ਆਂਧਰਾ ਪ੍ਰਦੇਸ਼— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਪੱਤਰ ਲਿਖ ਕੇ ਚੋਣ 'ਚ ਬੇਨਿਯਮੀ ਦੀ ਸ਼ਿਕਾਇਤ ਕੀਤੀ ਹੈ। ਨਾਇਡੂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ 9.30 ਵਜੇ ਤੱਕ ਜਿਨ੍ਹਾਂ ਪੋਲਿੰਗ ਬੂਥਾਂ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਠੀਕ ਢੰਗ ਨਾਲ ਕੰਮ ਨਹੀਂ ਕਰ ਰਹੇ ਸਨ, ਉੱਥੋਂ ਵੋਟਰ ਵਾਪਸ ਆ ਗਏ। ਨਾਇਡੂ ਨੇ ਕਿਹਾ ਕਿ ਇਨ੍ਹਾਂ ਬੂਥਾਂ 'ਤੇ ਈ.ਵੀ.ਐੱਮ. ਠਈਕ ਹੋਣ ਤੋਂ ਬਾਅਦ ਵੀ ਵੋਟਰ ਮੁੜ ਨਹੀਂ ਆਏ। ਇਸ ਲਈ ਚੋਣ ਕਮਿਸ਼ਨ ਇਨ੍ਹਾਂ ਬੂਥਾਂ 'ਤੇ ਮੁੜ ਵੋਟਿੰਗ ਕਰਵਾਏ। ਨਾਇਡੂ ਦਾ ਕਹਿਣਾ ਹੈ ਕਿ ਰਾਜ ਦੇ 157 ਕੇਂਦਰਾਂ 'ਤੇ ਈ.ਵੀ.ਐੱਮ. ਖਰਾਬ ਹਨ। ਤੇਲੁਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦਾ ਦਾਅਵਾ ਹੈ ਕਿ ਈ.ਵੀ.ਐੱਮ. ਖਰਾਬ ਹੋਣ ਤੋਂ ਬਾਅਦ ਕਈ ਵੋਟਰ ਨਿਰਾਸ਼ ਹੋ ਕੇ ਵਾਪਸ ਗਏ। ਪਾਰਟੀ ਨੇ ਇਨ੍ਹਾਂ ਕੇਂਦਰਾਂ 'ਤੇ ਮੁੜ ਵੋਟਿੰਗ ਕਰਵਾਉਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਆਂਧਰਾ ਪ੍ਰਦੇਸ਼ 'ਚ ਲੋਕ ਸਭਾ ਦੀਆਂ 25 ਅਤੇ ਵਿਧਾਨ ਸਭਾ ਦੀਆਂ 175 ਸੀਟਾਂ 'ਤੇ ਵੋਟਿੰਗ ਜਾਰੀ ਹੈ। ਕਈ ਥਾਂਵਾਂ 'ਤੇ ਈ.ਵੀ.ਐੱਮ. 'ਚ ਤਕਨੀਕੀ ਖਰਾਬੀ ਕਾਰਨ ਵੋਟਿੰਗ 'ਚ ਦੇਰੀ ਦੀਆਂ ਖਬਰਾਂ ਆਈਆਂ।ਨਾਇਡੂ ਨੇ ਪਰਿਵਾਰ ਸਮੇਤ ਕੀਤੀ ਵੋਟਿੰਗ
ਅਮਰਾਵਤੀ 'ਚ ਨਾਇਡੂ ਆਪਣੇ ਪਰਿਵਾਰ ਸਮੇਤ ਉਡਾਵੱਲੀ ਪਿੰਡ ਸਥਿਤ ਪੋਲਿੰਗ ਬੂਥ 'ਚ ਵੋਟਿੰਗ ਕਰ ਚੁਕੇ ਹਨ। ਉਨ੍ਹਾਂ ਦੇ ਬੇਟੇ ਨਾਰਾ ਲੋਕੇਸ਼ ਮੰਗਲਗਿਰੀ ਵਿਧਾਨ ਸਭਾ ਖੇਤਰ ਤੋਂ ਟੀ.ਡੀ.ਪੀ. ਦੇ ਉਮੀਦਵਾਰ ਹਨ, ਜੋ ਉਡਾਵੱਲੀ ਦੇ ਅਧੀਨ ਆਉਂਦਾ ਹੈ। ਰਾਜ ਦੇ ਮੁੱਖ ਚੋਣ ਅਧਿਕਾਰੀ ਗੋਪਾਲ ਕ੍ਰਿਸ਼ਨ ਦਿਵੇਦੀ ਨੇ ਤਦੇਪੱਲੀ 'ਚ ਆਪਣਾ ਵੋਟ ਪਾਉਣ ਤੋਂ ਬਾਅਦ ਦੱਸਿਆ ਕਿ ਕਰੀਬ 50 ਥਾਂਵਾਂ 'ਤੇ ਈ.ਵੀ.ਐੱਮ. 'ਚ ਤਕਨੀਕੀ ਖਰਾਬੀ ਦੀ ਸ਼ਿਕਾਇਤ ਮਿਲੀ। ਤਕਨੀਕੀ ਟੀਮ ਨੇ ਮੌਕੇ 'ਤੇ ਪਹੁੰਚ ਸਮੱਸਿਆ ਦਾ ਹੱਲ ਕਰ ਕੇ ਵੋਟਿੰਗ ਸ਼ੁਰੂ ਕਰਵਾਈ।
CBSE ਨੇ ਸਾਰੀਆਂ ਜਮਾਤਾਂ ਲਈ ਕਲਾ ਸਿੱਖਿਆ ਕੀਤੀ ਜ਼ਰੂਰੀ
NEXT STORY