕ 10 ਸਾਲਾਂ ਵੀਜ਼ਾ ਯੋਜਨਾ ਨੂੰ ਤਰਜੀਹ ਦਿੰਦੇ ਹਨ। ਇਸ ਤਰੀਕੇ ਨਾਲ ਉਨ੍ਹਾਂ ਨੂੰ ਕੈਨੇਡਾ 'ਚ ਹੋਣ ਵਾਲੀ ਆਮਦਨ 'ਤੈ ਟੈਕਸ ਅਦਾ ਨਹੀਂ ਕਰਨਾ ਪੈਂਦਾ। ਇਕ ਪਰਿਵਾਰ 'ਚ ਕਮਾਈ ਕਰਨ ਵਾਲਾ ਮੁੱਖ ਵਿਅਕਤੀ ਜੋ ਆਮ ਤੌਰ 'ਤੇ ਪਿਤਾ ਹੀ ਹੁੰਦਾ ਹੈਸ ਕੈਨੇਡਾ 'ਚ 6 ਮਹੀਨੇ ਤੱਕ ਰਹਿ ਸਕਦਾ ਹੈ ਅਤੇ ਅਗਲੇ 6 ਮਹੀਨੇ ਆਪਣੇ ਜੱਦੀ ਮੁਲਕ ਗੁਜਾਰਣੇ ਪੈਂਦੇ ਹਨ।
ਮੀਡੀਆ ਦੀ 'ਡਾਰਲਿੰਗ' ਹੈ ਲਾਲੂ : ਨਿਤੀਸ਼
NEXT STORY