ਠਾਣੇ (ਭਾਸ਼ਾ)- ਠਾਣੇ ਸ਼ਹਿਰ 'ਚ ਇਕ ਕਾਰੋਬਾਰੀ ਨੂੰ ਤਿੰਨ ਲੋਕਾਂ ਨੇ ਆਪਣੇ ਵਪਾਰ 'ਚ ਨਿਵੇਸ਼ ਕਰਨ ਲਈ ਵਰਗਲਾ ਕੇ ਉਸ ਨਾਲ 21 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬੁੱਧਵਾਰ ਨੂੰ ਦਰਜ ਐੱਫ.ਆਈ.ਆਰ. 'ਚ ਕਿਹਾ ਗਿਆ ਹੈ ਕਿ ਪ੍ਰਵੀਨ ਕੁਮਾਰ ਅਗਰਵਾਲ, ਸੋਨਲ ਪ੍ਰਵੀਨ ਕੁਮਾਰ ਅਗਲਵਾਲ ਅਤੇ ਸੁਰੇਂਦਰ ਕੁਮਾਰ ਚੰਦਰਾ ਨੇ ਸ਼ਿਕਾਇਤਕਰਤਾ ਨਾਲ ਆਕਰਸ਼ਕ ਲਾਭ ਦਾ ਵਾਅਦਾ ਕਰਦੇ ਹੋਏ ਮਾਰਚ 2016 ਤੋਂ ਆਪਣੇ 'ਆਰਜੇ ਐਡਵੈਂਚਰਜ ਐਂਡ ਰਿਐਲਿਟੀ ਪ੍ਰਾਈਵੇਟ ਲਿਮਟਿਡ' 'ਚ ਲਗਭਗ 25 ਕਰੋੜ ਰੁਪਏ ਦਾ ਨਿਵੇਸ਼ ਕਰਵਾਇਆ। ਸ਼ਿਕਾਇਤਕਰਤਾ ਨੂੰ ਕੋਈ ਪੈਸਾ ਵਾਪਸ ਨਹੀਂ ਕੀਤਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਦੋਸ਼ੀਆਂ ਨੇ ਉਸ ਨੂੰ ਚਾਰ ਕਰੋੜ ਰੁਪਏ ਦਿੱਤੇ ਪਰ ਬਾਕੀ 21 ਕਰੋੜ ਰੁਪਏ ਅਤੇ ਉਸ ਦੇ ਨਿਵੇਸ਼ 'ਤੇ ਮੁਨਾਫ਼ੇ ਬਾਰੇ ਪੁੱਛਣ 'ਤੇ ਉਹ ਟਾਲਮਟੋਲ ਕਰਨ ਲੱਗੇ। ਅਧਿਕਾਰੀ ਨੇ ਦੱਸਿਆ ਕਿ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਜਦੋਂ ਪੀੜਤ ਨੂੰ ਰੁਪਏ ਵਾਪਸ ਨਹੀਂ ਮਿਲੇ ਤਾਂ ਇਹ ਚਿਤਲਸਰ ਪੁਲਸ ਥਾਣੇ ਪਹੁੰਚਿਆ, ਜਿੱਥੇ ਭਾਰਤੀ ਦੰਡਾਵਲੀ ਦੇ ਅਧੀਨ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੰਟੇਨਰ ਤੇ ਪਿਕਅਪ ਗੱਡੀ ਦੀ ਹੋਈ ਭਿਆਨਕ ਟੱਕਰ, ਕਾਰ ਦੇ ਉੱਡੇ ਪਰਖੱਚੇ, 3 ਦੀ ਮੌਤ
NEXT STORY