ਵੈੱਬ ਡੈਸਕ- ਸਾਲ 2025 ਜਿੱਥੇ ਭਿਆਨਕ ਜੰਗਾਂ, ਕੁਦਰਤੀ ਆਫਤਾਂ ਅਤੇ ਜਹਾਜ਼ ਹਾਦਸਿਆਂ ਲਈ ਜਾਣਿਆ ਜਾਂਦਾ ਹੈ, ਉੱਥੇ ਹੀ ਹੁਣ 2026 ਨੂੰ ਲੈ ਕੇ ਵੀ ਚਿੰਤਾਜਨਕ ਭਵਿੱਖਵਾਣੀ ਸਾਹਮਣੇ ਆ ਰਹੀ ਹੈ। ਸਾਲ 2025 ਦੇ ਖ਼ਤਮ ਹੋਣ 'ਚ ਕੇਵਲ ਢਾਈ ਮਹੀਨੇ ਬਾਕੀ ਹਨ, ਪਰ ਦੁਨੀਆ ਦਾ ਧਿਆਨ ਹੁਣ ਨਵੇਂ ਸਾਲ 2026 ’ਤੇ ਟਿਕ ਗਿਆ ਹੈ — ਕਿਉਂਕਿ ਬਾਬਾ ਵੇਂਗਾ ਨੇ ਇਸ ਸਾਲ ਲਈ ਡਰਾਉਣਾ ਸੰਦੇਸ਼ ਦਿੱਤਾ ਹੈ।
ਬਾਬਾ ਵੇਂਗਾ ਨੇ ਕੀ ਕਿਹਾ 2026 ਬਾਰੇ?
ਬਾਬਾ ਵੇਂਗਾ, ਜਿਨ੍ਹਾਂ ਨੂੰ “ਬਾਲਕਨ ਦੀ ਨੋਸਟਰੇਡਾਮਸ” ਕਿਹਾ ਜਾਂਦਾ ਹੈ, ਨੇ 2026 ਲਈ ਵਿਸ਼ਵ ਪੱਧਰ ’ਤੇ ਆਰਥਿਕ ਤਬਾਹੀ (Global Financial Crisis) ਦੀ ਭਵਿੱਖਵਾਣੀ ਕੀਤੀ ਹੈ। ਉਨ੍ਹਾਂ ਮੁਤਾਬਕ, ਆਉਣ ਵਾਲੇ ਸਾਲ 'ਚ ਦੁਨੀਆ ਦੀ ਮੁਦਰਾ ਪ੍ਰਣਾਲੀ — ਚਾਹੇ ਉਹ ਡਿਜ਼ੀਟਲ ਹੋਵੇ ਜਾਂ ਫਿਜ਼ਿਕਲ ਨਸ਼ਟ ਹੋ ਜਾਣਗੀਆਂ। ਇਸ ਨੂੰ ਉਨ੍ਹਾਂ ਨੇ “ਕੈਸ਼ ਕ੍ਰਸ਼ (Cash Crush)” ਦਾ ਨਾਮ ਦਿੱਤਾ ਹੈ।
ਇਹ ਵੀ ਪੜ੍ਹੋ : ਸਵੇਰੇ 3 ਤੋਂ 5 ਵਿਚਾਲੇ ਨੀਂਦ ਖੁੱਲ੍ਹਣ ਪਿੱਛੇ ਹੈ ਵੱਡਾ ਰਾਜ਼, ਪ੍ਰੇਮਾਨੰਦ ਮਹਾਰਾਜ ਨੇ ਦੱਸਿਆ ਵੱਡਾ ਕਾਰਣ
ਕੀ ਹੋਵੇਗਾ ਇਸ ਕੈਸ਼ ਕ੍ਰਸ਼ ਦਾ ਅਸਰ?
