ਨਵੀਂ ਦਿੱਲੀ, (ਭਾਸ਼ਾ)– ਸੀ. ਬੀ. ਆਈ. ਨੇ ਸਾਈਬਰ ਅਪਰਾਧ ਰਾਹੀਂ ਵਿੱਤੀ ਧੋਖਾਦੇਹੀ ਦੇ 5 ਵੱਖ-ਵੱਖ ਮਾਮਲੇ ਦਰਜ ਕਰਨ ਤੋਂ ਬਾਅਦ ‘ਆਪ੍ਰੇਸ਼ਨ ਚੱਕਰ-2 ਤਹਿਤ ਦੇਸ਼ ਭਰ ਵਿਚ 76 ਟਿਕਾਣਿਆਂ ’ਤੇ ਛਾਪੇ ਮਾਰੇ। ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਮਾਮਲਾ ਕ੍ਰਿਪਟੋ ਕਰੰਸੀ ਧੋਖਾਦੇਹੀ ਰਾਹੀਂ ਭਾਰਤੀ ਨਾਗਰਿਕਾਂ ਦੇ 100 ਕਰੋੜ ਰੁਪਏ ਗਬਨ ਕਰਨ ਦੇ ਰੈਕੇਟ ਨਾਲ ਸਬੰਧਤ ਹੈ।
ਉਨ੍ਹਾਂ ਦੱਸਿਆ ਕਿ ਇਹ ਮਾਮਲਾ ਵਿੱਤੀ ਖੁਫੀਆ ਇਕਾਈ (ਐੱਫ. ਆਈ. ਯੂ.) ਵਲੋਂ ਮੁਹੱਈਆ ਕਰਵਾਈਆਂ ਗਈਆਂ ਜਾਣਕਾਰੀਆਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ। ਅਧਿਕਾਰੀਆਂ ਮੁਤਾਬਕ ਅਮੇਜਨ ਅਤੇ ਮਾਈਕ੍ਰੋਸਾਫਟ ਦੀ ਇਸ ਸ਼ਿਕਾਇਤ ’ਤੇ 2 ਮਾਮਲੇ ਦਰਜ ਕੀਤੇ ਗਏ ਸਨ ਕਿ ਦੋਸ਼ੀ ਕਾਲ ਸੈਂਟਰ ਚਲਾਉਂਦੇ ਸਨ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੇ ਆਪ ਨੂੰ ਕੰਪਨੀਆਂ ਦੇ ਤਕਨੀਕੀ ਸਹਿਯੋਗੀ ਦੱਸਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮੁਹਿੰਮ ਤਹਿਤ ਸੀ. ਬੀ. ਆਈ. ਨੇ 9 ਕਾਲ ਸੈਂਟਰਾਂ ਦੀ ਤਲਾਸ਼ੀ ਲਈ। ਏਜੰਸੀ ਨੇ ਛਾਪੇਮਾਰੀ ਮੁਹਿੰਮ ਜਾਰੀ ਰਹਿਣ ਕਾਰਨ 2 ਹੋਰਨਾਂ ਮਾਮਲਿਆਂ ਦਾ ਵੇਰਵਾ ਸਾਂਝਾ ਨਹੀਂ ਕੀਤਾ ਹੈ।
SC ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਕੀਤੀ ਖਾਰਜ
NEXT STORY