ਬਸਤਰ- ਛੱਤੀਸਗੜ੍ਹ ਦੇ ਬਸਤਰ ਡਿਵੀਜ਼ਨ 'ਚ 76ਵੇਂ ਗਣਤੰਤਰ ਦਿਵਸ ਦਾ ਜਸ਼ਨ ਇਸ ਵਾਰ ਇਤਿਹਾਸ 'ਚ ਖਾਸ ਦਰਜ ਹੋਇਆ। ਉਹ ਪਿੰਡ, ਜੋ ਕਦੇ ਨਕਸਲੀਆਂ ਦੇ ਡਰ ਅਤੇ ਆਤੰਕ ਹੇਠ ਰਹਿਣ ਲਈ ਮਜ਼ਬੂਰ ਸਨ, ਹੁਣ ਸ਼ਾਂਤੀ ਅਤੇ ਵਿਕਾਸ ਦੇ ਇਕ ਨਵੇਂ ਰਸਤੇ 'ਤੇ ਚੱਲ ਰਹੇ ਹਨ। ਛੱਤੀਸਗੜ੍ਹ ਸਰਕਾਰ ਵੱਲੋਂ ਚਲਾਈ ਜਾ ਰਹੀ ਨਕਸਲ ਖਾਤਮੇ ਦੀ ਵੱਡੀ ਸਫ਼ਲਤਾ ਦੇ ਕਾਰਨ, ਪਿੰਡਾਂ 'ਚ ਸੁਰੱਖਿਆ ਅਤੇ ਵਿਸ਼ਵਾਸ ਦਾ ਇਕ ਨਵਾਂ ਮਾਹੌਲ ਬਣਨ ਨਾਲ ਇਸ ਵਾਰ 26 ਪਿੰਡਾਂ 'ਚ ਪਹਿਲੀ ਵਾਰ ਪਿੰਡ ਵਾਸੀਆਂ ਨੇ ਤਿਰੰਗਾ ਲਹਿਰਾਇਆ ਅਤੇ ਪੂਰੇ ਉਤਸ਼ਾਹ ਨਾਲ ਗਣਤੰਤਰ ਦਿਵਸ ਮਨਾਇਆ। ਮੁੱਖ ਮੰਤਰੀ ਸ਼੍ਰੀ ਵਿਸ਼ਨੂੰ ਦੇਵ ਸਾਏ ਦੀ ਅਗਵਾਈ 'ਚ ਛੱਤੀਸਗੜ੍ਹ ਸਰਕਾਰ ਵਲੋਂ ਸੰਚਾਲਿਤ ਨਕਸਲ ਮੁਕਤ ਮੁਹਿੰਮ ਨੇ ਬਸਤਰ ਡਿਵੀਜ਼ਨ 'ਚ ਸੁਰੱਖਿਆ ਅਤੇ ਵਿਕਾਸ ਦੀ ਨਵੀਂ ਕਹਾਣੀ ਲਿਖੀ ਹੈ। ਇਸ ਮੁਹਿੰਮ ਦੇ ਅਧੀਨ ਬਸਤਰ ਦੇ ਅੰਦਰੂਨੀ ਅਤੇ ਸੁਦੂਰ ਇਲਾਕਿਆਂ 'ਚ ਸੁਰੱਖਇਆ ਕੇਂਦਰ ਸਥਾਪਿਤ ਕਰ ਕੇ ਸ਼ਾਂਤੀ ਬਹਾਲ ਕੀਤੀ ਗਈ ਹੈ। ਇਨ੍ਹਾਂ ਪਿੰਡਾਂ 'ਚ ਕਦੇ ਨਕਸਲੀਆਂ ਦਾ ਪ੍ਰਭਾਵ ਇੰਨਾ ਡੂੰਘਾ ਸੀ ਕਿ ਲੋਕ ਰਾਸ਼ਟਰੀ ਤਿਉਹਾਰ ਤਾਂ ਦੂਰ, ਆਮ ਜੀਵਨ ਵੀ ਡਰ ਦੇ ਸਾਏ 'ਚ ਜਿਊਂਣ ਨੂੰ ਮਜ਼ਬੂਰ ਸਨ। ਹੁਣ, ਨਕਸ਼ਤਰ ਮੁਹਿੰਮ ਦੀਆਂ ਕੋਸ਼ਿਸ਼ਾਂ ਨਾਲ ਉੱਥੇ ਨਾ ਸਿਰਫ਼ ਸ਼ਾਂਤੀ ਸਥਾਪਤ ਹੋਈ ਹੈ, ਸਗੋਂ ਸਥਾਨਕ ਲੋਕਾਂ 'ਚ ਇਕ ਨਵੀਂ ਉਮੀਦ ਜਗੀ ਹੈ।
