ਨਵੀਂ ਦਿੱਲੀ—ਦੇਸ਼ ਦੇ ਕੁਝ ਸੁਬਿਆਂ 'ਚ ਨਕਦੀ ਤੋਂ ਤੰਗੀ ਵਿਚਾਲੇ ਸਰਕਾਰ ਨੇ ਨੋਟਾਂ ਦੀ ਛਪਾਈ ਦਾ ਕੰਮ ਤੇਜ਼ ਕਰ ਦਿੱਤਾ ਹੈ। ਚਾਰੋਂ ਨੋਟ ਛਪਾਈ ਕਾਰਖਾਨਿਆਂ 'ਚ 24 ਘੰਟੇ ਕੰਮ ਹੋ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੇਸ਼ 'ਚ ਅੰਦਾਜ਼ਨ ਬੇਸ 'ਤੇ 70,000 ਕਰੋੜ ਰੁਪਏ ਦੀ ਨਕਦੀ ਦੀ ਕਮੀ ਨੂੰ ਪੂਰੀ ਕਰਨ ਲਈ ਇਸ ਹਫਤੇ ਮਸ਼ੀਨਾਂ 500 ਅਤੇ 2000 ਰੁਪਏ ਦੇ ਨੋਟਾਂ ਦੀ ਛਪਾਈ ਕਰ ਰਹੀ ਹੈ।
ਛਪਾਈ ਖਾਨਿਆਂ 'ਚ ਲਗਾਤਾਰ ਹੋ ਰਿਹੈ ਕੰਮ
ਅਧਿਕਾਰੀ ਨੇ ਕਿਹਾ ਕਿ ਭਾਰਤੀ ਪ੍ਰਤੀਭੂਤੀ ਮੁਦਰਾ ਅਤੇ ਮੁਦਰ ਨਿਰਮਾਣ ਨਿਗਮ ਲਿਮਟਿਡ (ਐੱਸ.ਪੀ.ਐੱਮ.ਸੀ.ਆਈ.ਐੱਲ.) ਦੇ ਚਾਰੋਂ ਛਪਾਈਖਾਨੇ ਔਸਤਨ ਦਿਨ 'ਚ 18 ਤੋਂ 19 ਘੰਟੇ ਕੰਮ ਕਰਦੇ ਹਨ, ਸਿਰਫ ਤਿੰਨ ਤੋਂ ਚਾਰ ਘੰਟੇ ਦਾ ਹੀ ਆਰਾਮ ਹੁੰਦਾ ਹੈ। ਪਰ ਨਕਦੀ ਦੀ ਅਚਾਨਕ ਵੱਧੀ ਮੰਗ ਅਤੇ ਏ.ਟੀ.ਐੱਮ. ਮਸ਼ੀਨਾਂ 'ਚ ਨਕਦੀ ਖਾਲੀ ਹੋਣ ਦੇ ਚੱਲਦੇ ਇਹ ਛਪਾਈ ਪ੍ਰੈਸ ਹਫਤੇ ਦੇ ਸੱਤਾਂ ਦਿਨ ਅਤੇ 24 ਘੰਟੇ ਕੰਮ ਕਰ ਰਹੇ ਹਨ। ਆਮਤੌਰ 'ਤੇ ਮੁਦਰਾ ਨੂੰ ਪ੍ਰਿੰਟ ਕੀਤੇ ਜਾਣ ਦਾ ਚੱਕਰ 15 ਦਿਨ ਦਾ ਹੁੰਦਾ ਹੈ। ਇਸ ਹਫਤੇ ਤੋਂ ਜਿਨ੍ਹਾਂ ਨੋਟਾਂ ਦੀ ਛਪਾਈ ਸ਼ੁਰੂ ਹੋਈ ਹੈ ਉਹ ਬਾਜ਼ਾਰ 'ਚ ਇਸ ਮਹੀਨੇ ਦੇ ਆਖਰ ਤਕ ਹੀ ਉਪਲੱਬਧ ਹੋ ਸਕਣਗੇ।
ਕੱਲ ਤੋਂ ਖਤਮ ਹੋ ਜਾਵੇਗੀ ਕੈਸ਼ ਦੀ ਸਮੱਸਿਆ : ਐੱਸ.ਬੀ.ਆਈ. ਪ੍ਰਮੁੱਖ
ਉਧਰ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਅੱਜ ਕਿਹਾ ਕਿ ਕੁਝ ਸੂਬਿਆਂ 'ਚ ਸਾਹਮਣੇ ਆ ਰਹੀ ਨਕਦੀ ਦੀ ਕਮੀ ਦੀ ਸਮੱਸਿਆ ਦਾ ਹੱਲ ਕੱਲ ਤਕ ਕਰ ਲਿਆ ਜਾਵੇਗਾ। ਇਨ੍ਹਾਂ ਸੂਬਿਆਂ 'ਚ ਨਕਦੀ ਭੇਜੀ ਜਾ ਰਹੀ ਹੈ। ਕੁਮਾਰ ਨੇ ਕਿਹਾ ਕਿ ਕੁਝ ਇਲਾਕੇ ਹੀ ਅਜਿਹੇ ਹਨ ਜਿੱਥੇ ਨਕਦੀ ਦੀ ਕਮੀ ਨਾਲ ਏ.ਟੀ.ਐੱਮ. ਮਸ਼ੀਨਾਂ ਚਲਾਉਣ 'ਚ 'ਚ ਦਿੱਕਤ ਆ ਰਹੀ ਹੈ ਜਾਂ ਜਿੱਥੇ ਕੁਝ ਖਾਸ ਤਰ੍ਹਾਂ ਦੇ ਨੋਟਾਂ ਦੀ ਕਮੀ ਹੈ।
ਦਿੱਲੀ: DND 'ਤੇ ਪਾਣੀ ਦੀ ਪਾਈਪਲਾਈਨ ਫਟਣ ਕਾਰਨ ਲੱਗਾ ਜਾਮ, ਕਾਰ 'ਚ ਲੱਗੀ ਅੱਗ
NEXT STORY