ਬਿਜਨੌਰ- ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਦੇ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਨਗੀਨਾ ਦੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਨੂੰ ਵਟਸਐੱਪ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਨਗੀਨਾ ਥਾਣਾ ਇੰਚਾਰਜ (ਐੱਸਐੱਚਓ) ਤੇਜਪਾਲ ਸਿੰਘ ਅਨੁਸਾਰ, ਪਾਰਟੀ ਵਰਕਰ ਸ਼ੇਖ ਪਰਵੇਜ਼ ਨੇ ਇਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਪਾਰਟੀ ਦੇ ਹੈਲਪਲਾਈਨ ਵਟਸਐੱਪ ਨੰਬਰ 'ਤੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਨੂੰ 10 ਦਿਨਾਂ ਅੰਦਰ ਜਾਨੋਂ ਮਾਰਨ ਦੀ ਧਮਕੀ ਵਾਲਾ ਸੰਦੇਸ਼ ਮਿਲਿਆ ਹੈ।
ਇਹ ਵੀ ਪੜ੍ਹੋ : ਆਮ ਆਦਮੀ ਨੂੰ ਮਿਲੇਗੀ ਵੱਡੀ ਰਾਹਤ! ਸਸਤੀਆਂ ਹੋ ਸਕਦੀਆਂ ਹਨ ਇਹ ਚੀਜ਼ਾਂ
ਸਿੰਘ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ, ਸੰਬੰਧਤ ਕਾਨੂੰਨੀ ਧਾਰਾਵਾਂ ਦੇ ਅਧੀਨ ਇਕ ਅਣਜਾਣ ਵਿਅਕਤੀ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਾਰਟੀ ਦੀ ਮੁਸਲਿਮ ਬ੍ਰਦਰਹੁਡ ਕਮੇਟੀ ਦੇ ਜ਼ਿਲ੍ਹਾ ਕੋਆਰਡੀਨੇਟਰ ਅੇਤ ਸ਼ਿਕਾਇਤਕਰਤਾ ਸ਼ੇਖ ਪਰਵੇਜ਼ ਨੇ ਕਿਹਾ ਕਿ ਇਹ ਧਮਕੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਦੀ ਜਾਨ ਲਈ ਗੰਭੀਰ ਖ਼ਤਰਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਰਾਸ਼ਟਰ ਵਿਧਾਨ ਸਭਾ: ਕਿਸਾਨ ਖ਼ੁਦਕੁਸ਼ੀਆਂ, ਸੋਇਆਬੀਨ ਦੇ ਬਕਾਏ ਲਈ ਵਿਰੋਧੀ ਧਿਰ ਦਾ ਵਾਕਆਊਟ
NEXT STORY