ਨਵੀਂ ਦਿੱਲੀ- ਕੇਂਦਰ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਲਗਭਗ 1 ਕਰੋੜ ਕਿਸਾਨਾਂ ਨੂੰ ਦੋ-ਦੋ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਦਿੱਤੇ ਜਾਣ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਅੱਜ ਭਾਵ ਐਤਵਾਰ ਨੂੰ ਇਸ ਦੀ ਆਲੋਚਨਾ ਕੀਤੀ। ਪੀ. ਚਿਦਾਂਬਰਮ ਨੇ ਇਸ ਯੋਜਨਾ ਨੂੰ 'ਵੋਟ ਲਈ ਰਿਸ਼ਵਤ' ਦੱਸਿਆ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਭਾਵ ਅੱਜ ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ 75,000 ਕਰੋੜ ਰੁਪਏ ਦੀ 'ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ' (ਪੀ. ਐੱਮ. ਕਿਸਾਨ) ਯੋਜਨਾ ਦੀ ਸ਼ੁਰੂਆਤ ਕਰਨ ਵਾਲੇ ਹਨ।ਅੱਜ ਉਹ 1 ਕਰੋੜ ਤੋਂ ਜ਼ਿਆਦਾ ਕਿਸਾਨਾਂ ਦੇ ਖਾਤਿਆਂ 'ਚ 2,000 ਰੁਪਏ ਦੀ ਪਹਿਲੀ ਕਿਸ਼ਤ ਪਾਉਣਗੇ।
ਚਿਦਾਂਬਰਮ ਨੇ ਟਵੀਟ ਕੀਤਾ ਹੈ, ''ਅੱਜ ਵੋਟ ਲਈ ਨਕਦੀ ਦਿਵਸ ਹੈ। ਭਾਜਪਾ ਸਰਕਾਰ ਵੋਟ ਲਈ ਅਧਿਕਾਰਤ ਰੂਪ ਨਾਲ ਹਰ ਕਿਸਾਨ ਪਰਿਵਾਰ ਨੂੰ 2,000 ਰੁਪਏ ਦੀ ਰਿਸ਼ਵਤ ਦੇਣਗੇ।''

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਧਨ ਖੇਤੀ ਕਰਨ ਵਾਲੇ ਕਿਸਾਨਾਂ ਅਤੇ ਜ਼ਮੀਨ ਦੇ ਮਾਲਕਾਂ ਨੂੰ ਵੀ ਮਿਲੇਗਾ। ਉਨ੍ਹਾਂ ਨੇ ਲਿਖਿਆ ਹੈ, ''ਲੋਕਤੰਤਰ 'ਚ ਵੋਟ ਲਈ ਰਿਸ਼ਵਤ ਤੋਂ ਜ਼ਿਆਦਾ ਸ਼ਰਮਨਾਕ ਕੁਝ ਨਹੀਂ ਹੈ ਪਰ ਚੋਣ ਕਮਿਸ਼ਨ 'ਵੋਟ ਲਈ ਰਿਸ਼ਵਤ' ਨੂੰ ਰੋਕਣ 'ਚ ਸਮਰੱਥ ਨਹੀਂ ਹੈ। ਖੇਤੀ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਇਸ ਯੋਜਨਾ ਦੇ ਤਹਿਤ ਅਗਲੇ ਦੋ-ਤਿੰਨ ਦਿਨਾਂ 'ਚ ਹੋਰ ਇਕ ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ।
'ਮਨ ਕੀ ਬਾਤ' 'ਚ ਪੀ. ਐੱਮ. ਮੋਦੀ ਬੋਲੇ - 'ਅੱਜ ਮਨ ਭਰਿਆ ਹੋਇਆ ਹੈ'
NEXT STORY