ਮੁੰਬਈ (ਸਾ.)–ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਭੰਗ ਇਕ ਤਰ੍ਹਾਂ ਦਾ ਨਸ਼ਾ ਹੈ ਪਰ ਇਹ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਸਕਦੀ ਹੈ। ਦੇਸ਼ ’ਚ ਕੈਂਸਰ ਦੇ ਇਲਾਜ ਲਈ ਨਵੀਆਂ ਸੰਭਾਵਨਾਵਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ’ਚੋਂ ਇਕ ਹੈ ਭੰਗ, ਜਿਸ ਦਾ ਇਸਤੇਮਾਲ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਤੱਕ ਨੂੰ ਮਾਤ ਦੇਵੇਗਾ।
ਕਈ ਸਾਲਾਂ ਤੋਂ ਡੂੰਘੇ ਅਧਿਐਨ ਪਸ਼ੂ ਅਤੇ ਮਨੁੱਖੀ ਪ੍ਰੀਖਣਾਂ ਦੇ ਨਤੀਜੇ ਵਜੋਂ ਵਿਗਿਆਨੀਆਂ ਨੇ ਭੰਗ ’ਚ ਪਾਏ ਜਾਣ ਵਾਲੇ ਮੈਡੀਕਲੀ ਗੁਣਾਂ ਦਾ ਪਤਾ ਲਾਇਆ ਹੈ, ਜਿਸ ਦਾ ਇਸਤੇਮਾਲ ਦਵਾਈ ਦੇ ਰੂਪ ’ਚ ਕੀਤਾ ਜਾ ਸਕਦਾ ਹੈ। ਭੰਗ ਦੇ ਇਸਤੇਮਾਲ ਨਾਲ ਕੈਂਸਰ, ਮਿਰਗੀ ਆਦਿ ਖਤਰਨਾਕ ਬੀਮਾਰੀਆਂ ਦਾ ਇਲਾਜ ਸੰਭਵ ਹੈ। ਮੈਡੀਕਲੀ ਗੁਣਾਂ ਵਾਲੀ ਭੰਗ ’ਚ ਕੈਨਾਬਾਈਡਿਆਲ (ਸੀ. ਬੀ. ਡੀ.) ਮੌਜੂਦ ਹੁੰਦਾ ਹੈ, ਜੋ ਕੀਮੋਥੈਰੇਪੀ ਦੇ ਸਾਈਡ ਇਫੈਕਟਸ ਨੂੰ ਘੱਟ ਕਰਦਾ ਹੈ। ਇਸ ਨਾਲ ਮਰੀਜ਼ਾਂ ਦੀ ਭੁੱਖ ਵਧਣ, ਚਿੜਚਿੜਾਪਨ ਘੱਟ, ਉਲਟੀ ਵਰਗੀ ਪ੍ਰੇਸ਼ਾਨੀ ਖਤਮ ਹੋ ਸਕਦੀ ਹੈ। ਇਸ ਤੋਂ ਇਲਾਵਾ ਭੰਗ ਨਾਲ ਬਣੀ ਦਵਾਈ ਕੈਂਸਰ ਮਰੀਜ਼ਾਂ ਦੇ ਮੂਡ ਨੂੰ ਬਿਹਤਰ ਬਣਾ ਸਕਦੀ ਹੈ।
ਨੀਰਵ ਦੇ ਘਰੋਂ ਜ਼ਬਤ ਪੇਂਟਿੰਗਜ਼ ਦੀ ਨੀਲਾਮੀ ’ਤੇ ਰੋਕ ਲਾਉਣ ਤੋਂ ਅਦਾਲਤ ਨੇ ਕੀਤੀ ਨਾਂਹ
NEXT STORY