ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਠਿਯੋਗ ਸਬ-ਡਿਵੀਜ਼ਨ 'ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ 'ਚ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਮਾਂ-ਪੁੱਤ ਸ਼ਾਮਲ ਹਨ, ਜਿਨ੍ਹਾਂ ਨੂੰ IGMC ਰੈਫ਼ਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਖਾਨੇਵਾਲੀ ਨਾਮਕ ਸਥਾਨ 'ਤੇ ਹੋਇਆ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਰ ਸੀਐਚ-03-3545 'ਚ 4 ਵਿਅਕਤੀ ਸਵਾਰ ਸਨ। ਇਨ੍ਹਾਂ ਵਿਚੋਂ ਤਿੰਨ ਇਕ ਹੀ ਪਰਿਵਾਰ ਨਾਲ ਸਬੰਧਤ ਸਨ। ਮ੍ਰਿਤਕਾਂ ਦੀ ਪਛਾਣ ਅਰਚਨਾ ਪੁੱਤਰੀ ਦਿਵਾਕਰ ਦੱਤ ਅਤੇ ਅੰਕਿਤਾ ਪਤਨੀ ਅਸ਼ੋਕ ਵਾਸੀ ਖਾਨੇਵਾਲੀ ਗ੍ਰਾਮ ਪੰਚਾਇਤ ਬਾਸਾ ਦੇ ਤੌਰ 'ਤੇ ਹੋਈ ਹੈ।
ਕਾਰ ਨੂੰ ਅਸ਼ੋਕ ਚਲਾ ਰਿਹਾ ਸੀ। ਕਾਰ ਵਿਚ ਵਾਰ ਉਸ ਦੀ ਮਾਂ ਸ਼ਕੁੰਤਲਾ ਜ਼ਖ਼ਮੀ ਹੋਏ ਹਨ। ਅਸ਼ੋਕ ਦੀ ਪਤਨੀ ਅੰਕਿਤਾ ਦੀ ਮੌਤ ਹੋ ਗਈ। ਹਾਦਸੇ ਵਿਚ ਅਸ਼ੋਕ (34) ਅਤੇ ਸ਼ਕੁੰਤਲਾ (55) ਜ਼ਖ਼ਮੀ ਹੋ ਗਏ। ਅਸ਼ੋਕ ਦੀ ਪਤਨੀ ਅੰਕਿਤਾ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਈ ਅਰਚਨਾ ਨੇ ਰਸਤੇ ਵਿਚ ਕਾਰ ਤੋਂ ਲਿਫਟ ਲੈ ਲਈ ਸੀ। ਸ਼ਿਮਲਾ ਦੇ ਐੱਸ. ਪੀ. ਸੰਜੀਵ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿਚ ਦੋ ਔਰਤਾਂ ਦੀ ਮੌਤ ਹੋਈ ਹੈ ਅਤੇ ਦੋ ਜ਼ਖ਼ਮੀਆਂ ਨੂੰ IGMC ਰੈਫ਼ਰ ਕਰ ਦਿੱਤਾ ਗਿਆ ਹੈ। ਜ਼ਖ਼ਮੀਆਂ 'ਚ ਕਾਰ ਦਾ ਡਰਾਈਵਰ ਅਤੇ ਉਸ ਦੀ ਮਾਂ ਵੀ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਟਰਾਂਸਪਲਾਂਟ ਲਈ ਪੁਣੇ ਤੋਂ ਫੇਫੜਾ ਲੈ ਕੇ ਚੇਨਈ ਜਾ ਰਹੀ ਐਂਬੂਲੈਂਸ ਹੋਈ ਹਾਦਸੇ ਦਾ ਸ਼ਿਕਾਰ
NEXT STORY