ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਮਾਂ-ਬੋਲੀ ਨੂੰ ਪ੍ਰਾਇਮਰੀ ਸਿੱਖਿਆ ਦਾ ਮਾਧਿਅਮ ਬਣਾਉਣ ਲਈ ਸਕੂਲ ਸਿੱਖਿਆ ’ਚ ਵੱਡੀ ਤਬਦੀਲੀ ਕੀਤੀ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ 3 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੀ ਮਾਂ-ਬੋਲੀ ਜਾਂ ਖੇਤਰੀ ਭਾਸ਼ਾ ’ਚ ਪੜ੍ਹਾਇਆ ਜਾਵੇਗਾ। ਸੀ. ਬੀ. ਐੱਸ. ਈ. ਦਾ ਇਹ ਫੈਸਲਾ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਰਾਸ਼ਟਰੀ ਸਿਲੇਬਸ ਢਾਂਚਾ ਸਕੂਲ ਸਿੱਖਿਆ 2023 ’ਤੇ ਅਧਾਰਤ ਹੈ, ਜੋ ਪ੍ਰਾਇਮਰੀ ਸਿੱਖਿਆ ’ਚ ਮਾਂ-ਬੋਲੀ ਦੀ ਵਰਤੋਂ ਨੂੰ ਸਭ ਤੋਂ ਪ੍ਰਭਾਵਸ਼ਾਲੀ ਮੰਨਦੇ ਹਨ।
ਇਹ ਵੀ ਪੜ੍ਹੋ : ਭਖਦੀ ਗਰਮੀ ਨੇ ਇਨ੍ਹਾਂ ਸੂਬਿਆਂ ਦੇ ਸਕੂਲਾਂ ਨੂੰ ਲਵਾ'ਤੇ ਤਾਲੇ ! ਹੋ ਗਿਆ ਛੁੱਟੀਆਂ ਦਾ ਐਲਾਨ
ਸੀ. ਬੀ. ਐੱਸ. ਈ. ਦੇ ਸਰਕੂਲਰ ’ਚ ਸਪੱਸ਼ਟ ਰੂਪ ਵਿਚ ਕਿਹਾ ਗਿਆ ਹੈ ਕਿ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਜਲਦੀ ਤੋਂ ਜਲਦੀ ਵਿਦਿਆਰਥੀਆਂ ਨੂੰ ਮਾਂ-ਬੋਲੀ ’ਚ ਪੜ੍ਹਾਉਣ ਦੀ ਤਿਆਰੀ ਕਰਨੀ ਹੋਵੇਗੀ ਤੇ ਉਸੇ ਅਨੁਸਾਰ ਸਿੱਖਿਆ ਪ੍ਰਣਾਲੀ ਤਿਆਰ ਕਰਨੀ ਹੋਵੇਗੀ। ਇਹ ਨਵੀਂ ਨੀਤੀ ਇਸ ਸਾਲ ਜੁਲਾਈ ਤੋਂ ਲਾਗੂ ਹੋ ਸਕਦੀ ਹੈ। ਸਰਕੂਲਰ ’ਚ ਕਿਹਾ ਗਿਆ ਹੈ ਕਿ ਛੋਟੇ ਬੱਚੇ ਆਪਣੀ ਮਾਂ-ਬੋਲੀ ’ਚ ਸੰਕਲਪਾਂ ਨੂੰ ਸਭ ਤੋਂ ਤੇਜ਼ੀ ਤੇ ਡੂੰਘਾਈ ਨਾਲ ਸਮਝਦੇ ਹਨ। ਇਸ ਲਈ ਪ੍ਰਾਇਮਰੀ ਸਿੱਖਿਆ ’ਚ ਮਾਂ-ਬੋਲੀ ਦੀ ਵਰਤੋਂ ਬੱਚਿਆਂ ਦੀ ਸਿੱਖਣ ਦੀ ਸਮਰੱਥਾ, ਸਵੈ ਭਰੋਸਾ ਤੇ ਸਮਝ ਨੂੰ ਕਈ ਗੁਣਾ ਵਧਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਰੋਨਾ ਨੇ ਮਚਾਇਆ ਕਹਿਰ ! ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 1000 ਤੋਂ ਪਾਰ
NEXT STORY