ਨਵੀਂ ਦਿੱਲੀ (ਵਾਰਤਾ)- ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਚੀਫ਼ ਜਸਟਿਸ ਯੂ.ਯੂ. ਲਲਿਤ ਤੋਂ ਆਪਣੇ ਉੱਤਰਾਧਿਕਾਰੀ ਬਣਾਉਣ ਦਾ ਸੁਝਾਅ ਦੇਣ ਲਈ ਕਿਹਾ। ਕਾਨੂੰਨ ਅਤੇ ਨਿਆਂ ਮੰਤਰਾਲਾ ਨੇ ਇਕ ਟਵੀਟ ਕਰ ਇਹ ਜਾਣਕਾਰੀ ਦਿੱਤੀ। ਟਵੀਟ 'ਚ ਕਿਹਾ ਗਿਆ,''ਭਾਰਤ ਦੇ ਚੀਫ਼ ਜਸਟਿਸ ਅਤੇ ਸਰਵਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਪ੍ਰਕਿਰਿਆ ਮੰਗ ਪੱਤਰ (ਐੱਮ.ਓ.ਪੀ.) ਅਨੁਸਾਰ ਮਾਨਯੋਗ ਕਾਨੂੰਨ ਅਤੇ ਨਿਆਂ ਮੰਤਰੀ ਦੇ ਮਾਨਯੋਗ ਚੀਫ਼ ਜਸਟਿਸ ਨੂੰ ਆਪਣੇ ਉੱਤਰਾਧਿਕਾਰੀ ਦੀ ਨਿਯੁਕਤੀ ਲਈ ਆਪਣੀਆਂ ਸਿਫ਼ਾਰਿਸ਼ਾਂ ਦੇਣ ਲਈ ਅੱਜ ਇਕ ਪੱਤਰ ਭੇਜਿਆ।''
ਸੁਪਰੀਮ ਕੋਰਟ ਦੀ ਪਰੰਪਰਾ ਅਨੁਸਾਰ ਸੀਨੀਅਰਤਾ 'ਚ ਜੱਜ ਡੀ.ਵਾਈ. ਚੰਦਰਚੂੜ ਨੂੰ ਭਾਰਤ ਦੇ ਅਗਲੇ ਮੁੱਖ ਜੱਜ ਵਜੋਂ ਨਾਮਜ਼ਦ ਕੀਤੇ ਜਾਣ ਲਈ ਸਿਫ਼ਾਰਿਸ਼ ਕਰਨ ਦੀ ਸੰਭਾਵਨਾ ਹੈ। ਜੱਜ ਲਲਿਤ ਨੇ 27 ਅਗਸਤ 2022 ਨੂੰ ਭਾਰਤ ਦੇ 49ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ ਸੀ। ਉਹ 74 ਦਿਨਾਂ ਦੇ ਆਪਣੇ ਸੰਖੇਪ ਕਾਰਜਕਾਲ ਤੋਂ ਬਾਅਦ 8 ਨਵੰਬਰ 2022 ਨੂੰ ਸੇਵਾਮੁਕਤ ਹੋਣ ਵਾਲੇ ਹਨ। ਨਿਯੁਕਤੀ ਤੋਂ ਬਾਅਦ ਜੱਜ ਚੰਦਰਚੂੜ ਭਾਰਤ ਦੇ 50ਵੇਂ ਚੀਫ਼ ਜਸਟਿਸ ਬਣ ਜਾਣਗੇ। ਉਹ 10 ਨਵੰਬਰ 2024 ਨੂੰ ਸੇਵਾਮੁਕਤ ਹੋਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਉੱਤਰਾਖੰਡ 'ਚ ਬਰਫ਼ ਖਿਸਕਣ: 10 ਹੋਰ ਲਾਸ਼ਾਂ ਬਰਾਮਦ, ਮ੍ਰਿਤਕਾਂ ਦੀ ਗਿਣਤੀ 26 ਹੋਈ
NEXT STORY