ਨਵੀਂ ਦਿੱਲੀ (ਬਿਊਰੋ)— ਕੈਨੇਡਾ ਤੋਂ ਤਕਰੀਬਨ 165 ਮੈਂਬਰਾਂ ਦਾ ਵਫਦ ਵਪਾਰਕ ਮਿਸ਼ਨ 'ਤੇ ਭਾਰਤ ਆਇਆ ਹੋਇਆ ਹੈ। ਇਹ ਵਫਦ ਕੈਨੇਡਾ ਦੇ ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ, ਕੌਮਾਂਤਰੀ ਵਪਾਰ ਮੰਤਰੀ ਫਰੈਂਕੋਇਸ ਫਿਲਿਪ ਸ਼ੈਪੇਂਨ ਅਤੇ ਟਰਾਂਸਪੋਰਟ ਮੰਤਰੀ ਮਾਰਕ ਗਰਨਿਊ ਦੀ ਅਗਵਾਈ 'ਚ ਭਾਰਤ ਆਇਆ ਹੈ। 13 ਨਵੰਬਰ ਭਾਵ ਕੱਲ ਨਵੀਂ ਦਿੱਲੀ ਵਿਖੇ ਕੈਨੇਡੀਅਨ ਮੰਤਰੀਆਂ ਨਵਦੀਪ ਬੈਂਸ ਅਤੇ ਫਰੈਂਕੋਇਸ ਫਿਲਿਪ ਸ਼ੈਪੇਂਨ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਖਾਸ ਤੌਰ 'ਤੇ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੌਰਾਨ ਭਾਰਤ ਅਤੇ ਕੈਨੇਡਾ ਨੇ ਆਪਸੀ ਭਾਈਵਾਲੀ ਮਜ਼ਬੂਤ ਕਰਨ, ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੀ ਗੱਲਬਾਤ 'ਚ ਤੇਜ਼ੀ ਲਿਆਉਣ ਅਤੇ ਇਸ ਦੇ ਨਾਲ ਵਸਤੂਆਂ ਅਤੇ ਸੇਵਾ ਦੇ ਵਪਾਰ ਨੂੰ ਸੰਤੁਲਨ ਬਣਾਉਣ 'ਤੇ ਸਹਿਮਤੀ ਜ਼ਾਹਰ ਕੀਤੀ। ਕੈਨੇਡੀਅਨ ਮੰਤਰੀਆਂ ਨੇ ਭਾਰਤ ਅਤੇ ਕੈਨੇਡਾ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਵਪਾਰ ਦੀਆਂ ਨਵੀਆਂ ਸੰਭਾਵਨਾਵਾਂ ਤਲਾਸ਼ਣ ਅਤੇ ਵਿਦੇਸ਼ੀ ਨਿਵੇਸ਼ ਉਤਸ਼ਾਹ ਅਤੇ ਸੁਰੱਖਿਆ ਸਮਝੌਤੇ 'ਤੇ ਵਿਚਾਰ ਕੀਤਾ ਗਿਆ।
ਜੇਤਲੀ ਨਾਲ ਮੁਲਾਕਾਤ ਤੋਂ ਇਲਾਵਾ ਇਕ ਹੋਰ ਬੈਠਕ ਕੀਤੀ ਗਈ। ਕੈਨੇਡੀਅਨ ਉੱਚ-ਪੱਧਰੀ ਮੰਤਰੀ ਮੰਡਲ ਦੀ ਅਗਵਾਈ ਕੈਨੇਡਾ ਦੇ ਕੌਮਾਂਤਰੀ ਵਪਾਰ ਮੰਤਰੀ ਫਰੈਂਕੋਇਸ ਫਿਲਿਪ ਸ਼ੈਪੇਂਨ ਨੇ ਕੀਤੀ ਅਤੇ ਭਾਰਤੀ ਦਲ ਦੀ ਅਗਵਾਈ ਕਾਮਰਸ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਕੀਤੀ। ਇਸ ਬੈਠਕ ਵਿਚ ਵੀ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ।
ਖੁਦਾਈ ਦੌਰਾਨ ਮਿਲੇ 100 ਸਾਲ ਪੁਰਾਣੇ 36 ਚਾਂਦੀ ਦੇ ਸਿੱਕੇ, ਪੁਰਾਤੱਤਵ ਵਿਭਾਗ ਨੇ ਲਏ ਕਬਜ਼ੇ 'ਚ
NEXT STORY