ਨਵੀਂ ਦਿੱਲੀ– CBSE ਨੇ 10ਵੀਂ ਤੇ 12ਵੀਂ ਜਮਾਤ ਲਈ ਪ੍ਰੈਕਟੀਕਲ ਪ੍ਰੀਖਿਆ ਦੀਆਂ ਤਾਰੀਖਾਂ ਜਾਰੀ ਕਰ ਦਿੱਤੀਆਂ ਹਨ। ਇਹ ਪ੍ਰੀਖਿਆਵਾਂ ਦੇਸ਼ ਭਰ ਵਿਚ ਇੱਕੋ ਸਮੇਂ ਨਹੀਂ ਹੋਣਗੀਆਂ, ਸਗੋਂ ਇਨ੍ਹਾਂ ਨੂੰ 2 ਹਿੱਸਿਆਂ ਵਿਚ ਵੰਡਿਆ ਗਿਆ ਹੈ। ਇਸ ਤਹਿਤ ਕਈ ਥਾਵਾਂ 'ਤੇ ਨਵੰਬਰ 2024 ਤੋਂ ਹੀ ਸੀ.ਬੀ.ਐੱਸ.ਈ. ਬੋਰਡ ਦਾ ਪ੍ਰੈਕਟਿਕਲ ਤੇ ਇੰਟਰਨਲ ਅਸੈੱਸਮੈਂਟ ਸ਼ੁਰੂ ਹੋ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ Firing! ਤਾੜ-ਤਾੜ ਚੱਲੀਆਂ ਗੋਲ਼ੀਆਂ
CBSE ਦੀ ਆਫੀਸ਼ੀਅਲ ਵੈੱਬਸਾਈਟ cbse.gov.in 'ਤੇ ਜਾਰੀ ਨੋਟਿਸ ਵਿਚ ਦੱਸਿਆ ਗਿਆ ਹੈ ਕਿ ਵਿੱਦਿਅਕ ਸੈਸ਼ਨ 2024-25 ਲਈ ਜਮਾਤ 10ਵੀਂ ਤੇ 12ਵੀਂ ਦੇ ਪ੍ਰੈਕੀਟਲ ਐਗਜ਼ਾਮ, ਪ੍ਰਾਜੈਕਟ ਵਰਕ, ਇੰਟਰਨਲ ਅਸੈੱਸਮੈਂਟ ਮੰਗਲਵਾਰ 5 ਨਵੰਬਰ 2024 ਤੋਂ ਸ਼ੁਰੂ ਹੋ ਜਾਣਗੇ। ਇਹ ਪ੍ਰੀਖਿਆਵਾਂ 5 ਦਸੰਬਰ 2024 ਤਕ ਲਈਆਂ ਜਾਣਗੀਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Red Alert! ਥਾਈਂ-ਥਾਈਂ ਲੱਗੇ ਹਾਈਟੈੱਕ ਨਾਕੇ
ਬੋਰਡ ਨੇ ਦੱਸਿਆ ਹੈ ਕਿ ਇਹ ਸ਼ਡੀਊਲ ਉਨ੍ਹਾਂ ਸਕੂਲਾਂ 'ਤੇ ਲਾਗੂ ਹੋਵੇਗਾ ਜੋ ਵਿੰਟਰ ਬਾਊਂਡ ਹਨ, ਮਤਲਬ ਅਜਿਹੇ ਸੂਬਿਆਂ, ਸ਼ਹਿਰਾਂ ਤੇ ਇਲਾਕਿਆਂ ਵਿਚ ਜਿੱਥੇ ਜਨਵਰੀ ਵਿਚ ਜ਼ਿਆਦਾ ਠੰਡ ਹੋਣ ਕਾਰਨ ਸਕੂਲ ਬੰਦ ਰਹਿੰਦੇ ਹਨ। ਇਸ ਤੋਂ ਇਲਾਵਾ, ਦੇਸ਼ ਦੇ ਬਾਕੀ ਹਿੱਸਿਆਂ ਵਿਚ ਸੀ.ਬੀ.ਐੱਸ.ਈ. ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 1 ਜਨਵਰੀ 2025 ਤੋਂ ਸ਼ੁਰੂ ਹੋਣਗੀਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਤਨ ਟਾਟਾ ਸੱਚੇ ਦੇਸ਼ ਭਗਤ ਸਨ : ਸ਼ਹਿਨਾਜ਼ ਹੁਸੈਨ
NEXT STORY