ਦੱਸਣਯੋਗ ਹੈ ਕਿ ਬੀਤੇ ਇਕ ਸਾਲ 'ਚ ਛੱਤੀਸਗੜ੍ਹ ਰਾਜ ਦੇ ਬਸਤਰ ਡਿਵੀਜ਼ਨ ਦੇ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਕੁੱਲ 26 ਨਵੇਂ ਸੁਰੱਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਸੁਰੱਖਿਆ ਕੇਂਦਰਾਂ ਨੇ ਨਾ ਸਿਰਫ਼ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕੀਤਾ ਹੈ, ਸਗੋਂ ਇਨ੍ਹਾਂ ਖੇਤਰਾਂ ਨੂੰ ਵਿਕਾਸ ਕੇਂਦਰਾਂ ਦਾ ਰੂਪ ਦਿੱਤਾ ਗਿਆ। ਬੀਜਾਪੁਰ, ਸੁਕਮਾ, ਨਾਰਾਇਣਪੁਰ ਅਤੇ ਕਾਂਕੇਰ ਜ਼ਿਲ੍ਹਿਆਂ ਦੇ ਇਨ੍ਹਾਂ ਪਿੰਡਾਂ 'ਚ ਪਿੰਡ ਵਾਸੀਆਂ ਨੇ ਗਣਤੰਤਰ ਦਿਵਸ 'ਤੇ ਪਹਿਲੀ ਵਾਰ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਪੂਰੇ ਉਤਸ਼ਾਹ ਨਾਲ ਤਿਉਹਾਰ 'ਚ ਹਿੱਸਾ ਲਿਆ। ਬਸਤਰ 'ਚ ਪਹਿਲੀ ਵਾਰ 26 ਪਿੰਡਾਂ 'ਚ ਤਿਰੰਗਾ ਲਹਿਰਾਇਆ ਗਿਆ। ਨਕਸਲ ਖੇਤਰ 'ਚ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਗੂੰਜੇ। ਗਣਤੰਤਰ ਦਿਵਸ ਮੌਕੇ ਇਨ੍ਹਾਂ ਸੁਰੱਖਿਆ ਕੇਂਦਰਾਂ 'ਤੇ ਪੁਲਸ ਅਤੇ ਸੁਰੱਖਿਆ ਫ਼ੋਰਸਾਂ ਨੇ ਸਥਾਨਕ ਪਿੰਡ ਵਾਸੀਆਂ ਨਾਲ ਮਿਲ ਕੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਦੌਰਾਨ ਗਣਤੰਤਰ ਦਿਵਸ ਦੇ ਮਹੱਤਵ 'ਤੇ ਚਰਚਾ ਕੀਤੀ ਗਈ ਅਤੇ ਲੋਕਾਂ ਨੂੰ ਮਠਿਆਈਆਂ, ਬੱਚਿਆਂ ਨੂੰ ਚਾਕਲੇਟ ਅਤੇ ਹੋਰ ਸਮੱਗਰੀ ਵੰਡੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁੱਲ ਖਪਤ ਦਾ 16 ਫ਼ੀਸਦੀ ਇਕੱਲੇ ਖਾਵੇਗਾ ਦੇਸ਼, ਬਣ ਰਿਹੈ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ
NEXT STORY