ਗਰਿਆਬੰਦ- ਛੱਤੀਸਗੜ੍ਹ ਦੇ ਗਰਿਆਬੰਦ ਜ਼ਿਲ੍ਹੇ 'ਚ ਵਿਆਹ ਦੌਰਾਨ ਜਨਾਨੀਆਂ ਦੀ ਫ਼ੋਟੋ ਖਿੱਚਣ ਤੋਂ ਮਨ੍ਹਾ ਕਰਨ 'ਤੇ ਨੌਜਵਾਨਾਂ ਨੇ ਲਾੜੀ ਦੇ ਚਾਚਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੋਸ਼ੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗਰਿਆਬੰਦ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਮੈਨਪੁਰ ਥਾਣਾ ਖੇਤਰ ਦੇ ਜਾੜਾਪਦਰ ਪਿੰਡ 'ਚ ਮੰਗਲਵਾਰ-ਬੁੱਧਵਾਰ ਦੀ ਰਾਤ ਉਦਲ ਰਾਠੌਰ (50) ਦੇ ਕਤਲ ਦੇ ਦੋਸ਼ 'ਚ ਪੁਲਸ ਨੇ ਚਾਰ ਨੌਜਵਾਨਾਂ ਮਿਕਸ਼ੀਤ ਸਿਨਹਾ (19), ਸੂਰਜ ਸਿਨਹਾ (18), ਚੁਨੇਸ਼ ਕੁਮਾਰ ਸਿਨਹਾ (19) ਅਤੇ ਤੋਕੇਸ਼ਵਰ ਉਰਫ਼ ਛੋਟੂ ਨਾਗੇਸ਼ (18) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਜਾੜਾਪਦਰ ਪਿੰਡ 'ਚ ਕੁੜੀ ਦੇ ਵਿਆਹ ਸਮਾਰੋਹ ਜਨਾਨੀਆਂ ਅਤੇ ਕੁੜੀਆਂ ਡਾਂਸ ਕਰ ਰਹੀਆਂ ਸਨ। ਇਸ ਦੌਰਾਨ ਪਿੰਡ ਦੇ 4 ਨੌਜਵਾਨਾਂ ਨੇ ਉਨ੍ਹਾਂ ਦੀ ਫ਼ੋਟੋ ਖਿੱਚਣੀ ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਮਹਾਸ਼ਿਵਰਾਤਰੀ ਮੌਕੇ ਤਾਜ ਮਹਿਲ ’ਚ ਪੂਜਾ ਕਰਨ ਪੁੱਜੇ 3 ਲੋਕ, CISF ਨੇ ਲਿਆ ਹਿਰਾਸਤ ’ਚ
ਜਦੋਂ ਲਾੜੀ ਦੇ ਚਾਚਾ ਉਦਲ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਨਾਰਾਜ਼ ਹੋ ਗਏ ਅਤੇ ਵਿਵਾਦ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਕੁਝ ਦੇਰ ਬਾਅਦ ਨੌਜਵਾਨ ਉਦਲ ਨੂੰ ਕੁਝ ਦੂਰੀ 'ਤੇ ਲੈ ਗਏ ਅਤੇ ਉਸ 'ਤੇ ਚਾਕੂ ਨਾਲ ਕਈ ਵਾਰ ਕੀਤੇ। ਪੁਲਸ ਨੇ ਦੱਸਿਆ ਕਿ ਜਦੋਂ ਘਟਨਾ ਦੀ ਜਾਣਕਾਰੀ ਪਰਿਵਾਰ ਦੇ ਹੋਰ ਲੋਕਾਂ ਨੂੰ ਮਿਲੀ, ਉਦੋਂ ਉਨ੍ਹਾਂ ਨੇ ਉਦਲ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਬੁੱਧਵਾਰ ਸਵੇਰੇ ਪਰਿਵਾਰ ਵਾਲਿਆਂ ਤੋਂ ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਚਾਰੇ ਦੋਸ਼ੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੁੜੀ ਨੂੰ ਜ਼ੋਮਾਟੋ ਦਾ ਆਰਡਰ ਕੈਂਸਲ ਕਰਨਾ ਪਿਆ ਮਹਿੰਗਾ, ਡਿਲਿਵਰੀ ਬੁਆਏ ਨੇ ਮੁੱਕਾ ਮਾਰ ਕੇ ਭੰਨਿਆ ਨੱਕ
ਫਾਰੂਕ ਅਤੇ ਉਮਰ ਅਬਦੁੱਲਾ ਨੇ ਮਮਤਾ ਬੈਨਰਜੀ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ
NEXT STORY