ਗੁਰੂਗ੍ਰਾਮ (ਭਾਸ਼ਾ)- ਦਿੱਲੀ-ਜੈਪੁਰ ਐਕਸਪ੍ਰੈੱਸ ਵੇਅ 'ਤੇ ਤੇਜ਼ ਰਫ਼ਤਾਰ ਕੈਂਟਰ (ਮਾਲਵਾਹਕ ਵਾਹਨ) ਨੇ ਖੜ੍ਹੀ ਕਾਰ 'ਚ ਟੱਕਰ ਮਾਰ ਦਿੱਤੀ, ਜਿਸ ਨਾਲ 4 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਲੋਕ ਜ਼ਖ਼ਮੀ ਹੋ ਗਏ। ਬੁੱਧਵਾਰ ਨੂੰ ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਮੰਗਲਵਾਰ ਨੂੰ ਉਸ ਸਮੇਂ ਹੋਇਆ ਜਦੋਂ ਪੈਂਚਰ ਟਾਇਰ ਬਦਲਣ ਲਈ ਕਾਰ ਸੜਕ ਕਿਨਾਰੇ ਰੁਕੀ ਹੋਈ ਸੀ। ਪੁਲਸ ਨੇ ਦੱਸਿਆ ਕਿ ਪੀੜਤ ਗਾਜ਼ੀਆਬਾਦ ਦੇ ਇਕ ਹੀ ਪਰਿਵਾਰ ਦੇ ਮੈਂਬਰ ਸਨ। ਸਾਰੇ ਭਿਵਾਨੀ ਸਥਿਤ ਇਕ ਮੰਦਰ ਜਾ ਰਹੇ ਸਨ।
ਪੁਲਸ ਨੇ ਦੱਸਿਆ ਕਿ ਔਰਤ ਅਤੇ 2 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਇਕ ਹੋਰ ਬੱਚੇ ਨੇ ਇਲਾਜ ਦੌਰਾਨ ਹਸਪਤਾਲ 'ਚ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਚਾਰ ਹੋਰ ਲੋਕਾਂ ਨੂੰ ਵੀ ਸੱਟਾਂ ਲੱਗੀਆਂ ਹਨ। ਮ੍ਰਿਤਕਾਂ ਦੀ ਪਛਾਣ ਗਾਜ਼ੀਆਬਾਦ ਦੇ ਪਿੰਡ ਭੋਪੁਰਾ ਵਾਸੀ ਸਤਾਕਸ਼ੀ (30), ਪਰੀ (2), ਵਿਦਾਂਸ਼ (3) ਅਤੇ ਪ੍ਰਿਯਾ (2) ਵਜੋਂ ਹੋਈ ਹੈ। ਪੁਲਸ ਬੁਲਾਰੇ ਸੁਭਾਸ਼ ਬੋਕਨ ਨੇ ਕਿਹਾ,''ਸੈਕਟਰ-40 ਥਾਣਾ ਪੁਲਸ ਨੇ ਕੈਂਟਰ ਡਰਾਈਵਰ ਖ਼ਿਲਾਫ਼ ਸੰਬੰਧਤ ਧਾਰਾਵਾਂ 'ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਨਸ਼ੇ ’ਚ ਟੱਲੀ ਸ਼ਖਸ ਨੇ ਰਾਸ਼ਟਰਪਤੀ ਭਵਨ ਦੀ ਕੰਧ ਨਾਲ ਟਕਰਾ ਦਿੱਤੀ ਕਾਰ
NEXT STORY