ਨੈਸ਼ਨਲ ਡੈਸਕ- ਉੱਤਰਾਖੰਡ ਦੇ ਕੇਦਾਰਨਾਥ ਵਿਚ ਐਤਵਾਰ ਯਾਨੀ ਕਿ ਅੱਜ ਹੈਲੀਕਾਪਟਰ ਕ੍ਰੈਸ਼ ਹੋਣ ਮਗਰੋਂ ਚਾਰਧਾਮ ਯਾਤਰਾ ਦੌਰਾਨ ਮਿਲਣ ਵਾਲੀ ਹੈਲੀਕਾਪਟਰ ਸੇਵਾ 'ਤੇ ਰੋਕ ਲਾ ਦਿੱਤੀ ਗਈ ਹੈ। ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (DGCA) ਨੇ ਅਗਲੇ ਹੁਕਮ ਜਾਰੀ ਹੋਣ ਤੱਕ ਇਸ ਸੇਵਾ 'ਤੇ ਰੋਕ ਲਾ ਦਿੱਤੀ ਹੈ।
ਇਹ ਵੀ ਪੜ੍ਹੋ- ਹਜ਼ਾਰਾਂ ਲੋਕ ਹੋ ਜਾਣਗੇ ਬੇਘਰ! 6 ਹਜ਼ਾਰ ਮਕਾਨਾਂ 'ਤੇ ਚੱਲੇਗਾ ਬੁਲਡੋਜ਼ਰ
ਦੱਸ ਦੇਈਏ ਕਿ ਕੇਦਾਰਨਾਥ ਧਾਮ ਵਿਚ ਸਵੇਰੇ-ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਹੈਲੀਕਾਪਟਰ ਕ੍ਰੈਸ਼ ਹੋਣ ਨਾਲ 7 ਯਾਤਰੀਆਂ ਦੀ ਮੌਤ ਹੋ ਗਈ। ਖਰਾਬ ਮੌਸਮ ਕਾਰਨ ਇਹ ਹਾਦਸਾ ਵਾਪਰਿਆ। ਅਧਿਕਾਰੀਆਂ ਮੁਤਾਬਕ ਹੈਲੀਕਾਪਟਰ ਨੇ ਸਵੇਰੇ ਲੱਗਭਗ ਸਾਢੇ 5 ਵਜੇ ਕੇਦਾਰਨਾਥ ਤੋਂ ਗੁਪਤਕਾਸ਼ੀ ਲਈ ਉਡਾਣ ਭਰੀ ਸੀ ਅਤੇ ਅਚਾਨਕ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਹ ਵੀ ਪੜ੍ਹੋ- ਸਾਹਮਣੇ ਆਈ ਪਲੇਨ ਕ੍ਰੈਸ਼ ਦੀ ਅਸਲ ਵਜ੍ਹਾ ! ਇਹ ਸੀ ਪਾਇਲਟ ਦਾ ਚਿਤਾਵਨੀ ਭਰਿਆ ਆਖ਼ਰੀ ਮੈਸੇਜ
ਹੈਲੀਕਾਪਟਰ ਹਾਦਸੇ ਨੂੰ ਲੈ ਕੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਦੁੱਖ ਜ਼ਾਹਰ ਕੀਤਾ ਹੈ। ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤਾ ਹੈ ਕਿ ਤਕਨੀਕੀ ਮਾਹਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਜਾਵੇ, ਜੋ ਹੈਲੀ ਸੰਚਾਲਨ ਦੀਆਂ ਸਾਰੀਆਂ ਤਕਨੀਕੀ ਅਤੇ ਸੁਰੱਖਿਆ ਪਹਿਲੂਆਂ ਦੀ ਡੂੰਘਾਈ ਨਾਲ ਸਮੀਖਿਆ ਕਰ ਕੇ SOP ਤਿਆਰ ਕਰੇਗੀ। ਇਹ ਕਮੇਟੀ ਇਹ ਯਕੀਨੀ ਕਰੇਗੀ ਕਿ ਹੈਲੀ ਸੇਵਾਵਾਂ ਦਾ ਸੰਚਾਲਨ ਪੂਰੀ ਤਰ੍ਹਾਂ ਸੁਰੱਖਿਅਤ, ਪਾਰਦਰਸ਼ੀ ਅਤੇ ਤੈਅ ਮਾਪਦੰਡਾਂ ਮੁਤਾਬਕ ਹੋਵੇ।
ਇਹ ਵੀ ਪੜ੍ਹੋ- ਵੱਡੀ ਖ਼ਬਰ ; 5 ਦਿਨਾਂ ਤੱਕ ਬੰਦ ਰਹਿਣਗੀਆਂ ਦੁਕਾਨਾਂ ! ਪੜ੍ਹ ਲਓ ਜ਼ਰੂਰੀ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਹਿਰ ਬਣ ਕੇ ਡਿੱਗੀ ਬਿਜਲੀ, ਇੱਕ ਪਰਿਵਾਰ ਦੇ 4 ਮੈਂਬਰਾਂ ਦੀ ਮੌਤ, ਪੈ ਗਿਆ ਚੀਕ-ਚਿਹਾੜਾ
NEXT STORY