ਨਵੀਂ ਦਿੱਲੀ– ਅਫਗਾਨਿਸਤਾਨ ਸੰਕਟ ਵਿਚਕਾਰ ਅਫਗਾਨ ਦੀ ਮਹਿਲਾ ਸਾਂਸਦ ਨੂੰ ਭਾਰਤ ਤੋਂ ਡਿਪੋਰਟ ਕਰਨ ਦੀ ਘਟਨਾ ਸਾਹਮਣੇ ਆਈ ਸੀ, ਹੁਣ ਇਸ ’ਤੇ ਭਾਰਤ ਸਰਕਾਰ ਨੇ ਦੁਖ ਜ਼ਾਹਿਰ ਕੀਤਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਮਲਿੱਕਾਰਜੁਨ ਖੜਗੇ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਮਲਿੱਕਾਰਜੁਨ ਖੜਗੇ ਵੀਰਵਾਰ ਨੂੰ ਕੁਝ ਹੋਰ ਨੇਤਾਵਾਂ ਨਾਲ ਸਰਕਾਰ ਦੇ ਪ੍ਰਤੀਨਿਧੀਆਂ ਨੂੰ ਮਿਲੇ ਸਨ। ਇਸ ਵਿਚ ਅਫਗਾਨ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਨਾਲ-ਨਾਲ ਅਫਗਾਨ ਸਾਂਸਦ ਰੰਗੀਨਾ ਕਾਰਗਰ ਦਾ ਵੀ ਜ਼ਿਕਰ ਕੀਤਾ ਗਿਆ ਸੀ।
ਰੰਗੀਨਾ ਕਾਰਗਰ ਅਫਗਾਨ ਦੇ ਕਰਯਾਬ ਸੂਬੇ ਦੇ ਵੋਲੇਸੀ ਜਿਰਗਾ ਤੋਂ ਸਾਂਸਦ ਹਨ। ਖਬਰਾਂ ਮੁਤਾਬਕ, ਉਹ 20 ਅਗਸਤ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਪਹੁੰਚ ਸੀ ਪਰ ਉਨ੍ਹਾਂ ਨੂੰ ਉਥੋਂ ਹੀ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਗਿਆ। ਅਫਗਾਨ ਦੀ ਮਹਿਲਾ ਸਾਂਸਦ ਰੰਗੀਨਾ ਕਾਰਗਰ ਇਸਤਾਂਬੁਲ ਤੋਂ ਭਾਰਤ ਆਈ ਸੀ, ਉਨ੍ਹਾਂ ਨੂੰ ਉਥੋਂ ਹੀ ਵਾਪਸ ਭੇਜ ਦਿੱਤਾ ਗਿਆ।
ਕਾਰਗਰ ਨੇ ਇਸਤਾਂਬੁਲ ਤੋਂ ਭਾਰਤ ਲਈ ਉਡਾਣ ਭਰੀ ਸੀ ਅਤੇ ਦੱਖਣੀ ਦਿੱਲੀ ਦੇ ਹਸਪਤਾਲ ਵਿਚ ਸਵੇਰੇ 11 ਵਜੇ ਦੀ ਉਸ ਦੀ ਅਪੁਆਇੰਟਮੈਂਟ ਸੀ। ਰਿਪੋਰਟ ਅਨੁਸਾਰ ਕਾਰਗਰ ਕੋਲ 22 ਅਗਸਤ ਨੂੰ ਇਸਤਾਂਬੁਲ ਜਾਣ ਦੀ ਟਿਕਟ ਵੀ ਸੀ ਪਰ ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਦਿੱਲੀ ਏਅਰਪੋਰਟ ’ਤੇ ਪਹੁੰਚਣ ਤੋਂ ਬਾਅਦ ਉੱਥੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਅਤੇ ਬਾਅਦ ’ਚ ਉਸੇ ਏਅਰਲਾਈਨਜ਼ ਰਾਹੀਂ ਦੁਬਾਈ ਦੇ ਰਸਤਿਓਂ ਇਸਤਾਂਬੁਲ ਵਾਪਸ ਭੇਜ ਦਿੱਤਾ ਗਿਆ। ਕਾਰਗਰ ਦਾ ਦਾਅਵਾ ਹੈ ਕਿ ਉਸ ਨੂੰ ਭਾਰਤ ਤੋਂ ਡੀਪੋਰਟ ਕਰ ਦਿੱਤਾ ਗਿਆ ਅਤੇ ਉਸ ਦੇ ਨਾਲ ਇਕ ਮੁਲਜ਼ਮ ਵਰਗਾ ਵਤੀਰਾ ਕੀਤਾ ਗਿਆ।
ਜੇ. ਐੱਨ. ਯੂ. ਕੰਪਲੈਕਸ ’ਚ ਔਰਤ ਦੀ ਸ਼ੱਕੀ ਹਾਲਤ ’ਚ ਮੌਤ
NEXT STORY