ਨਵੀਂ ਦਿੱਲੀ- ਸੀ. ਬੀ. ਆਈ ਨੇ ਨੌਕਰੀ ਬਦਲੇ ਜ਼ਮੀਨ ਘੁਟਾਲੇ ਦੇ ਮਾਮਲੇ 'ਚ ਲਾਲੂ ਪ੍ਰਸਾਦ ਤੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਮਾਮਲਾ ਲਾਲੂ ਪ੍ਰਸਾਦ ਦੇ ਪਰਿਵਾਰ ਨੂੰ ਤੋਹਫ਼ੇ 'ਚ ਜ਼ਮੀਨ ਦੇ ਕੇ ਜਾਂ ਜ਼ਮੀਨ ਵੇਚਣ ਦੇ ਬਦਲੇ ਰੇਲਵੇ 'ਚ ਨੌਕਰੀ ਲੈਣ ਨਾਲ ਸਬੰਧਤ ਹੈ। ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਲਾਲੂ ਪ੍ਰਸਾਦ 2004 ਤੋਂ 2009 ਦਰਮਿਆਨ ਰੇਲ ਮੰਤਰੀ ਸਨ।
ਇਹ ਵੀ ਪੜ੍ਹੋ- CBI ਵਲੋਂ ਰਾਬੜੀ ਤੋਂ ਪੁੱਛ-ਗਿੱਛ, ਪ੍ਰਿਯੰਕਾ ਬੋਲੀ- BJP ਵਿਰੋਧ ਧਿਰ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ
ਅਧਿਕਾਰੀਆਂ ਮੁਤਾਬਕ 5 ਸੀ. ਬੀ. ਆਈ. ਅਧਿਕਾਰੀ ਦੀ ਇਕ ਟੀਮ ਦੋ ਕਾਰਾਂ ਵਿਚ ਸਵਾਰ ਹੋ ਕੇ ਮੰਗਲਵਾਰ ਸਵੇਰੇ 10 ਵਜ ਕੇ 40 ਮਿੰਟ 'ਤੇ ਪੰਡਾਰਾ ਪਾਰਕ 'ਚ ਲਾਲੂ ਦੀ ਧੀ ਮੀਸਾ ਭਾਰਤੀ ਦੀ ਰਿਹਾਇਸ਼ 'ਤੇ ਪਹੁੰਚੀ, ਜਿੱਥੇ ਲਾਲੂ ਪ੍ਰਸਾਦ ਰਹਿ ਰਹੇ ਹਨ। ਉਨ੍ਹਾਂ ਤੋਂ ਪੁੱਛ-ਗਿੱਛ ਦਿਨ ਭਰ ਜਾਰੀ ਰਹੇਗੀ। ਦੱਸ ਦੇਈਏ ਕਿ ਸੀ. ਬੀ. ਆਈ ਨੇ ਪਹਿਲਾਂ ਹੀ ਲਾਲੂ ਪ੍ਰਸਾਦ, ਰਾਬੜੀ ਦੇਵੀ ਅਤੇ 14 ਹੋਰਾਂ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਵਿਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਅਤੇ ਸਾਰੇ ਮੁਲਜ਼ਮਾਂ ਨੂੰ 15 ਮਾਰਚ ਨੂੰ ਅਦਾਲਤ 'ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ- ਨੌਕਰੀ ਦੇ ਬਦਲੇ ਜ਼ਮੀਨ ਘਪਲਾ ਮਾਮਲਾ : CBI ਦਲ ਰਾਬੜੀ ਦੇਵੀ ਦੇ ਘਰ ਪੁੱਜਿਆ
ਇਸ ਤੋਂ ਇਕ ਦਿਨ ਪਹਿਲਾਂ ਸੀ. ਬੀ. ਆਈ. ਨੇ ਆਰ. ਜੇ. ਡੀ. ਸੁਪਰੀਮੋ ਲਾਲੂ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੋਂ ਉਨ੍ਹਾਂ ਦੇ ਪਟਨਾ ਸਥਿਤ ਰਿਹਾਇਸ਼ 'ਤੇ ਕਰੀਬ 5 ਘੰਟੇ ਪੁੱਛ-ਗਿੱਛ ਕੀਤੀ ਸੀ। ਇਹ ਪੁੱਛ-ਗਿੱਛ ਅੱਗੇ ਦੀ ਜਾਂਚ ਵਜੋਂ ਕੀਤੀ ਜਾ ਰਹੀ ਹੈ। ਜਿਸ 'ਚ ਜਾਂਚ ਏਜੰਸੀ ਧਨੀ ਦੇ ਲੈਣ-ਦੇਣ ਅਤੇ ਵੱਡੀ ਸਾਜਿਸ਼ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਲਾਲੂ ਪ੍ਰਸਾਦ ਨੂੰ ਚਾਰਾ ਘੁਟਾਲੇ ਦੇ ਮਾਮਲੇ 'ਚ ਵੀ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਹ ਇਸ ਸਮੇਂ ਬੀਮਾਰ ਹਨ।
ਗਰਭ ’ਚ ਬੱਚੇ ਨੂੰ ਸੰਸਕਾਰ ਅਤੇ ਕਦਰਾਂ-ਕੀਮਤਾਂ ਸਿਖਾਏਗਾ RSS
NEXT STORY