ਨੈਸ਼ਨਲ ਡੈਸਕ- ਇਕ ਬਹੁਤ ਅਜੀਬ ਮਾਮਲਾ ਸਾਹਮਣੇ ਆਇਆ ਹੈ। ਮੁਫ਼ਤ 'ਚ ਮਟਨ ਨਾ ਮਿਲਣ 'ਤੇ ਕਬਰਸਤਾਨ 'ਚ ਕੰਮ ਕਰਨ ਵਾਲੇ ਸ਼ਖ਼ਸ ਨੇ ਅਜਿਹਾ ਕਾਂਡ ਕਰ ਦਿੱਤਾ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਮਾਮਲਾ ਤਾਮਿਲਨਾਡੂ ਦੇ ਥੇਨੀ ਸ਼ਹਿਰ ਦਾ ਹੈ। ਇੱਥੇ ਕਬਰਸਤਾਨ 'ਚ ਕੰਮ ਕਰਨ ਵਾਲੇ ਇਕ ਸ਼ਖ਼ਸ ਦੇ ਸਿਰ 'ਤੇ ਮਟਨ ਖਾਣ ਦਾ ਅਜਿਹਾ ਭੂਤ ਸਵਾਰ ਹੋਇਆ ਕਿ ਉਸ ਨੇ ਦੁਕਾਨਦਾਰ ਦੇ ਮੁਫ਼ਤ 'ਚ ਗੋਸ਼ਤ ਨਾ ਦੇਣ 'ਤੇ ਉਸ ਦੀ ਮੀਟ ਦੀ ਦੁਕਾਨ ਦੇ ਸਾਹਮਣੇ ਸੜੀ-ਗਲੀ ਲਾਸ਼ ਰੱਖ ਦਿੱਤੀ। ਮੀਡੀਆ ਰਿਪੋਰਟਸ ਅਨੁਸਾਰ ਇਸ ਸ਼ਖਸ ਦਾ ਨਾਂ ਕੁਮਾਰ ਹੈ ਅਤੇ ਘਟਨਾ ਨੂੰ ਅੰਜਾਮ ਦਿੰਦੇ ਸਮੇਂ ਉਹ ਸ਼ਰਾਬ ਦੇ ਨਸ਼ੇ 'ਚ ਸੀ। ਦੁਕਾਨ ਦੇ ਮਾਲਕ ਦਾ ਨਾਂ ਮਨਿਆਰਸਨ ਹੈ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਘਟਨਾ ਸੋਮਵਾਰ ਯਾਨੀ ਅੱਜ ਸਵੇਰ ਦੀ ਹੈ। ਸ਼ਰਾਬ ਦੇ ਨਸ਼ੇ 'ਚ ਕੁਮਾਰ, ਮਨਿਆਰਸਨ ਦੀ ਦੁਕਾਨ 'ਤੇ ਪਹੁੰਚਿਆ ਅਤੇ ਉਸ ਤੋਂ ਮੁਫ਼ਤ 'ਚ ਮਟਨ ਦੇਣ ਦੀ ਮੰਗ ਕਰਨ ਲੱਗਾ। ਗੋਸ਼ਤ ਦੀ ਉੱਚੀ ਕੀਮਤ ਕਾਰਨ ਮਨਿਆਰਸਨ ਨੇ ਮੀਟ ਮੁਫ਼ਤ 'ਚ ਦੇਣ ਤੋਂ ਮਨ੍ਹਾ ਕਰ ਦਿੱਤਾ। ਦੋਵਾਂ ਵਿਚਾਲੇ ਬਹਿਸ ਹੋਣ ਲੱਗੀ। ਇਸ ਦੌਰਾਨ ਗੁੱਸੇ 'ਚ ਕੁਮਾਰ ਕਬਰਸਤਾਨ ਗਿਆ ਅਤੇ ਇਕ ਸੜੀ-ਗਲੀ ਲਾਸ਼ ਲੈ ਕੇ ਮਨਿਆਰਸਨ ਦੀ ਦੁਕਾਨ ਦੇ ਸਾਹਮਣੇ ਰੱਖ ਦਿੱਤੀ। ਦੁਕਾਨਦਾਰ ਨੇ ਘਟਨਾ ਨੂੰ ਲੈ ਕੇ ਤੁਰੰਤ ਪੁਲਸ ਨੂੰ ਫੋਨ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਨਗਰਪਾਲਿਕਾ ਅਧਿਕਾਰੀ ਨੂੰ ਲਾਸ਼ ਲਿਜਾਉਣ ਲਈ ਕਿਹਾ। ਹਾਲਾਂਕਿ ਕੋਈ ਵੀ ਉਸ ਨੂੰ ਹਟਾਉਣ ਲਈ ਰਾਜ਼ੀ ਨਹੀਂ ਹੋਇਆ। ਆਖ਼ੀਰ 'ਚ ਪੁਲਸ ਨੇ ਐਂਬੂਲੈਂਸ ਬੁਲਾ ਕੇ ਲਾਸ਼ ਵਾਪਸ ਕਬਰਸਤਾਨ ਭੇਜੀ। ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਮਤਾ ਕੁਲਕਰਨੀ ਨੇ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
NEXT STORY