ਨਵੀਂ ਦਿੱਲੀ (ਏਜੰਸੀ): ਇਕ ਮਾਲਵਾਹਕ ਜਹਾਜ਼, 'ਐੱਮਵੀ ਲੀਲਾ ਨੌਰਫੋਕ' ਨੂੰ ਬੀਤੀ ਦੇਰ ਸ਼ਾਮ ਸੋਮਾਲੀਆ ਦੇ ਤੱਟ ਨੇੜੇ ਹਾਈਜੈਕ ਕਰ ਲਿਆ ਗਿਆ ਹੈ ਅਤੇ ਭਾਰਤੀ ਜਲ ਸੈਨਾ ਵੱਲੋਂ ਇਸ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ, ਜਿਸ ਨੇ ਉਸ ਵੱਲ ਇਕ ਜੰਗੀ ਬੇੜਾ ਭੇਜਿਆ ਹੈ। ਫੌਜ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਈਜੈਕ ਕੀਤੇ ਗਏ ਜਹਾਜ਼ 'ਤੇ 15 ਭਾਰਤੀ ਸਵਾਰ ਸਨ ਅਤੇ ਚਾਲਕ ਦਲ ਨਾਲ ਸੰਚਾਰ ਸਥਾਪਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 4 ਹਲਾਕ
ਫੌਜੀ ਅਧਿਕਾਰੀਆਂ ਮੁਤਾਬਕ ਵੀਰਵਾਰ ਸ਼ਾਮ ਨੂੰ ਯੂ.ਕੇ. ਮੈਰੀਟਾਈਮ ਟਰੇਡ ਆਪਰੇਸ਼ਨਜ਼ (UKMTO) ਨੇ ਵੀਰਵਾਰ ਨੂੰ ਮਾਲਵਾਹਕ ਜਹਾਜ਼ 'ਐੱਮਵੀ ਲੀਲਾ ਨੌਰਫੋਕ' ਦੇ ਹਾਈਜੈਕ ਹੋਣ ਦੀ ਸੂਚਨਾ ਦਿੱਤੀ ਸੀ। UKMTO ਇੱਕ ਬ੍ਰਿਟਿਸ਼ ਫੌਜੀ ਸੰਸਥਾ ਹੈ, ਜੋ ਰਣਨੀਤਕ ਜਲ ਮਾਰਗਾਂ ਵਿੱਚ ਵੱਖ-ਵੱਖ ਜਹਾਜ਼ਾਂ ਦੀ ਗਤੀਵਿਧੀ ਦੀ ਨਿਗਰਾਨੀ ਕਰਦੀ ਹੈ। ਭਾਰਤੀ ਜਲ ਸੈਨਾ ਜਹਾਜ਼ 'ਤੇ ਨਜ਼ਰ ਰੱਖ ਰਹੀ ਹੈ ਅਤੇ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਜਲ ਸੈਨਾ ਦਾ ਜੰਗੀ ਬੇੜਾ INS ਚੇਨਈ ਹਾਈਜੈਕ ਕੀਤੇ ਜਹਾਜ਼ ਵੱਲ ਵਧ ਰਿਹਾ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸੁਣਵਾਈ ਦੌਰਾਨ ਦੋਸ਼ੀ ਨੇ ਮਹਿਲਾ ਜੱਜ 'ਤੇ ਕੀਤਾ ਹਮਲਾ, ਮਚੀ ਹਫੜਾ-ਦਫੜੀ (ਵੀਡੀਓ)
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
29 ਸਾਲਾ ਵਿਅਕਤੀ ਨੇ 12 ਸਾਲਾ ਕੁੜੀ ਨਾਲ ਵਿਆਹ ਕਰ ਕੀਤਾ ਗਰਭਵਤੀ, ਮਾਮਲਾ ਇੰਝ ਆਇਆ ਸਾਹਮਣੇ
NEXT STORY