ਰਾਏਪੁਰ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਵਿਚ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਵੀਰਵਾਰ ਨੂੰ ਨਕਸਲੀਆਂ ਨਾਲ ਮੁਕਾਬਲੇ ਮਗਰੋਂ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੁਕਮਾ ਦੇ ਕਿਸਟਾਰਾਮ ਥਾਣਾ ਖੇਤਰ ਦੇ ਸਕਲੇਰ ਪਿੰਡ ਦੇ ਨੇੜੇ ਸੁਰੱਖਿਆ ਫੋਰਸ ਅਤੇ ਨਕਸਲੀਆਂ ਵਿਚਾਲੇ ਮੁਕਾਬਲੇ ਮਗਰੋਂ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ- ਨਮਾਜ਼ ਪੜ੍ਹ ਕੇ ਘਰ ਪਰਤ ਰਹੇ ਨਾਬਾਲਗ ਮੁੰਡਿਆਂ ਨੂੰ ਬੇਕਾਬੂ ਕਾਰ ਨੇ ਦਰੜਿਆ, ਹਾਦਸੇ 'ਚ 4 ਦੀ ਮੌਤ
ਅਧਿਕਾਰੀਆਂ ਮੁਤਾਬਕ ਡੱਬਾਮਰਕਾ ਕੈਂਪ ਤੋਂ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੀ ਕੋਬਰ ਬਟਾਲੀਅਨ ਅਤੇ ਐੱਸ. ਟੀ. ਐੱਫ. ਦੀ ਸਾਂਝੀ ਟੀਮ ਨੂੰ ਨਕਸਲ ਵਿਰੋਧੀ ਮੁਹਿੰਮ ਲਈ ਵੀਰਵਾਰ ਸਵੇਰੇ 6 ਵਜੇ ਸਕਲੇਰ ਪਿੰਡ ਵੱਲ ਰਵਾਨਾ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਹਿੰਮ ਦੌਰਾਨ ਸਵੇਰੇ 7 ਵਜੇ ਦੇ ਕਰੀਬ ਸੁਰੱਖਿਆ ਫੋਰਸ ਦੇ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ, ਜਿਸ 'ਚ ਨਕਸਲੀਆਂ ਨੂੰ ਨੁਕਸਾਨ ਪੁੱਜਾ।
ਇਹ ਵੀ ਪੜ੍ਹੋ- ਹਰਿਆਣਾ ਦੇ ਇਸ ਪਿੰਡ 'ਚ ਨਹੀਂ ਮਨਾਈ ਜਾਂਦੀ ਹੋਲੀ; ਪਸਰਿਆ ਰਹਿੰਦੈ ਸੰਨਾਟਾ, ਹੈਰਾਨ ਕਰ ਦੇਵੇਗੀ ਵਜ੍ਹਾ
ਅਧਿਕਾਰੀਆਂ ਮੁਤਾਬਕ ਲੱਗਭਗ 45 ਮਿੰਟ ਤੱਕ ਚੱਲੇ ਮੁਕਾਬਲੇ ਦੌਰਾਨ 6 ਨਕਸਲੀ ਜ਼ਖ਼ਮੀ ਹੋ ਕੇ ਦੌੜਦੇ ਹੋਏ ਵੇਖੇ ਗਏ। ਸੁਰੱਖਿਆ ਫੋਰਸ ਦੇ ਜਵਾਨਾਂ ਨੇ ਘਟਨਾ ਵਾਲੀ ਥਾਂ ਤੋਂ ਵੱਡੀ ਮਾਤਰਾ 'ਚ ਬੈਰਲ ਗ੍ਰੇਨੇਡ ਲਾਂਚਰ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ- ਹਿਮਾਚਲ 'ਚ ਵਾਪਰਿਆ ਦਰਦਨਾਕ ਹਾਦਸਾ; ਬੇਕਾਬੂ ਕਾਰ ਨੇ 9 ਲੋਕਾਂ ਨੂੰ ਦਰੜਿਆ, 5 ਦੀ ਮੌਤ
ਕਰਨਲ ਗੀਤਾ ਰਾਣਾ ਨੇ ਰਚਿਆ ਇਤਿਹਾਸ, ਇਹ ਪ੍ਰਾਪਤੀ ਪਾਉਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਅਫ਼ਸਰ ਬਣੀ
NEXT STORY