ਅਲਵਰ (ਜੈਨ) - ਤ੍ਰੇਹਨ ਬਿਲਡਰ ਦੇ ਸੁਮਿਤ ਗੁਪਤਾ ਦੇ ਘਰ ’ਤੇ ਆਮਦਨ ਕਰ ਵਿਭਾਗ ਦੇ ਛਾਪਿਆਂ ਦੌਰਾਨ ਸ਼ੁੱਕਰਵਾਰ ਰਾਤ ਤੱਕ 15 ਕਰੋੜ ਰੁਪਏ ਨਕਦ ਤੇ 7 ਕਿਲੋ ਸੋਨਾ ਬਰਾਮਦ ਕੀਤਾ ਜਾ ਚੁਕਾ ਸੀ। ਵੀਰਵਾਰ ਸਵੇਰੇ ਆਮਦਨ ਕਰ ਵਿਭਾਗ ਦੀਆਂ 23 ਟੀਮਾਂ ਤ੍ਰੇਹਨ ਗਰੁੱਪ ਨਾਲ ਜੁੜੇ 3 ਵਿਅਕਤੀਆਂ ਦੇ ਟਿਕਾਣਿਆਂ ’ਤੇ ਕਾਰਵਾਈ ਲਈ ਪਹੁੰਚੀਆਂ ਸਨ। ਇਨ੍ਹਾਂ ’ਚ ਸੁਮਿਤ ਗੁਪਤਾ ਦਾ ਸ਼ਾਲੀਮਾਰ ਸਥਿਤ ਘਰ ਵੀ ਸ਼ਾਮਲ ਹੈ।
ਮਿਲੀ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਕੋਲ ਇਸ ਗੱਲ ਦੀ ਜਾਣਕਾਰੀ ਸੀ ਕਿ ਤ੍ਰੇਹਨ ਗਰੁੱਪ ਕੋਲ ਵੱਡੀ ਮਾਤਰਾ ’ਚ ਨਕਦੀ ਹੈ। ਇਸ ਤੋਂ ਬਾਅਦ ਸਵੇਰੇ 7 ਵਜੇ ਤ੍ਰੇਹਨ ਗਰੁੱਪ ਨਾਲ ਜੁੜੇ ਗੁਪਤਾ, ਅਸ਼ੋਕ ਸੈਣੀ ਤੇ ਕੁਲਦੀਪ ਕਾਲੜਾ ਦੇ ਘਰਾਂ ’ਤੇ ਇਕੋ ਸਮੇਂ ਛਾਪੇਮਾਰੀ ਕੀਤੀ ਗਈ।
ਵਿਭਾਗ ਦੇ 10 ਅਧਿਕਾਰੀਆਂ ਤੇ ਕਰਮਚਾਰੀਆਂ ਨੇ ਗੁਪਤਾ ਦੇ ਟਿਕਾਣਿਆਂ ਦੀ ਤਲਾਸ਼ੀ ਲਈ। ਇੱਥੋਂ ਨਕਦੀ, ਸੋਨਾ ਤੇ ਦਸਤਾਵੇਜ਼ ਬਰਾਮਦ ਕੀਤੇ ਗਏ। ਗੁਪਤਾ ਦੇ ਘਰ ਇਕ ਮਰਸੀਡੀਜ਼ ਕਾਰ ਵੀ ਖੜੀ ਮਿਲੀ ਹੈ।
ਕੰਨੜ ਅਦਾਕਾਰ ਨੇ ਕਰਨਾਟਕ ਸਟੇਟ ਫਿਲਮ ਐਵਾਰਡ ਲੈਣ ਤੋਂ ਕੀਤੀ ਨਾਂਹ, ਪੋਸਟ ਸ਼ੇਅਰ ਕਰ ਦੱਸੀ ਵਜ੍ਹਾ
NEXT STORY