ਨਵੀਂ ਦਿੱਲੀ— ਛੱਤੀਸਗੜ੍ਹ 'ਚ ਦੇਸ਼ ਦਾ ਪਹਿਲਾਂ ਗਾਰਬੇਜ਼ ਕੈਫੇ (Garbage Cafe) ਖੁੱਲ੍ਹਿਆ ਹੈ, ਜਿਥੇ ਲੋਕਾਂ ਨੂੰ ਪਲਾਸਟਿਕ ਕਚਰੇ ਦੇ ਬਦਲੇ ਖਾਣਾ ਮਿਲੇਗਾ। ਇਸ ਕੈਫੇ ਦੇ ਤਹਿਤ ਨਗਰਪਾਲਿਕਾ ਗਰੀਬ ਤੇ ਬੇਘਰ ਲੋਕਾਂ ਨੂੰ ਪਲਾਸਟਿਕ ਕਚਰੇ ਦੇ ਬਦਲੇ ਖਾਣਾ ਦੇਵੇਗੀ। ਖਾਸ ਗੱਲ ਇਹ ਹੈ ਕਿ ਇਸ ਪਲਾਸਟਿਕ ਨੂੰ ਸੜਕ ਬਣਾਉਣ ਦੇ ਕੰਮ 'ਚ ਇਸਤੇਮਾਲ ਕੀਤਾ ਜਾਵੇਗਾ।
ਇੰਝ ਕੰਮ ਕਰੇਗੀ ਯੋਜਨਾ
ਕੈਫੇ ਨੂੰ ਅੰਬਿਕਾਪੁਰ ਸ਼ਹਿਰ ਦੇ ਮੁੱਖ ਬੱਸ ਅੱਡੇ ਤੋਂ ਚਲਾਇਆ ਜਾਵੇਗਾ। ਇਸ ਨਵੀਂ ਪਹਿਲ ਦੇ ਤਹਿਤ ਇਕ ਕਿਲੋ ਪਲਾਸਟਿਕ ਕਚਰਾ ਲਿਆਉਣ ਵਾਲੇ ਲੋਕਾਂ ਨੂੰ ਪੂਰਾ ਭੋਜਨ ਕਰਵਾਇਆ ਜਾਵੇਗਾ, ਜਦਕਿ 500 ਗ੍ਰਾਮ ਕਚਰਾ ਲਿਆਉਣ ਵਾਲਿਆਂ ਨੂੰ ਵਧੀਆ ਨਾਸ਼ਤਾ ਕਰਵਾਇਆ ਜਾਵੇਗਾ। ਸ਼ਹਿਰ ਦੇ ਮੇਅਰ ਅਜੇ ਤਿਰਕੇ ਨੇ ਹਾਲ ਹੀ 'ਚ ਸ਼ਹਿਰ ਦੇ ਮਿਊਨਿਸਿਪਲ ਬਜਟ 'ਚ ਇਸ ਕੈਫੇ ਨੂੰ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਸੜਕ ਬਣਾਉਣ 'ਚ ਹੋਵੇਗਾ ਇਸਤੇਮਾਲ
ਅੰਬਿਕਾਪੁਰ ਨੂੰ ਇੰਦੌਰ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵਧੀਆ ਸ਼ਹਿਰ ਐਲਾਨ ਕੀਤਾ ਗਿਆ ਹੈ। ਇਸ ਕੈਫੇ 'ਚ ਇਕੱਠਾ ਹੋਣ ਵਾਲੇ ਪਲਾਸਟਿਕ ਨੂੰ ਸੜਕ ਬਣਾਉਣ ਦੇ ਕੰਮ 'ਚ ਇਸਤੇਮਾਲ ਕੀਤਾ ਜਾਵੇਗਾ। ਸ਼ਹਿਰ 'ਚ ਇਸ ਤੋਂ ਪਹਿਲਾਂ ਵੀ ਪਲਾਸਟਿਕ ਦੇ ਟੁਕੜਿਆਂ ਤੇ ਡਾਮਰ ਨਾਲ ਸੜਕ ਬਣਾਈ ਗਈ ਹੈ। ਇਸ ਸੜਕ ਦੇ ਨਿਰਮਾਣ 'ਚ 8 ਲੱਖ ਪਲਾਸਟਿਕ ਬੈਗ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਸੜਕ ਹੋਰ ਸੜਕਾਂ ਦੇ ਮੁਕਾਬਲੇ ਮਜ਼ਬੂਤ ਹੁੰਦੀ ਹੈ ਕਿਉਂਕਿ ਪਾਣੀ ਇਸ 'ਚੋਂ ਨਹੀਂ ਲੰਘ ਸਕਦਾ।
ਗਰੀਬ ਤੇ ਬੇਘਰਾਂ ਨੂੰ ਮਿਲੇਗਾ ਖਾਣਾ
ਬਜਟ 'ਚ ਗਾਰਬੇਜ ਕੈਫੇ ਸਕੀਮ ਲਈ 5 ਲੱਖ ਰੁਪਏ ਦਿੱਤਾ ਗਿਆ ਹੈ। ਇਸ ਮੁਹਿੰਮ ਦੇ ਤਹਿਤ ਮਿਊਨਸਿਪਲ ਕਾਰਪੋਰੇਸ਼ਨ ਸ਼ਹਿਰ ਦੇ ਗਰੀਬ ਤੇ ਬੇਘਰਾਂ ਨੂੰ ਪਲਾਸਟਿਕ ਕਚਰੇ ਦੇ ਬਦਲੇ ਖਾਣਾ ਤਾਂ ਮਿਲੇਗਾ ਹੀ, ਨਾਲ ਹੀ ਅਜਿਹੇ ਲੋਕਾਂ ਲਈ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਮੀਂਹ ਕਾਰਣ ਬਾਲਟਾਲ ਤੋਂ ਅਮਰਨਾਥ ਯਾਤਰਾ ਰੋਕੀ
NEXT STORY