ਬਿਜ਼ਨੈੱਸ ਡੈਸਕ : ਪੇਟੀਐੱਮ ਪੇਮੈਂਟਸ ਬੈਂਕ 'ਤੇ ਭਾਰਤੀ ਰਿਜ਼ਰਵ ਬੈਂਕ ਵਲੋਂ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਇਸ ਸ਼ਨੀਵਾਰ ਯਾਨੀ 15 ਮਾਰਚ, 2024 ਤੋਂ ਲਾਗੂ ਹੋ ਜਾਣਗੀਆਂ। 15 ਮਾਰਚ ਤੋਂ ਬਾਅਦ ਪੇਟੀਐੱਮ ਪੇਮੈਂਟ ਬੈਂਕ ਅਤੇ ਪੇਟੀਐੱਮ ਫਾਸਟੈਗ ਦੀਆਂ ਸੇਵਾਵਾਂ ਬੰਦ ਹੋ ਜਾਣਗੀਆਂ। NHAI ਨੇ ਪੇਟੀਐੱਮ ਫਾਸਟੈਗ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। NHAI ਨੇ ਲੋਕਾਂ ਨੂੰ ਆਪਣਾ ਪੇਟੀਐੱਮ ਫਾਸਟੈਗ ਬਦਲਣ ਲਈ ਕਿਹਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਪੇਟੀਐਮ ਫਾਸਟੈਗ ਉਪਭੋਗਤਾਵਾਂ ਨੂੰ 15 ਮਾਰਚ ਤੱਕ ਆਪਣੇ ਫਾਸਟੈਗ ਨੂੰ ਬਦਲਣ ਦੀ ਸਲਾਹ ਦਿੱਤੀ ਹੈ। ਜੇਕਰ ਤੁਸੀਂ Paytm Fastag ਨਾਲ ਜਾਰੀ ਰੱਖਦੇ ਹੋ, ਤਾਂ ਤੁਹਾਨੂੰ ਦੁਗਣਾ ਟੋਲ ਟੈਕਸ ਭਰਨਾ ਪਵੇਗਾ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਗਾਹਕ ਪੇਟੀਐੱਮ ਪੇਮੈਂਟ ਬੈਂਕ ਦੇ ਖਾਤੇ ਵਿੱਚ ਜਮ੍ਹਾ ਨਹੀਂ ਕਰਵਾ ਸਕਦੇ ਪੈਸੇ
NHIA ਨੇ ਕਿਹਾ ਹੈ ਕਿ ਇੱਕ ਮੁਸ਼ਕਲ ਰਹਿਤ ਯਾਤਰਾ ਦਾ ਅਨੁਭਵ ਪ੍ਰਾਪਤ ਕਰਨ ਅਤੇ ਟੋਲ ਪਲਾਜ਼ਾ 'ਤੇ ਅਸੁਵਿਧਾ ਤੋਂ ਬਚਣ ਲਈ ਪੇਟੀਐੱਮ ਫਾਸਟੈਗ ਉਪਭੋਗਤਾਵਾਂ ਨੂੰ 15 ਮਾਰਚ, 2024 ਤੋਂ ਪਹਿਲਾਂ ਕਿਸੇ ਹੋਰ ਬੈਂਕ ਦੁਆਰਾ ਜਾਰੀ ਫਾਸਟੈਗ ਨੂੰ ਇੰਸਟਾਲ ਕਰਨਾ ਹੋਵੇਗਾ। ਪੇਮੈਂਟਸ ਬੈਂਕ ਦੇ ਗਾਹਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਤੋਂ ਬਚਣ ਲਈ ਇਨ੍ਹਾਂ ਪਾਬੰਦੀਆਂ ਦਾ ਪੂਰਾ ਧਿਆਨ ਰੱਖਣਾ ਹੋਵੇਗਾ। ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ, 15 ਮਾਰਚ ਤੋਂ ਬਾਅਦ ਪੇਟੀਐਮ ਪੇਮੈਂਟਸ ਬੈਂਕ ਆਪਣੇ ਗਾਹਕਾਂ ਨੂੰ ਜਮ੍ਹਾ ਅਤੇ ਕਰਜ਼ੇ ਦੀਆਂ ਸਹੂਲਤਾਂ ਪ੍ਰਦਾਨ ਨਹੀਂ ਕਰ ਸਕੇਗਾ। ਨਾਲ ਹੀ, ਗਾਹਕ ਪੇਟੀਐੱਮ ਪੇਮੈਂਟ ਬੈਂਕ ਦੇ ਆਪਣੇ ਖਾਤੇ ਵਿੱਚ ਪੈਸੇ ਜਮ੍ਹਾ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ - 'ਮੰਮੀ, ਮੈਨੂੰ ਬਚਾਓ...' ਰੋਂਦੀ ਹੋਈ ਧੀ ਦਾ ਆਇਆ ਫੋਨ, AI ਦਾ ਕਾਰਾ ਜਾਣ ਤੁਹਾਡੇ ਪੈਰਾਂ ਹੈਠੋ ਖਿਸਕ ਜਾਵੇਗੀ ਜ਼ਮੀਨ
