ਨਵੀਂ ਦਿੱਲੀ- ਦੁਨੀਆ ਦੀ ਕੁੱਲ ਖਪਤ 'ਚ ਭਾਰਤ ਦਾ ਹਿੱਸਾ 2050 ਤੱਕ ਵਧ ਕੇ 16 ਫੀਸਦੀ ਹੋ ਸਕਦਾ ਹੈ, ਜੋ ਕਿ 2023 ਵਿਚ 9 ਫੀਸਦੀ ਸੀ। ਇਹ ਜਾਣਕਾਰੀ ਇਕ ਰਿਪੋਰਟ 'ਚ ਦਿੱਤੀ ਗਈ ਹੈ। ਮੈਕਿੰਸੀ ਗਲੋਬਲ ਇੰਸਟੀਚਿਊਟ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ 2050 ਤੱਕ ਸਿਰਫ ਉੱਤਰੀ ਅਮਰੀਕਾ ਹੀ 17 ਫੀਸਦੀ ਹਿੱਸੇਦਾਰੀ ਨਾਲ ਭਾਰਤ ਤੋਂ ਅੱਗੇ ਹੋਵੇਗਾ। ਇਹ ਅਨੁਮਾਨ ਖਰੀਦ ਸ਼ਕਤੀ ਸਮਾਨਤਾ ਦੇ ਆਧਾਰ 'ਤੇ ਲਗਾਇਆ ਗਿਆ ਹੈ, ਜੋ ਦੇਸ਼ਾਂ ਵਿਚਕਾਰ ਕੀਮਤ ਦੇ ਅੰਤਰ ਨੂੰ ਬਰਾਬਰ ਕਰਦਾ ਹੈ।
ਦੁਨੀਆ ਦੀ ਕੁੱਲ ਖਪਤ ਵਿਚ ਭਾਰਤ ਦੀ ਹਿੱਸੇਦਾਰੀ ਵਧਣ ਦਾ ਕਾਰਨ ਇਸ ਦੀ ਵੱਧ ਨੌਜਵਾਨ ਆਬਾਦੀ ਹੈ। ਰਿਸਰਚ ਨੇ ਦੱਸਿਆ ਹੈ ਕਿ ਜਨਸੰਖਿਆ ਤਬਦੀਲੀ ਦੇ ਕਾਰਨ ਪਹਿਲੀ-ਵੇਵ ਵਾਲੇ ਖੇਤਰਾਂ ਵਿਚ ਜਣਨ ਦਰਾਂ ਵਿਚ ਗਿਰਾਵਟ ਆਈ ਹੈ, ਜਿਸ ਦੇ ਨਤੀਜੇ ਵਜੋਂ ਆਬਾਦੀ 'ਚ ਵਾਧਾ ਹੋ ਰਿਹਾ ਹੈ। 2050 ਤੱਕ ਦੁਨੀਆ ਦੀ ਆਬਾਦੀ ਦਾ ਸਿਰਫ 26 ਫ਼ੀਸਦੀ ਇਨ੍ਹਾਂ ਖੇਤਰਾਂ ਵਿਚ ਰਹੇਗਾ, ਜੋ ਕਿ 1997 ਵਿਚ 42 ਫ਼ੀਸਦੀ ਸੀ।
ਇਨ੍ਹਾਂ ਦੇਸ਼ਾਂ ਦੀ ਖਪਤ ਵੀ ਜ਼ਿਆਦਾ
ਇਸ ਵਿਚ ਅੱਗੇ ਕਿਹਾ ਗਿਆ ਕਿ ਬਾਅਦ ਵਿਚ ਲੇਟਰ-ਵੇਵ ਖੇਤਰ, ਜਿਸ ਵਿਚ ਭਾਰਤ, ਲਾਤੀਨੀ ਅਮਰੀਕਾ, ਪੱਛਮੀ ਏਸ਼ੀਆ ਅਤੇ ਅਫਰੀਕਾ ਸ਼ਾਮਲ ਹਨ। ਗਲੋਬਲ ਖਪਤ ਵਿਚ ਇਨ੍ਹਾਂ ਦੇਸ਼ਾਂ ਦੀ ਹਿੱਸੇਦਾਰੀ ਅੱਧੇ ਤੋਂ ਵੱਧ ਹੋਵੇਗੀ। ਇਸ ਦਾ ਕਾਰਨ ਨੌਜਵਾਨਾਂ ਦੀ ਆਬਾਦੀ ਅਤੇ ਆਮਦਨ 'ਚ ਵਾਧਾ ਹੈ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ 2023 ਵਿਚ ਵਿਸ਼ਵ ਦੀ ਆਬਾਦੀ 'ਚ ਭਾਰਤ ਦਾ ਹਿੱਸਾ 23 ਫੀਸਦੀ ਸੀ, ਜੋ 2050 ਤੱਕ ਘੱਟ ਕੇ 17 ਫੀਸਦੀ ਰਹਿ ਜਾਵੇਗਾ।
ਜੰਮੂ-ਕਸ਼ਮੀਰ: ਸੜਕ ਹਾਦਸੇ 'ਚ ਫੌਜ ਦੇ 4 ਜਵਾਨ ਜ਼ਖਮੀ
NEXT STORY