ਨੈਸ਼ਨਲ ਡੈਸਕ- ਕਿਰਾਏ ਦੇ ਮਕਾਨ 'ਚ ਰਹਿਣ ਵਾਲੀ ਇਕ ਵਿਆਹੁਤਾ ਦੇ ਨਾਲ ਜਬਰ-ਜਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੀ ਹੈ ਜਿਥੇ ਇਕ ਨੌਜਵਾਨ ਨੇ ਨਸ਼ੀਲੀ ਮਿਠਾਈ ਖੁਆ ਕੇ ਉਸ ਨਾਲ ਜਬਰ-ਜਨਾਹ ਕੀਤਾ। ਇਸ ਦੌਰਾਨ ਮੁਲਜ਼ਮ ਨੇ ਉਸ ਦੀ ਵੀਡੀਓ ਵੀ ਬਣਾ ਲਈ ਸੀ ਅਤੇ ਉਸ ਨੂੰ ਬਦਨਾਮ ਕਰਨ ਦੀ ਧਮਕੀ ਦੇ ਕੇ ਚਾਰ ਸਾਲਾਂ ਤਕ ਜਬਰ-ਜਿਨਾਹ ਕਰਦਾ ਰਿਹਾ। ਤੰਗ ਆਉਣ ਤੋਂ ਬਾਅਦ ਪੀੜਤਾ ਨੇ ਪੁਲਸ 'ਚ ਮਾਮਲਾ ਦਰਜ ਕਰਵਾ ਦਿੱਤਾ। ਮਾਮਲਾ ਦਰਜ ਹੋਣ ਤੋਂ ਬਾਅਦ ਪੁਲਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪਰਦੇਸੋਂ ਅੱਧੀ ਰਾਤ ਸਰਪ੍ਰਾਈਜ਼ ਦੇਣ ਆਇਆ ਪਤੀ, ਅੱਗੋਂ ਪਤਨੀ ਨੂੰ ਬਿਸਤਰੇ 'ਚ ਹੋਰ ਬੰਦੇ ਨਾਲ ਵੇਖ ਰਹਿ ਗਿਆ ਦੰਗ
ਸੀਕਰ ਪੁਲਸ ਮੁਤਾਬਕ, ਪੀੜਤਾ ਨੇ ਐੱਸ.ਪੀ. ਨੂੰ ਸ਼ਿਕਾਇਤ 'ਚ ਦੱਸਿਆ ਕਿ ਉਹ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ ਅਤੇ ਉਸਦਾ ਪਤੀ ਕੰਮ ਦੇ ਸਿਲਸਿਲੇ 'ਚ ਬਾਹਰ ਰਹਿੰਦਾ ਸੀ। ਜਿੱਥੇ ਪੀੜਤਾ ਰਹਿੰਦੀ ਸੀ, ਉਸੇ ਕੰਪਲੈਕਸ 'ਚ ਮੁਲਜ਼ਮ ਰਾਜੇਸ਼ ਸਿੰਘ, ਨਿਵਾਸੀ ਫਤਿਹਪੁਰ ਉੱਤਰ ਪ੍ਰਦੇਸ਼ ਵੀ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। 3 ਜਨਵਰੀ 2021 ਨੂੰ ਮੁਲਜ਼ਮ ਰਾਤ 8 ਵਜੇ ਦੇ ਕਰੀਬ ਗਜਰੇਲਾ ਲੈ ਕੇ ਆਇਆ ਅਤੇ ਕਿਹਾ ਕਿ ਨਵੇਂ ਸਾਲ ਦੀ ਮਿਠਾਈ ਲੈ ਕੇ ਆਇਆ ਹਾਂ। ਗਜਰੇਲਾ ਖਾਣ ਤੋਂ ਬਾਅਦ ਔਰਤ ਨੂੰ ਨੀਂਦ ਆ ਗਈ। ਇਸ ਦੌਰਾਨ ਮੁਲਜ਼ਮ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚ ਲਈਆਂ ਅਤੇ ਵੀਡੀਓ ਵੀ ਬਣਾ ਲਈ।
ਉਸ ਤੋਂ ਬਾਅਦ ਮੁਲਜ਼ਮ ਨੇ ਫੋਨ ਕਰਕੇ ਵੀਡੀਓ ਡਿਲੀਟ ਕਰਨ ਦੀ ਗੱਲ ਕਹਿ ਕੇ ਪੀੜਤਾ ਨੂੰ ਆਪਣੇ ਕਮਰੇ 'ਚ ਬੁਲਾਇਆ ਅਤੇ ਉਸ ਨਾਲ ਜਬਰ-ਜਿਨਾਹ ਕੀਤਾ। ਇਸ ਤੋਂ ਬਾਅਦ ਉਹ ਉਸ ਨੂੰ ਡਰਾ ਕੇ ਵਾਰ-ਵਾਰ ਉਸ ਨਾਲ ਜਬਰ-ਜਿਨਾਹ ਕਰਨ ਲੱਗਾ। 15 ਸਤੰਬਰ 2024 ਨੂੰ ਮੁਲਜ਼ਮ ਨੇ ਪੀੜਤਾ ਨੂੰ ਹੋਟਲ 'ਚ ਬੁਲਾਇਆ ਅਤੇ ਉਸ ਕੋਲੋਂ 3 ਹਜ਼ਾਰ ਰੁਪਏ ਅਤੇ ਮੰਗਲਸੂਤਰ ਖੋਹ ਲਿਆ। ਪੀੜਤਾ ਨੇ ਮੁਲਜ਼ਮ ਖਿਲਾਫ ਸ਼ਿਕਾਇਤ ਦਰਜ ਕਰਵਾ ਕੇ ਉਸ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਮੰਗਣੀ ਮਗਰੋਂ ਰੋਜ਼ ਸਹੁਰੇ ਘਰ ਆਉਣ ਲੱਗਾ ਜਵਾਈ, ਫਿਰ ਲਾੜੀ ਤੋਂ ਕਰਵਾਉਣ ਲੱਗਾ ਅਜਿਹਾ ਕੰਮ ਕਿ...
ਗੋਆ ਦੇ ਕੈਸੀਨੋ ’ਚ ਈ. ਡੀ. ਦੀ ਟੀਮ ’ਤੇ ਹਮਲਾ, ਮਾਮਲਾ ਦਰਜ
NEXT STORY