ਦੇਣਾ ਪੈ ਸਕਦਾ ਹੈ ਡਬਲ ਟੋਲ ਚਾਰਜ
ਜੇਕਰ ਤੁਸੀਂ ਪੇਟੀਐੱਮ ਦਾ ਫਾਸਟੈਗ ਨਹੀਂ ਬਦਲ ਸਕਦੇ ਤਾਂ ਬੈਲੇਂਸ ਖ਼ਤਮ ਹੋਣ ਦੀ ਸਥਿਤੀ 'ਤੇ ਤੁਹਾਨੂੰ ਕੈਸ਼ ਰਾਸ਼ੀ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਫਿਰ ਤੁਹਾਨੂੰ ਡਬਲ ਟੋਲ ਚਾਰਜ ਕਰਨਾ ਪਵੇਗਾ। ਦੱਸ ਦੇਈਏ ਕਿ NHAI ਨੇ ਫਾਸਟੈਗ ਜਾਰੀ ਕਰਨ ਵਾਲੇ 32 ਬੈਂਕਾਂ ਦੀ ਸੋਧੀ ਹੋਈ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਹੁਣ 39 ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (NBFCs) ਨੂੰ ਸ਼ਾਮਲ ਕੀਤਾ ਗਿਆ ਹੈ।
NHAI ਨੇ Paytm Fastag ਉਪਭੋਗਤਾਵਾਂ ਨੂੰ ਆਪਣੇ ਬੈਂਕ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ। ਨਾਲ ਹੀ, ਜੇਕਰ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ, ਤਾਂ ਤੁਸੀਂ IHMCL ਦੀ ਵੈੱਬਸਾਈਟ 'ਤੇ ਜਾ ਕੇ ਜਵਾਬ ਲੱਭ ਸਕਦੇ ਹੋ।
ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ
15 ਮਾਰਚ ਤੋਂ ਬਾਅਦ ਬੰਦ ਹੋ ਜਾਣਗੀਆਂ ਇਹ ਸੇਵਾਵਾਂ
. 15 ਮਾਰਚ ਤੋਂ ਬਾਅਦ ਉਪਭੋਗਤਾ ਪੇਟੀਐੱਮ ਪੇਮੈਂਟਸ ਬੈਂਕ ਤੋਂ ਖਾਤੇ, ਫਾਸਟੈਗ ਜਾਂ ਵਾਲਿਟ ਨੂੰ ਟਾਪ-ਅੱਪ ਨਹੀਂ ਕਰ ਸਕਣਗੇ। ਇਹ ਸੇਵਾ 15 ਮਾਰਚ ਤੋਂ ਬਾਅਦ ਬੰਦ ਹੋ ਜਾਵੇਗੀ।
. 15 ਮਾਰਚ ਤੋਂ ਬਾਅਦ ਉਪਭੋਗਤਾ ਪੇਟੀਐੱਮ ਪੇਮੈਂਟ ਬੈਂਕ 'ਤੇ ਕਿਸੇ ਵੀ ਤਰ੍ਹਾਂ ਦਾ ਭੁਗਤਾਨ ਪ੍ਰਾਪਤ ਨਹੀਂ ਕਰ ਸਕਣਗੇ।
. ਜੇਕਰ ਉਪਭੋਗਤਾ ਨੂੰ Paytm ਪੇਮੈਂਟਸ ਬੈਂਕ 'ਤੇ ਤਨਖਾਹ ਜਾਂ ਕੋਈ ਹੋਰ ਪੈਸਾ ਲਾਭ ਮਿਲ ਰਿਹਾ ਹੈ, ਤਾਂ ਉਸਨੂੰ 15 ਮਾਰਚ ਤੋਂ ਬਾਅਦ ਇਹ ਲਾਭ ਨਹੀਂ ਮਿਲੇਗਾ।
. 15 ਮਾਰਚ ਤੋਂ ਬਾਅਦ ਪੇਟੀਐੱਮ ਫਾਸਟੈਗ ਵਿੱਚ ਬਕਾਇਆ ਕਿਸੇ ਹੋਰ ਫਾਸਟੈਗ ਵਿੱਚ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ ਹੈ।
. UPI ਜਾਂ IMPS ਰਾਹੀਂ Paytm ਪੇਮੈਂਟ ਬੈਂਕ ਖਾਤੇ ਵਿੱਚ ਕੋਈ ਪੈਸਾ ਟ੍ਰਾਂਸਫਰ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SBI ਨੇ SC ’ਚ ਪੇਸ਼ ਕੀਤਾ ਹਲਫਨਾਮਾ, ਚੋਣ ਕਮਿਸ਼ਨ ਨੂੰ ਸੌਂਪੇ ਚੋਣ ਬਾਂਡਾਂ ਦੇ ਵੇਰਵੇ
NEXT STORY