ਜਾਲੌਨ- ਉੱਤਰ ਪ੍ਰਦੇਸ਼ ਦੇ ਜਾਲੌਨ 'ਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਸ਼ਖ਼ਸ ਨੇ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਕੁਹਾੜੀ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਸ਼ਖ਼ਸ ਨੇ ਘਟਨਾ ਵਾਲੀ ਥਾਂ 'ਤੇ ਹੀ ਪੁਲਸ ਅੱਗੇ ਆਤਮਸਮਰਪਣ ਕਰ ਦਿੱਤਾ। ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।
ਫਿਲਹਾਲ, ਪੁਲਸ ਨੇ ਦੋਸ਼ੀ ਪਤੀ ਨੂੰ ਹਿਰਾਸਤ 'ਚ ਲੈ ਲਿਆ ਹੈ। ਨਾਲ ਹੀ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਉਥੇ ਹੀ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਸ ਅੱਗੇ ਦੀ ਜਾਂਚ 'ਚ ਜੁਟ ਗਈ ਹੈ।
ਇਹ ਵੀ ਪੜ੍ਹੋ- 7 ਦਸੰਬਰ ਤਕ ਨਹੀਂ ਚੱਲੇਗਾ ਇੰਟਰਨੈੱਟ, ਸਰਕਾਰ ਨੇ ਕਰ'ਤਾ ਬੰਦ
ਦਰਅਸਲ, ਪੂਰਾ ਮਾਮਲਾ ਜਾਲੌਨ ਦੇ ਸਿਰਸਾਕਲਾਰ ਥਾਣੇ ਦੇ ਟਿਕਰੀ ਪਿੰਡ ਦਾ ਹੈ। ਇਥੇ ਰਹਿਣ ਵਾਲਾ ਕੁੰਵਰ ਸਿੰਘ ਸ਼ਹਿਰ ਤੋਂ ਬਾਹਰ ਰਹਿ ਕੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਨ-ਪੋਸ਼ਣ ਕਰਦਾ ਸੀ। ਜਦੋਂਕਿ, ਉਸ ਦੀ ਪਤਨੀ ਘਰ 'ਚ ਦੋ ਬੱਚਿਆਂ ਨਾਲ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਪਤਨੀ ਨੇ ਬੀਤੇ ਕੁਝ ਮਹੀਨਿਆਂ ਤੋਂ ਪਤੀ ਨੂੰ ਫੋਨ ਕਰਨਾ ਅਤੇ ਉਸ 'ਤੇ ਧਿਆਨ ਦੇਣਾ ਬੰਦ ਕਰ ਦਿੱਤਾ ਸੀ। ਅਜਿਹੇ 'ਚ ਪਤੀ ਨੂੰ ਪਤਨੀ 'ਤੇ ਸ਼ੱਕ ਹੋਇਆ।
ਪਤੀ ਕੁੰਵਰ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦੀ ਪਤਨੀ ਅਤੇ ਗੁਆਂਢੀ ਪਿੰਡ ਦੇ ਛਵੀਨਾਥ ਵਿਚਾਲੇ ਪ੍ਰੇਮ ਸੰਬੰਧ ਬਣ ਗਏ ਸਨ। ਦੋਵੇਂ ਕਾਫੀ ਸਮੇਂ ਤੋਂ ਲੁੱਕ-ਲੁੱਕ ਕੇ ਮਿਲ ਰਹੇ ਸਨ। ਅਜਿਹੇ 'ਚ ਕੁੰਵਰ ਦੋਵਾਂ ਨੂੰ ਰੰਗੇ ਹੱਥੀ ਫੜਨ ਦੀ ਫਿਰਾਕ 'ਚ ਲੱਗ ਗਿਆ। ਸੰਯੋਗ ਨਾਲ ਬੀਤੇ ਵੀਰਵਾਰ ਦੀ ਰਾਤ ਨੂੰ ਉਹ ਅਚਾਨਕ ਦਿੱਲੀ ਤੋਂ ਘਰ ਆ ਗਿਆ।
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਜਨਰਲ ਡੱਬਿਆਂ 'ਚ ਸਫਰ ਕਰਨ ਵਾਲਿਆਂ ਨੂੰ ਮਿਲੇਗੀ ਰਾਹਤ
ਪਤਨੀ ਨੂੰ ਪ੍ਰੇਮੀ ਨਾਲ ਦੇਖ ਖੌਲ ਗਿਆ ਖੂਨ
ਘਰ 'ਚ ਦਾਖਲ ਹੁੰਦੇ ਹੀ ਕੁੰਵਰ ਨੇ ਦੇਖਿਆ ਕਿ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਇਕ ਬਿਸਤਰੇ 'ਤੇ ਲੇਟੀ ਹੈ। ਜਿਸ ਤੋਂ ਬਾਅਦ ਗੁੱਸੇ ਨਾਲ ਬੌਖਲਾਏ ਕੁੰਵਰ ਕੁਹਾੜੀ ਚੁੱਕੀ ਅਤੇ ਦੋਵਾਂ 'ਤੇ ਹਮਲਾ ਕਰ ਦਿੱਤਾ। ਉਸ ਨੇ ਦੋਵਾਂ 'ਤੇ ਉਦੋਂ ਤਕ ਵਾਰ ਕੀਤੇ ਜਦੋਂ ਤਕ ਉਨ੍ਹਾਂ ਜੀ ਡਾਨ ਨਗੀਂ ਨਿਕਲ ਗਈ। ਪੂਰਾ ਬਿਸਤਰਾ ਖੂਨ ਨਾਲ ਲਥਪਥ ਹੋ ਗਿਆ। ਕਮਰੇ 'ਚ ਖੂਨ ਹੀ ਖੂਨ ਫੈਲ ਗਿਆ।
ਦੋਵਾਂ ਦਾ ਕਤਲ ਕਰਨ ਤੋਂ ਬਾਅਦ ਕੁੰਵਰ ਸਿੰਘ ਨੇ ਘਟਨਾ ਵਾਲੀ ਥਾਂ ਤੋਂ ਹੀ ਪੁਲਸ ਨੂੰ ਫੋਨ ਕੀਤਾ ਅਤੇ ਖੁਦ ਨੂੰ ਸਰੈਂਡਰ ਕਰ ਦਿੱਤਾ। ਜਿਸ ਤੋਂ ਬਾਅਦ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਅਤੇ ਪੰਚਨਾਮਾ ਭਰ ਕੇ ਉਨ੍ਹਾਂ ਪੋਸਟਮਾਰਟਮ ਲਈ ਭੇਜ ਦਿੱਤਾ।
ਇਹ ਵੀ ਪੜ੍ਹੋ- FREE ਮਿਲ ਰਿਹੈ 3 ਮਹੀਨਿਆਂ ਦਾ ਰੀਚਾਰਜ!
ਦੂਜੀ ਪਤਨੀ ਦੀ ਹੱਤਿਆ ਕਰ ਭੱਜਿਆ ਬਿਹਾਰ, ਕੁੱਝ ਹੀ ਦਿਨਾਂ 'ਚ ਕਰਵਾ ਲਿਆ ਤੀਜਾ ਵਿਆਹ
NEXT STORY