ਗੁਰੂਗ੍ਰਾਮ (ਧਰਮਿੰਦਰ/ਭਾਸ਼ਾ)- ਦਿੱਲੀ ਦਾ ਕੰਝਾਵਲਾ ਕਾਂਡ ਗੁਰੂਗ੍ਰਾਮ ਵਿਚ ਹੁੰਦੇ-ਹੁੰਦੇ ਬੱਚ ਗਿਆ। ਇਕ ਕਾਰ ਲਗਭਗ 3-4 ਕਿਲੋਮੀਟਰ ਤੱਕ ਇਕ ਬਾਈਕ ਨੂੰ ਘੜੀਸਦੀ ਹੋਈ ਦੌੜਦੀ ਰਹੀ। ਪਿੰਡ ਰਿਠੌਜ ਵਾਸੀ ਰੋਹਿਤ ਅਤੇ ਰਿਤਿਕ ਬਾਈਕ ’ਤੇ ਬੁੱਧਵਾਰ ਦੇਰ ਸ਼ਾਮ ਆਪਣੇ ਪਿੰਡ ਜਾ ਰਹੇ ਸਨ। ਜਦੋਂ ਉਹ ਸੈਕਟਰ-62 ਤੋਂ ਗੋਲਫ ਕੋਰਸ ਐਕਸਟੈਂਸ਼ਨ ਰੋਡ ’ਤੇ ਪੁੱਜੇ ਤਾਂ ਇਕ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਦੋਵੇਂ ਬਾਈਕ ਤੋਂ ਦੂਰ ਜਾ ਕੇ ਡਿੱਗੇ, ਜਿਸ ਕਾਰਨ ਉਨ੍ਹਾਂ ਦੀ ਜਾਨ ਬੱਚ ਗਈ ਜਦਕਿ ਬਾਈਕ ਗੱਡੀ ਦੇ ਅੱਗੇ ਬੰਪਰ ਵਿਚ ਫੱਸ ਗਈ।
ਇਹ ਵੀ ਪੜ੍ਹੋ : ਰੇਪ ਤੋਂ ਬਾਅਦ 3 ਸਾਲਾ ਮਾਸੂਮ ਦਾ ਕੀਤਾ ਸੀ ਕਤਲ, ਕੋਰਟ ਨੇ ਦੋਸ਼ੀ ਨੂੰ ਸੁਣਾਈ ਫਾਂਸੀ ਦੀ ਸਜ਼ਾ
ਡਰਾਈਵਰ ਨੇ ਕਾਰ ਰੋਕਣ ਦੀ ਬਜਾਏ ਭਜਾ ਲਈ ਅਤੇ ਬਾਈਕ ਸੜਕ ’ਤੇ ਰਗੜਦੀ ਹੋਈ ਗਈ ਅਤੇ ਚਿੰਗਾਰੀਆਂ ਉੱਠਦੀਆਂ ਰਹੀਆਂ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਕਾਰ ਡਰਾਈਵਰ ਨਸ਼ੇ ਵਿਚ ਟੱਲੀ ਸੀ। ਸੈਕਟਰ-65 ਥਾਣਾ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਗੱਡੀ ਨੰਬਰ ਦੇ ਆਧਾਰ ’ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸੰਬੰਧ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
184 ਯਾਤਰੀਆਂ ਨੂੰ ਲਿਜਾ ਰਹੇ ਏਅਰ ਇੰਡੀਆ ਦੇ ਜ਼ਹਾਜ 'ਚ ਲੱਗੀ ਅੱਗ, ਆਬੂ ਧਾਬੀ 'ਚ ਐਮਰਜੈਂਸੀ ਲੈਂਡਿੰਗ
NEXT STORY