ਨਵੀਂ ਦਿੱਲੀ (ਨੈਸ਼ਨਲ ਡੈਸਕ)- ਚਿਕਨ ਬਿਰਆਨੀ ਭਾਰਤ ਵਿਚ ਲੋਕਾਂ ਦੀ ਸਭ ਤੋਂ ਮਨਪਸੰਦ ਡਿਸ਼ ਬਣ ਕੇ ਉਭਰੀ ਹੈ। ਸਵਿਗੀ ਦੀ 6ਵੀਂ ਅੰਕੜਾ ਰਿਪੋਰਟ 'ਚ ਕਿਹਾ ਗਿਆ ਹੈ ਕਿ ਡਿਸ਼ ਲਗਾਤਾਰ ਛੇ ਸਾਲਾਂ ਤੋਂ ਚਾਰਟ ਵਿਚ ਸਿਖ਼ਰ ’ਤੇ ਰਹੀ ਹੈ। ਫੂਡ ਡਿਲੀਵਰੀ ਐਪ ਨੇ ਵੀ ਚਿਕਨ ਬਿਰਆਨੀ ਦੇ ਆਰਡਰਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਹੈ। ਉਨ੍ਹਾਂ ਦੀਆਂ ਵਿਸਤ੍ਰਿਤ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਭਾਰਤੀਆਂ ਨੇ 2021 ਵਿਚ ਪ੍ਰਤੀ ਮਿੰਟ 115 ਬਿਰਆਨੀਆਂ ਦਾ ਆਰਡਰ ਕੀਤਾ ਹੈ ਜਦੋਂ ਕਿ 2020 ਵਿਚ ਪ੍ਰਤੀ ਮਿੰਟ 90 ਬਿਰਆਨੀਆਂ ਸਨ। ਸਵਿਗੀ ਨੇ ਟਵਿੱਟਰ ’ਤੇ ਇਸ ਸਾਲ ਚਿਕਨ ਬਿਰਆਨੀ ਦੇ ਲਗਭਗ 60 ਮਿਲੀਅਨ ਆਰਡਰਾਂ ਦਾ ਜ਼ਿਕਰ ਕੀਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਿਕਨ ਬਿਰਆਨੀ ਦੇ ਮੁਕਾਬਲੇ ਵੈਜੀਟੇਬਲ ਬਿਰਆਨੀ ਦੇ ਪਕਵਾਨ ਲਈ 4.3 ਗੁਣਾ ਘੱਟ ਆਰਡਰ ਦਿੱਤੇ ਗਏ ਸਨ। ਜਿਨ੍ਹਾਂ ਸ਼ਹਿਰਾਂ ਵਿਚ ਚਿਕਨ ਬਿਰਆਨੀ ਸਭ ਤੋਂ ਉੱਪਰ ਹੈ, ਉਨ੍ਹਾਂ ਵਿਚ ਕੋਲਕਾਤਾ, ਚੇਨਈ, ਹੈਦਰਾਬਾਦ ਅਤੇ ਲਖਨਊ ਸ਼ਾਮਲ ਹਨ। ਸਵਿਗੀ ਦੀ ਰਿਪੋਰਟ ’ਤੇ ਨਜ਼ਰ ਮਾਰੀਏ ਤਾਂ ਹੋਰ ਵੀ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਚਿਕਨ ਬਿਰਆਨੀ ਨੇ ਨਾ ਸਿਰਫ ਆਪਣੇ ਪੁਰਾਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਸਗੋਂ ਡੈਬਿਊ ਆਰਡਰ ਵਿਚ ਸਭ ਤੋਂ ਮਸ਼ਹੂਰ ਬਦਲ ਵੀ ਸੀ। ਇਸਨੂੰ 4.25 ਲੱਖ ਨਵੇਂ ਖਪਤਕਾਰਾਂ ਵਲੋਂ ਆਰਡਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਓਮੀਕ੍ਰੋਨ ਨੂੰ ਲੈ ਕੇ ਏਮਜ਼ ਡਾਇਰੈਕਟਰ ਗੁਲੇਰੀਆ ਦੀ ਚਿਤਾਵਨੀ, ਕਿਹਾ- ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਸੁਪਨਿਆਂ ਦੇ ਸ਼ਹਿਰ ਮੁੰਬਈ ਦੇ ਲੋਕਾਂ ਦੀ ਪਸੰਦ ਦਾਲ-ਖਿਚੜੀ
ਸੁਪਨਿਆਂ ਦੇ ਸ਼ਹਿਰ ਮੁੰਬਈ ਦੀ ਗੱਲ ਕਰੀਏ ਤਾਂ ਇਥੇ ਦਾਲ-ਖਿਚੜੀ ਲੋਕਾਂ ਦੀ ਪਹਿਲੀ ਪਸੰਦ ਹੈ। ਇਹ ਡਿਸ਼ ਚਿਕਨ ਬਿਰਆਨੀ ਨਾਲੋਂ ਦੁੱਗਣੀ ਵਿਕਦੀ ਹੈ। ਜੈਪੁਰ ਨੇ ਦਾਲ ਫਰਾਈ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਦੋਂ ਕਿ ਦਿੱਲੀ ਨੇ ਦਾਲ-ਮੱਖਨੀ ਨੂੰ ਚੁਣਿਆ। ਬੈਂਗਲੁਰੂ ਨੂੰ ਮਸਾਲਾ ਡੋਸਾ ਨਾਲ ਪਿਆਰ ਹੋ ਗਿਆ ਹੈ। ਚੇਨਈ ਦੀ ਤਰਜੀਹ ਸੂਚੀ ਵਿਚ ਚਿਕਨ ਬਿਰਆਨੀ ਸਭ ਤੋਂ ਉੱਪਰ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 2021 ਵਿਚ ਭਾਰਤੀ ਸਿਹਤਮੰਦ ਭੋਜਨ ਵੱਲ ਵਧੇਰੇ ਝੁਕਾਅ ਰੱਖਦੇ ਹਨ। ਸਵਿਗੀ ’ਤੇ ਸਿਹਤਮੰਦ ਭੋਜਨ ਦੀ ਸਰਚ ਨਾ ਸਿਰਫ਼ ਦੁੱਗਣੀ ਹੋ ਗਈ, ਸਗੋਂ ਸਵਿਗੀ ਹੈਲਥ ਹੱਬ ’ਤੇ ਸਿਹਤ-ਕੇਂਦਰਿਤ ਰੈਸਟੋਰੈਂਟਾਂ ਦੇ ਆਰਡਰ 2000 ਫੀਸਦੀ ਵਧ ਗਏ। ਅਸਲ ਵਿਚ, ਕੇਟੋ ਫੂਡ ਆਰਡਰ 23 ਫੀਸਦੀ ਵਧੇ ਹਨ ਅਤੇ ਸ਼ਾਕਾਹਾਰੀ ਅਤੇ ਪਲਾਂਟ-ਆਧਾਰਿਤ ਭੋਜਨ ਆਰਡਰ 83 ਫੀਸਦੀ ਵਧੇ ਹਨ। ਬੈਂਗਲੁਰੂ ਸਭ ਤੋਂ ਵੱਧ ਸਿਹਤ ਪ੍ਰਤੀ ਜਾਗਰੂਕ ਸ਼ਹਿਰ ਵਜੋਂ ਚਾਰਟ ਵਿਚ ਸਿਖਰ ’ਤੇ ਹੈ। ਹੈਦਰਾਬਾਦ ਅਤੇ ਮੁੰਬਈ ਨੇ ਵੀ ਅਜਿਹਾ ਕੀਤਾ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ਦੇ ਨਵੋਦਿਆ ਸਕੂਲ 'ਚ ਹੋਇਆ ਕੋਰੋਨਾ ਵਿਸਫ਼ੋਟ, 29 ਸਕੂਲੀ ਵਿਦਿਆਰਥੀ ਮਿਲੇ ਪਾਜ਼ੇਟਿਵ
