ਨਵੀਂ ਦਿੱਲੀ- ਹਾਲਾਂਕਿ ਭਾਜਪਾ ਨੇ ਬਿਹਾਰ ਵਿੱਚ ਜਨਤਾ ਦਲ (ਯੂ) ਦੇ ਨਾਲ ਹੀ ਟੁੱਟੀ ਹੋਈ ਐੱਨ. ਸੀ. ਪੀ. ਅਤੇ ਸ਼ਿਵ ਸੈਨਾ ਦੇ ਰੂਪ ਵਿੱਚ ਕਈ ਨਵੇਂ ਸਹਿਯੋਗੀ ਲੱਭ ਲਏ ਹਨ ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਅਤੇ ਪਾਰਟੀ ਦੀ ਲੀਡਰਸ਼ਿਪ ਨੂੰ ਸੰਕੇਤ ਦਿੱਤਾ ਹੈ ਕਿ ਕੇਂਦਰੀ ਮੰਤਰੀ ਮੰਡਲ ’ਚ ਇਸ ਸਮੇ ਵਾਧੇ ਨਾਲ ਕੋਈ ਲਾਹੇਵੰਦ ਮਕਸਦ ਪੂਰਾ ਨਹੀਂ ਹੋਵੇਗਾ, ਉਹ ਵੀ ਲੋਕ ਸਭਾ ਦੇ ਕਾਰਜਕਾਲ ਦੇ ਆਖ਼ਰੀ ਪੜਾਅ ’ਤੇ।
ਦੱਸਿਆ ਜਾਂਦਾ ਹੈ ਕਿ ਪੀ. ਐੱਮ. ਨੂੰ ਕਿਹਾ ਗਿਆ ਹੈ ਕਿ ਇਸ ਨਾਲ ਗਲਤ ਸੰਕੇਤ ਜਾ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੋਦੀ ਬਿਹਾਰ, ਪੰਜਾਬ, ਤੇਲੰਗਾਨਾ, ਓਡਿਸ਼ਾ, ਪੱਛਮੀ ਬੰਗਾਲ ਤੇ ਮਹਾਰਾਸ਼ਟਰ ਵਰਗੇ ਕੁਝ ਸੂਬਿਆਂ ਵਿਚ ਭਾਜਪਾ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਚਿੰਤਤ ਹਨ । ਉਹ ਚਾਹੁੰਦੇ ਹਨ ਕਿ ਭਾਜਪਾ ਨੂੰ 2019 ਦੇ ਮੁਕਾਬਲੇ ਲੋਕ ਸਭਾ ਦੀਆਂ ਵੱਧ ਸੀਟਾਂ ਮਿਲਣ। ਹੁਣ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਯੋਜਨਾ ਕਾਮਯਾਬ ਹੋ ਸਕਦੀ ਹੈ।
ਫਿਰ ਵੀ ਉਹ ਮਹਿਸੂਸ ਕਰਦੇ ਹਨ ਕਿ ਸਹਿਯੋਗੀ ਪਾਰਟੀਆਂ ਐੱਨ. ਸੀ. ਪੀ., ਸ਼ਿਵ ਸੈਨਾ (ਸ਼ਿੰਦੇ ਧੜਾ), ਚਿਰਾਗ ਪਾਸਵਾਨ, ਜਨਤਾ ਦਲ (ਯੂ) ਤੇ ਜਨਤਾ ਦਲ (ਐੱਸ) ਨੂੰ ਮੰਤਰੀ ਮੰਡਲ ਦੇ ਵਾਧੇ ਦੌਰਾਨ ਸ਼ਾਮਲ ਕਰਨ ਦਾ ਇਹ ਭਾਵ ਲਿਆ ਜਾਵੇਗਾ ਜਿਵੇਂ ਉਹ ਉਨ੍ਹਾਂ ਨੂੰ ਖੁਸ਼ ਕਰ ਰਹੇ ਹਨ।
ਇਸ ਨਾਲ ਨਾ ਸਿਰਫ ਪਾਰਟੀ ਦੇ ਅੰਦਰ ਸਗੋਂ ਐਨ. ਡੀ. ਏ. ਦੀਆਂ ਸਹਿਯੋਗੀ ਪਾਰਟੀਆਂ ਦੀਆਂ ਉਮੀਦਾਂ ’ਤੇ ਵੀ ਪਾਣੀ ਫਿਰ ਗਿਆ ਹੈ। ਨਾਰਾਜ਼ ਚਿਰਾਗ ਪਾਸਵਾਨ ਨੂੰ ਪਾਰਟੀ ਪ੍ਰਧਾਨ ਜੇ.ਪੀ. ਨੱਡਾ ਨੇ ਭਰੋਸਾ ਦਿਵਾਇਆ ਹੈ ਕਿ ਨਿਤੀਸ਼ ਕੁਮਾਰ ਨੂੰ ਕਮਜ਼ੋਰ ਕਰਨ ’ਚ ਉਨ੍ਹਾਂ ਦੇ ਯੋਗਦਾਨ ਨੂੰ ਭਾਜਪਾ ਕਦੇ ਨਹੀਂ ਭੁੱਲੇਗੀ । ਉਨ੍ਹਾਂ ਕਾਰਨ ਹੀ ਇਸ ਵਾਰ ਨਿਤੀਸ਼ ਕੁਮਾਰ ਨੂੰ ਮੁਸ਼ਕਲ ਹਾਲਾਤਾਂ ਲਈ ਸਹਿਮਤ ਹੋਣਾ ਪਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਨਿਤੀਸ਼ ਕੁਮਾਰ ਨੂੰ 2019 ਦੇ ਮੁਕਾਬਲੇ ਇਸ ਵਾਰ ਲੋਕ ਸਭਾ ਦੀਆਂ ਘੱਟ ਸੀਟਾਂ ਦਿੱਤੀਆਂ ਜਾਣਗੀਆਂ।
ED ਨੇ ਹੇਮੰਤ ਸੋਰੇਨ ਦੇ ਦਿੱਲੀ ਸਥਿਤ ਘਰ ਤੋਂ 36 ਲੱਖ ਰੁਪਏ ਨਕਦ, BMW ਕੀਤੀ ਜ਼ਬਤ
NEXT STORY