ਨੈਸ਼ਨਲ ਡੈਸਕ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਕੋਰੋਨਾ ਦਾ ਬਲਾਸਟ ਹੋਇਆ ਹੈ। ਚਿੰਤਾਗੁਫਾ ਦੇ ਤੇਮੇਲਵਾੜਾ ਸੀ. ਆਰ. ਪੀ. ਐੱਫ. ਕੈਂਪ ਦੇ 38 ਜਵਾਨ ਇਕੱਠੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚਿੰਤਾਗੁਫਾ ਹਸਪਤਾਲ ਵਿਚ ਸੀ. ਆਰ. ਪੀ. ਐੱਫ. ਦੇ 75 ਜਵਾਨਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ। ਇਨ੍ਹਾਂ ’ਚੋਂ 38 ਜਵਾਨ ਐਂਟੀਜਨ ਟੈਸਟ ਵਿਚ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਾਰੇ ਜਵਾਨਾਂ ਨੂੰ ਕੈਂਪ ਦੇ ਬੈਰਕ ਵਿਚ ਹੀ ਕੁਆਰੰਟਾਈਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਰੰਧਾਵਾ ਦੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਚਿੱਠੀ, ਪੰਥਕ ਇਕੱਠ ਨੂੰ ਲੈ ਕੇ 'ਬਾਦਲ ਦਲ' 'ਤੇ ਚੁੱਕੇ ਸਵਾਲ
ਸੀ. ਐੱਮ. ਐੱਚ. ਓ. ਡਾ. ਬਨਸੋੜ ਨੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਛੱਤੀਸਗੜ੍ਹ ’ਚ ਵਧਦੇ ਕੋਰੋਨਾ ਗ੍ਰਾਫ ਨੇ ਟੈਨਸ਼ਨ ਵਧਾ ਦਿੱਤੀ ਹੈ। ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀ. ਐੱਸ. ਸਿੰਘ ਦੇਵ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਛੱਤੀਸਗੜ੍ਹ ਸਿਹਤ ਵਿਭਾਗ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਦੇ ਮੁਤਾਬਕ ਸੂਬੇ ’ਚ 290 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ। ਉਥੇ ਹੀ 34 ਮਰੀਜ਼ ਸਿਹਤਮੰਦ ਹੋਣ ਉਪਰੰਤ ਡਿਸਚਾਰਜ/ਰਿਕਵਰਡ ਹੋਏ। ਉਥੇ ਹੀ ਸੂਬੇ ’ਚ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਨਹੀਂ ਹੋਈ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਓਮੀਕਰੋਨ ਤੋਂ ਜ਼ਰਾ ਸਾਵਧਾਨ; ਬਿਨਾਂ ਮਾਸਕ ਪਹੁੰਚੇ ਤਾਂ ਨਹੀਂ ਪਾ ਸਕੋਗੇ ਵੋਟ
NEXT STORY