ਨਵੀਂ ਦਿੱਲੀ, (ਭਾਸ਼ਾ)– ਦਿੱਲੀ ਹਾਈ ਕੋਰਟ ਨੇ ਸੀ. ਬੀ. ਆਈ. ਨੂੰ ਉਹ ਕਾਰਨ ਦੱਸਣ ਲਈ ਕਿਹਾ ਹੈ, ਜਿਸ ਦੇ ਆਧਾਰ 'ਤੇ ਉਹ ਜਬਰ-ਜ਼ਨਾਹ ਦੇ ਇਕ ਮਾਮਲੇ 'ਚ ਦਾਤੀ ਮਹਾਰਾਜ ਨੂੰ ਦਿੱਤੀ ਗਈ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਨੂੰ ਰੱਦ ਕਰਨ ਦੀ ਮੰਗ ਕਰ ਰਹੀ ਹੈ। ਅਦਾਲਤ ਨੇ ਏਜੰਸੀ ਨੂੰ ਉਸ ਨੂੰ ਹਿਰਾਸਤ 'ਚ ਲੈਣ ਲਈ ਚੁੱਕੇ ਗਏ ਕਦਮਾਂ ਸਬੰਧੀ ਜਾਣੂ ਕਰਵਾਉਣ ਲਈ ਕਿਹਾ ਕਿਉਂਕਿ ਮਾਮਲਾ ਪਿਛਲੇ ਸਾਲ ਅਕਤੂਬਰ 'ਚ ਸੀ. ਬੀ. ਆਈ. ਨੂੰ ਤਬਦੀਲ ਕੀਤਾ ਗਿਆ ਸੀ। ਮਾਣਯੋਗ ਜੱਜ ਚੰਦਰਸ਼ੇਖਰ ਨੇ ਸੀ. ਬੀ. ਆਈ. ਕੋਲੋਂ ਪੁੱਛਿਆ ਕਿ ਉਸ ਨੇ ਪਟੀਸ਼ਨ 'ਚ ਇਹ ਗੱਲ ਕਿਥੇ ਕਹੀ ਹੈ ਕਿ ਦਾਤੀ ਮਹਾਰਾਜ ਦੀ ਜੁਡੀਸ਼ੀਅਲ ਹਿਰਾਸਤ ਦੀ ਲੋੜ ਫਲਾਣੀ ਗੱਲ ਲਈ ਹੈ। ਪਟੀਸ਼ਨ 'ਚ ਇਸ ਸਬੰਧੀ ਕੋਈ ਜ਼ਿਕਰ ਨਹੀਂ। ਮਾਮਲੇ ਦੀ ਅਗਲੀ ਸੁਣਵਾਈ 26 ਫਰਵਰੀ ਨੂੰ ਹੋਵੇਗੀ।
ਡੇਟਿੰਗ ਐਪ ’ਤੇ ਮੁਟਿਆਰ ਦੀ ਧਮਕੀ, ਦਿੱਲੀ 'ਤੇ ਹੋਵੇਗਾ ਪ੍ਰਮਾਣੂ ਹਮਲਾ
NEXT STORY