ਸਭ ਤੋਂ ਵੱਧ ਆਰਡਰ ਕੀਤਾ ਜਾਣ ਵਾਲਾ ਸਨੈਕ ਬਣਿਆ ਸਮੋਸਾ
ਅਸੀਂ ਸਿਹਤ ਪ੍ਰਤੀ ਸੁਚੇਤ ਹੋਣ ਦੇ ਨਾਤੇ, ਸੁਆਦੀ ਚਟਨੀ ਦੇ ਨਾਲ ਪਰੋਸੇ ਜਾਣ ਵਾਲੇ ਭਾਰਤੀ ਗਰਮਾ-ਗਰਮ ਸਮੋਸੇ ਦੇ ਆਕਰਸ਼ਣ ਨੂੰ ਨਹੀਂ ਭੁੱਲੇ ਹਾਂ। ਇਸ ਲਈ ਸਮੋਸੇ ਸਵਿਗੀ ’ਤੇ 2021 ਦਾ ਸਭ ਤੋਂ ਵੱਧ ਆਰਡਰ ਕੀਤਾ ਗਿਆ ਸਨੈਕ ਬਣ ਗਿਆ। ਇਸ ਸਾਲ ਸਮੋਸੇ ਨੂੰ 50 ਲੱਖ ਵਾਰ ਆਰਡਰ ਕੀਤਾ ਗਿਆ ਸੀ। ਪਾਵ-ਭਾਜੀ ਦੂਜੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਸਨੈਕ ਵਜੋਂ ਰਹੀ। ਦਿਲਚਸਪ ਗੱਲ ਇਹ ਹੈ ਕਿ ਰਾਤ 10 ਵਜੇ ਤੋਂ ਬਾਅਦ ਆਰਡਰ ਲਈ ਸਨੈਕਿੰਗ ਪੈਟਰਨ ਬਦਲ ਗਿਆ। ਆਰਡਰ ਭਾਰਤੀ ਮਨਪਸੰਦ ਤੋਂ ਪਨੀਰ-ਗਾਰਲਿਕ ਬ੍ਰੈੱਡ, ਪੌਪਕਾਰਨ ਅਤੇ ਫ੍ਰੈਂਚ ਫਰਾਈਜ਼ ਵਰਗੇ ਗਲੋਬਲ ਪਕਵਾਨਾਂ ’ਤੇ ਤਬਦੀਲ ਹੋ ਗਏ। ਕੋਈ ਵੀ ਤਿਉਹਾਰ ਸੁਆਦੀ ਮਠਿਆਈਆਂ ਤੋਂ ਬਿਨਾਂ ਪੂਰਾ ਨਹੀਂ ਹੁੰਦਾ ਅਤੇ ਭਾਰਤੀ ਇਸ ਨੂੰ ਦਿਲੋਂ ਜਾਣਦੇ ਹਨ। ਸਵਿਗੀ ਰਿਪੋਰਟ ਨੇ ਸਾਨੂੰ ਇਹ ਵੀ ਦਿਖਾਇਆ ਕਿ ਇਸ ਸਾਲ ਕਿਹੜੀ ਮਠਿਆਈ ਸਾਡੀ ਪਸੰਦੀਦਾ ਬਣ ਗਈ ਹੈ। ਇਹ ਬਰਾਊਨੀ ਜਾਂ ਆਈਸ ਕਰੀਮ ਨਹੀਂ ਹੈ। ਗੁਲਾਬ ਜਾਮੁਨ ਨੇ 2021 ਵਿਚ ਕੁੱਲ 2.1 ਮਿਲੀਅਨ ਆਰਡਰਾਂ ਨਾਲ ਦੌੜ ਜਿੱਤੀ। ਰਸਮਲਾਈ 1.27 ਮਿਲੀਅਨ ਆਰਡਰ ਨਾਲ ਦੂਜੇ ਨੰਬਰ ’ਤੇ ਰਹੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਦਿੱਲੀ 'ਚ ਕੋਰੋਨਾ ਨੇ ਤੋੜਿਆ 6 ਮਹੀਨੇ ਦਾ ਰਿਕਾਰਡ, 24 ਘੰਟੇ ਵਿੱਚ ਸਾਹਮਣੇ ਆਏ ਇੰਨੇ ਮਾਮਲੇ
NEXT STORY