ਨਵੀਂ ਦਿੱਲੀ- ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਨੇ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਆਤਿਸ਼ੀ ਨੇ ਈਡੀ ਦੀ ਕਾਰਵਾਈ 'ਤੇ ਸਵਾਲ ਚੁੱਕੇ। ਉਨ੍ਹਾਂ ਈਡੀ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਦਾਅਵਾ ਕੀਤਾ ਕਿ ਈਡੀ ਦੇ ਅਧਿਕਾਰੀ ਲੋਕਾਂ ਨੂੰ ਡਰਾ-ਧਮਕਾ ਕੇ 'ਆਪ' ਖਿਲਾਫ਼ ਬਿਆਨ ਦੇਣ ਲਈ ਮਜਬੂਰ ਕਰ ਰਹੇ ਹਨ, ਉਨ੍ਹਾਂ ਨੂੰ ਧਮਕੀ ਦੇ ਰਹੇ ਹਨ। ਈਡੀ ਦੀ ਛਾਪੇਮਾਰੀ 'ਆਪ' ਪਾਰਟੀ ਦੇ ਨੇਤਾਵਾਂ ਨੂੰ ਚੁੱਪ ਕਰਾਉਣ ਲਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਿਆਸੀ ਪਾਰਟੀਆਂ ਨੂੰ ਚੋਣ ਕਮਿਸ਼ਨ ਦੀ ਸਲਾਹ, ਬੱਚਿਆਂ ਦਾ ਪ੍ਰਚਾਰ ਮੁਹਿੰਮ 'ਚ ਨਾ ਕਰੋ ਇਸਤੇਮਾਲ
ਆਤਿਸ਼ੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਡਰਾਉਣ ਲਈ ਅੱਜ ਸਵੇਰੇ 7 ਵਜੇ ਤੋਂ ਪਾਰਟੀ ਨਾਲ ਜੁੜੇ ਲੋਕਾਂ ਅਤੇ ਨੇਤਾਵਾਂ ਦੇ ਘਰ ਈਡੀ ਦੀ ਛਾਪੇਮਾਰੀ ਹੋ ਰਹੀ ਹੈ। ਸਾਡੇ ਨੇਤਾ ਨਾਰਾਇਣ ਦਾਸ ਗੁਪਤਾ ਦੇ ਘਰ ਵਿਚ ਵੀ ਛਾਪੇਮਾਰੀ ਹੋ ਰਹੀ ਹੈ। ਮੁੱਖ ਮੰਤਰੀ ਕੇਜਰੀਵਾਲ ਦੇ ਨਿੱਜੀ ਸਕੱਤਰ ਦੇ ਘਰ ਵਿਚ ਵੀ ਛਾਪੇਮਾਰੀ ਹੋ ਰਹੀ ਹੈ। ਖ਼ਬਰ ਆ ਰਹੀ ਹੈ ਕਿ ਅੱਜ ਪੂਰਾ ਦਿਨ ਈਡੀ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਦੇ ਘਰ ਛਾਪੇਮਾਰੀ ਕਰਨ ਵਾਲੀ ਹੈ।
ਇਹ ਵੀ ਪੜ੍ਹੋ- ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਸਵਿੱਫਟ ਕਾਰ ਦੇ ਉੱਡੇ ਪਰਖੱਚੇ, ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ
