ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਵੀਰਵਾਰ ਨੂੰ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ਮੁਲਤਵੀ ਹੋਣ ਦੇ ਮਾਮਲੇ ਵਿਚ ਉਹ ਅਦਾਲਤ ਜਾਣਗੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਹਾਲਤ ਉਸ ਬੱਚੇ ਵਰਗੀ ਹੋ ਗਈ ਹੈ, ਜੋ ਜ਼ੀਰੋ 'ਤੇ ਆਊਟ ਹੋਣ ਮਗਰੋਂ ਆਪਣਾ ਬੱਲਾ ਲੈ ਕੇ ਘਰ ਦੌੜ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ਵਿਚ ਭਾਜਪਾ ਨੇ ਇਕ ਵਾਰ ਫਿਰ ਲੋਕਤੰਤਰ ਦਾ ਕਤਲ ਕੀਤਾ ਹੈ। 'ਇੰਡੀਆ' ਗਠਜੋੜ ਦੇ ਹੱਥੋਂ ਆਪਣੀ ਹਾਰ ਵੇਖ ਕੇ ਭਾਜਪਾ ਨੇ ਚੰਡੀਗੜ੍ਹ ਚੋਣਾਂ ਹੀ ਰੱਦ ਕਰ ਦਿੱਤੀਆਂ ਹਨ। ਇਹ ਕਾਇਰ ਭਾਜਪਾ ਦਾ ਡਰ ਹੈ।
ਇਹ ਵੀ ਪੜ੍ਹੋ- ਚੰਡੀਗੜ੍ਹ 'ਚ ਮੇਅਰ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ, AAP 'ਤੇ ਕਾਂਗਰਸ ਵੱਲੋਂ ਜੰਮ ਕੇ ਹੰਗਾਮਾ
ਰਾਘਵ ਨੇ ਦਾਅਵਾ ਕੀਤਾ ਕਿ ਚੋਣਾਂ ਵਿਚ ਸਾਫ਼ ਬਹੁਮਤ 'ਇੰਡੀਆ' ਗਠਜੋੜ ਕੋਲ ਹੈ। ਕੁੱਲ 36 'ਚੋਂ 20 ਵੋਟਾਂ ਗਠਜੋੜ ਕੋਲ ਹਨ। ਚੱਢਾ ਨੇ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਹਾਰ ਦੇ ਡਰ ਤੋਂ ਬੀਮਾਰ ਹੋ ਗਈ ਹੈ, ਅਜਿਹੇ ਵਿਚ ਕਿਹਾ ਜਾ ਸਕਦਾ ਹੈ ਕਿ 'ਇੰਡੀਆ' ਗਠਜੋੜ ਇਕਜੁੱਟ ਹੋ ਕੇ ਇਵੇਂ ਹੀ ਲੜਦਾ ਰਹੇ ਅਤੇ ਭਾਜਪਾ ਇੰਨੀ ਬੀਮਾਰ ਹੋ ਜਾਵੇ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਵੀ ਇਸ ਤਰ੍ਹਾਂ ਦੌੜਨਾ ਪੈ ਜਾਵੇ।
ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਤੋਂ ਅਯੁੱਧਿਆ ਧਾਮ ਲਈ ਮਿਲੇਗੀ ਹੈਲੀਕਾਪਟਰ ਸੇਵਾ, ਜਾਣੋ ਕਿਰਾਇਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਤਰ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਤੋਂ ਅਯੁੱਧਿਆ ਧਾਮ ਲਈ ਮਿਲੇਗੀ ਹੈਲੀਕਾਪਟਰ ਸੇਵਾ, ਜਾਣੋ ਕਿਰਾਇਆ
NEXT STORY