ਦੰਤੇਵਾੜਾ- ਛੱਤੀਸਗੜ੍ਹ ਦੇ ਦੰਤੇਵਾੜਾ 'ਚ ਅੱਜ ਯਾਨੀ ਮੰਗਲਵਾਰ ਨੂੰ ਇਕ ਇਨਾਮੀ ਨਕਸਲੀ ਨੇ ਪੁਲਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਪੁਲਸ ਸੂਤਰਾਂ ਅਨੁਸਾਰ ਨਕਸਲੀ ਕੋਸਾ ਮਰਕਾਮ ਨੇ ਪੁਲਸ ਸੁਪਰਡੈਂਟ ਅਭਿਸ਼ੇਕ ਪਲੱਵ ਦੇ ਸਾਹਮਣੇ ਆਤਮਸਮਰਪਣ ਕੀਤਾ। ਕੋਸਾ ਮਰਕਾਮ ਉੱਤਰ ਬਸਤਰ ਕਮੇਟੀ 'ਚ ਕੰਮ ਕਰਦੇ ਹੋਏ ਮਾਓਵਾਦੀਆਂ ਨਾਲ ਕੰਮ ਕਰ ਚੁਕਿਆ ਹੈ।
ਕੋਸਾਮ ਐੱਲ.ਐੱਮ.ਜੀ. ਹਥਿਆਰ ਰੱਖਦਾ ਸੀ। ਸਾਲ 2008 'ਚ ਨਾਰਾਇਣਪੁਰ ਜ਼ਿਲ੍ਹੇ ਦੇ ਇਰਪਾਨਾਰ ਖੇਤਰ 'ਚ ਵਾਪਰੀਆਂ ਘਟਨਾਵਾਂ, ਜਿਸ 'ਚ 4 ਪੁਲਸ ਜਵਾਨ ਸ਼ਹੀਦ ਹੋਏ ਸਨ। ਸਾਲ 2019 'ਚ ਕਾਂਕੇਰ ਜ਼ਿਲ੍ਹੇ ਦੇ ਪਰਤਾਪੁਰ ਮਾਹਲਾ ਖੇਤਰ 'ਚ ਵਾਪਰੀ ਘਟਨਾ ਜਿਸ 'ਚ ਬੀ.ਐੱਸ.ਐੱਫ. ਦੇ 4 ਜਵਾਨ ਸ਼ਹੀਦ ਹੋਏ ਸਨ, ਵਰਗੀਆਂ ਘਟਨਾਵਾਂ 'ਚ ਕੋਸਾਮ ਸ਼ਾਮਲ ਸੀ। ਇਨ੍ਹਾਂ ਘਟਨਾਵਾਂ ਤੋਂ ਇਲਾਵਾ ਕਈ ਹੋਰ ਨਕਸਲੀ ਘਟਨਾਵਾਂ 'ਚ ਸ਼ਾਮਲ ਸੀ। ਐੱਸ.ਪੀ. ਸ਼੍ਰੀ ਪਲੱਵ ਨੇ ਦੱਸਿਆ ਕਿ ਆਤਮ ਸਮਰਪਿਤ ਨਕਸਲੀ 'ਤੇ 8 ਲੱਖ ਦਾ ਇਨਾਮ ਐਲਾਨ ਹੈ।
ਜੰਮੂ-ਕਸ਼ਮੀਰ 'ਚ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਜਲ ਨਿਕਾਸੀ ਪ੍ਰਾਜੈਕਟ 'ਤੇ ਕੰਮ ਸ਼ੁਰੂ
NEXT STORY