ਬਾਬਾ ਵੇਂਗਾ ਦੇ ਅਨੁਸਾਰ, ਇਸ ਵਿਸ਼ਵ ਆਰਥਿਕ ਸੰਕਟ ਕਾਰਨ:
- ਬੈਂਕਿੰਗ ਪ੍ਰਣਾਲੀ ਹਿਲ ਸਕਦੀ ਹੈ
- ਕਰੰਸੀ ਦੀ ਕੀਮਤ ਡਿੱਗ ਸਕਦੀ ਹੈ
- ਬਾਜ਼ਾਰ 'ਚ ਨਕਦੀ ਦੀ ਕਮੀ ਹੋ ਸਕਦੀ ਹੈ
- ਮਹਿੰਗਾਈ ਅਤੇ ਵਿਆਜ਼ ਦਰਾਂ 'ਚ ਤੇਜ਼ੀ ਆ ਸਕਦੀ ਹੈ
- ਤਕਨਾਲੋਜੀ ਖੇਤਰ 'ਚ ਭਾਰੀ ਅਸਥਿਰਤਾ ਪੈਦਾ ਹੋ ਸਕਦੀ ਹੈ।
ਲੋਕਾਂ 'ਚ ਡਰ ਤੇ ਚਿੰਤਾ ਦਾ ਮਾਹੌਲ
ਦੁਨੀਆ ਭਰ ਦੇ ਲੋਕ ਪਹਿਲਾਂ ਹੀ 2025 ਦੀਆਂ ਆਫ਼ਤਾਂ ਤੋਂ ਸਹਿਮੇ ਹੋਏ ਹਨ। ਹੁਣ 2026 ਬਾਰੇ ਆਈ ਇਹ ਭਵਿੱਖਵਾਣੀ ਉਨ੍ਹਾਂ ਦੀ ਚਿੰਤਾ ਹੋਰ ਵਧਾ ਰਹੀ ਹੈ। ਜਿੱਥੇ ਹਰ ਕੋਈ ਨਵੇਂ ਸਾਲ ਨੂੰ ਖੁਸ਼ਹਾਲੀ ਦੀ ਆਸ ਨਾਲ ਦੇਖਦਾ ਹੈ, ਉੱਥੇ ਇਹ ਭਵਿੱਖਵਾਣੀ ਡਰ ਦੀ ਇਕ ਨਵੀਂ ਲਹਿਰ ਲੈ ਕੇ ਆਈ ਹੈ।
ਕੀ ਸੱਚ ਹੋਵੇਗੀ ਇਹ ਭਵਿੱਖਵਾਣੀ?
ਹਾਲਾਂਕਿ ਬਾਬਾ ਵੇਂਗਾ ਦੀਆਂ ਕਈ ਭਵਿੱਖਵਾਣੀਆਂ ਪਹਿਲਾਂ ਸਹੀ ਸਾਬਤ ਹੋ ਚੁੱਕੀਆਂ ਹਨ, ਪਰ ਇਹ ਸਮਾਂ ਹੀ ਦੱਸੇਗਾ ਕਿ 2026 ਦਾ “ਕੈਸ਼ ਕ੍ਰਸ਼” ਹਕੀਕਤ ਬਣਦਾ ਹੈ ਜਾਂ ਨਹੀਂ। ਫਿਲਹਾਲ, ਦੁਨੀਆ ਦੀਆਂ ਅੱਖਾਂ ਆਰਥਿਕ ਮੰਡੀਆਂ ਦੇ ਰੁਖ ’ਤੇ ਟਿਕੀਆਂ ਹੋਈਆਂ ਹਨ।
ਬਾਬਾ ਵੇਂਗਾ ਕੌਣ ਸੀ?
ਬਾਬਾ ਵੇਂਗਾ ਦਾ ਅਸਲੀ ਨਾਮ ਵਾਂਗੇਲੀਆ ਪਾਂਡੇਵਾ ਦਿਮਿਤਰੋਵਾ ਸੀ। ਉਨ੍ਹਾਂ ਦਾ ਜਨਮ 1911 'ਚ ਬੁਲਗਾਰੀਆ 'ਚ ਹੋਇਆ ਸੀ। ਉਨ੍ਹਾਂ ਨੇ ਬਚਪਨ 'ਚ ਇੱਕ ਹਾਦਸੇ ਤੋਂ ਬਾਅਦ ਆਪਣੀ ਨਜ਼ਰ ਗੁਆ ਦਿੱਤੀ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਭਵਿੱਖ ਦੇਖਣ ਦੀ ਸ਼ਕਤੀ ਮਿਲੀ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਅਜਿਹੀਆਂ ਕਈ ਭਵਿੱਖਬਾਣੀਆਂ ਕੀਤੀਆਂ, ਜੋ ਬਾਅਦ 'ਚ ਸੱਚ ਹੋਈਆਂ।
ਵੱਡੀ ਖ਼ਬਰ ; ਅਦਾਲਤ ਨੇ DSP ਸਣੇ 10 ਪੁਲਸ ਮੁਲਾਜ਼ਮਾਂ ਨੂੰ ਭੇਜਿਆ ਜੇਲ੍ਹ, ਜਾਣੋ ਕੀ ਪੈ ਪੂਰਾ ਮਾਮਲਾ
NEXT STORY