ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਯਮੁਨਾ ਦੇ ਕੰਢੇ ਸ਼ਰਧਾਲੂਆਂ ਨੂੰ ਛਠ ਪੂਜਾ ਕਰਨ ਦੀ ਇਜਾਜ਼ਤ ਦੇਣ ਤੋਂ ਬੁੱਧਵਾਰ ਇਨਕਾਰ ਕਰ ਦਿੱਤਾ।
ਹਾਈ ਕੋਰਟ ਨੇ ਕਿਹਾ ਕਿ ਨਦੀ ਦਾ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ, ਜਿਸ ਕਾਰਨ ਲੋਕ ਬੀਮਾਰ ਹੋ ਸਕਦੇ ਹਨ। ਦਿੱਲੀ ਸਰਕਾਰ ਨੇ ਸ਼ਹਿਰ ’ਚ 1000 ਥਾਵਾਂ ’ਤੇ ਛੱਠ ਪੂਜਾ ਦੇ ਸ਼ਰਧਾਲੂਆਂ ਲਈ ਪੁਖਤਾ ਪ੍ਰਬੰਧ ਕੀਤੇ ਹਨ। ਆਖਰੀ ਸਮੇਂ ’ਤੇ ਹੋਰ ਕੁਝ ਨਹੀਂ ਕੀਤਾ ਜਾ ਸਕਦਾ।
ਚੀਫ਼ ਜਸਟਿਸ ਮਨਮੋਹਨ ਤੇ ਜਸਟਿਸ ਤੁਸ਼ਾਰ ਰਾਓ ਦੀ ਬੈਂਚ ਨੇ ਕਿਹਾ ਕਿ ਕਿਰਪਾ ਕਰ ਕੇ ਸਮਝਣ ਦੀ ਕੋਸ਼ਿਸ਼ ਕਰੋ, ਲੋਕ ਬੀਮਾਰ ਹੋ ਜਾਣਗੇ। ਅਸੀਂ ਭਗਤਾਂ ਨੂੰ ਪ੍ਰਦੂਸ਼ਿਤ ਪਾਣੀ ’ਚ ਨਹੀਂ ਜਾਣ ਦੇ ਸਕਦੇ।
ਪਾਣੀ ਨੂੰ ਸਾਫ ਕਰਨਾ ਬਹੁਤ ਲੰਬਾ ਕੰਮ ਹੈ। ਅਸੀਂ ਇਕ ਦਿਨ ’ਚ ਯਮੁਨਾ ਨੂੰ ਸਾਫ਼ ਨਹੀਂ ਕਰ ਸਕਦੇ।
ਅਦਾਲਤ ਪੂਰਵਾਂਚਲ ਨਵ-ਨਿਰਮਾਣ ਅਦਾਰੇ ਦੀ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ’ਚ ਦਿੱਲੀ ਸਰਕਾਰ ਵੱਲੋਂ ਯਮੁਨਾ ਦੇ ਕੰਢੇ ਛਠ ਪੂਜਾ ਦੇ ਜਸ਼ਨਾਂ ’ਤੇ ਲਾਈ ਗਈ ਪਾਬੰਦੀ ਨੂੰ ਚੁਣੌਤੀ ਦਿੱਤੀ ਗਈ ਸੀ।
ਉੱਤਰਾਖੰਡ ’ਚ ਕੁੜੀ ਦੀਆਂ ਅਸ਼ਲੀਲ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਕੀਤੇ ਪੋਸਟ, ਪੌੜੀ ਜ਼ਿਲੇ ਵਿਚ ਫਿਰਕੂ ਤਣਾਅ
NEXT STORY