ਆਤਿਸ਼ਾ ਮੁਤਾਬਕ ਅਸੀਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ, ਕੇਂਦਰੀ ਏਜੰਸੀਆਂ ਦੇ ਸਹਾਰੇ 'ਆਪ' ਪਾਰਟੀ ਨੂੰ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਰਾਬ ਘਪਲੇ ਦੇ ਨਾਂ 'ਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਸੰਮਨ ਭੇਜੇ ਜਾ ਰਹੇ ਹਨ ਪਰ ਅਜੇ ਤੱਕ ਈਡੀ ਨੂੰ ਕੁਝ ਨਹੀਂ ਮਿਲਿਆ। ਜਾਂਚ ਵਿਚ ਤਿੰਨ ਚੀਜ਼ਾਂ ਮਹੱਤਵਪੂਰਨ ਹੁੰਦੀਆਂ ਹਨ। ਪਹਿਲੀ ਚੀਜ਼- ਰਿਕਵਰੀ ਹੋਣਾ ਜ਼ਰੂਰੀ ਹੈ। ਸੈਂਕੜੇ ਰੇਡ ਦੇ ਬਾਵਜੂਦ ਇਕ ਰੁਪਏ ਦੀ ਰਿਕਵਰੀ ਨਹੀਂ ਹੋਈ ਹੈ। ਦੂਜੀ ਮਹੱਤਵਪੂਰਨ ਚੀਜ਼ ਹੁੰਦੀ ਹੈ- ਸਬੂਤ। ਦੋ ਸਾਲ ਵਿਚ ਕੋਈ ਵੀ ਸਬੂਤ ਨਹੀਂ ਮਿਲਿਆ ਹੈ। ਇਹ ਗੱਲ ਅਦਾਲਤ ਨੇ ਵੀ ਆਖੀ ਹੈ। ਤੀਜੀ ਮਹੱਤਵਪੂਰਨ ਗੱਲ- ਗਵਾਹ ਹੁੰਦੇ ਹਨ। ਈਡੀ ਨੇ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਹੈ, ਉਹ ਸਾਰੇ ਸਟੇਟਮੈਂਟ ਫਰਜ਼ੀ ਹਨ, ਸਟੇਟਮੈਂਟ ਵਿਚ ਫਰਜ਼ੀਵਾੜਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਦਿੱਲੀ ਸਰਕਾਰ ਦੇ ਵਿਕਾਸ ਕੰਮ ਰੁਕਣਗੇ ਨਹੀਂ, ਭਾਵੇਂ ਮੈਨੂੰ ਜੇਲ੍ਹ ਭੇਜ ਦਿੱਤਾ ਜਾਵੇ: CM ਕੇਜਰੀਵਾਲ
ਈਡੀ ਨੇ ਪਿਛਲੇ ਡੇਢ ਸਾਲ 'ਚ ਜਾਂਚ ਦੇ ਨਾਂ 'ਤੇ ਘੁਪਲਾ ਕੀਤਾ ਹੈ। ਉਸ ਨੇ ਬੰਦ ਕਮਰੇ ਵਿਚ ਮੁਲਜ਼ਮਾਂ ਦੇ ਬਿਆਨ ਦਰਜ ਕੀਤੇ ਅਤੇ ਅਦਾਲਤ ਵਿਚ ਵੱਖ-ਵੱਖ ਬਿਆਨ ਪੇਸ਼ ਕੀਤੇ। ਇੰਨਾ ਹੀ ਨਹੀਂ ਬੰਦ ਕਮਰੇ ਦੀ ਸੀ. ਸੀ. ਟੀ. ਵੀ ਫੁਟੇਜ ਦੀ ਆਡੀਓ ਵੀ ਡਿਲੀਟ ਕਰ ਦਿੱਤੀ ਗਈ ਹੈ। ਆਤਿਸ਼ੀ ਨੇ ਦਾਅਵਾ ਕੀਤਾ ਕਿ ਡੇਢ ਸਾਲ 'ਚ ਈਡੀ ਨਾ ਤਾਂ ਕੋਈ ਰਿਕਵਰੀ ਕਰ ਸਕੀ, ਨਾ ਹੀ ਸਬੂਤ ਇਕੱਠੇ ਕਰ ਸਕੀ ਅਤੇ ਨਾ ਹੀ ਬਿਆਨਾਂ ਦੀ ਰਿਕਾਰਡਿੰਗ ਕਰ ਸਕੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨੀ ਸਮੱਗਲਰਾਂ ਨੇ ਡਰੋਨ ਰਾਹੀਂ ਭੇਜੀ 5 ਕਿਲੋ ਹੈਰੋਇਨ
NEXT STORY